ਸਮੁੱਚੇ ਕੈਲੀਫੋਰਨੀਆਂ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੌਡਾ ਕਾਰਾ ਦੇ ਕੈਟਾਲਿੰਕ ਕਨਵਰਟਰ ਚੋਰਾ ਦੀਆ ਵਾਰਦਾਤਾਂ ਵਿੱਚ ਵਾਧਾ

TeamGlobalPunjab
2 Min Read

ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ /ਨੀਟਾ ਮਾਛੀਕੇ):  ਸਮੁੱਚੇ ਕੈਲੀਫੋਰਨੀਆਂ ਵਿੱਚ ਕੋਵਿੰਡ-19 ਦੀ ਮਹਾਂਮਾਰੀ ਕਰਕੇ ਜਿੱਥੇ ਬਹੁਤ ਸਾਰੇ ਲੋਕਾਂ ਦੇ ਰੋਜ਼ਗਾਰ ਖਤਮ ਹੋ ਗਏ, ਉੱਥੇ ਬੇ-ਘਰੇ ਲੋਕਾ ਦੀ ਗਿਣਤੀ ਵੀ ਵਧੀ।

ਅਜਿਹੇ ਹਲਾਤਾ ਵਿੱਚ ਚੋਰੀਆਂ ਦੀਆ ਵਾਰਦਾਤਾਂ ਵਿੱਚ ਵੀ ਕਾਫੀ ਵਾਧਾ ਹੋਇਆ ਹੈ। ਇੰਨਾਂ ਹੀ ਚੋਰੀ ਦੀਆ ਵਾਰਦਾਤਾਂ ਵਿੱਚੋਂ ਅੱਜ ਕਲ ਸਮੁੱਚੇ ਕੈਲੀਫੋਰਨੀਆਂ ਦੇ ਸ਼ਹਿਰਾਂ ਵਿੱਚ ਹੌਂਡਾ (Honda) ਕਾਰਾਂ ਦੇ ਕੈਟਾਲਿੰਕ ਕਨਵਰਟਰ ਬਹੁਤ ਚੋਰੀ ਹੋਣ ਲੱਗੇ ਹਨ।  ਜਿੰਨਾਂ ਨੂੰ ਚੋਰ ਗੱਡੀ ਵਿੱਚੋਂ ਖੋਲ ਕੇ ਕੱਢਣ ਦੀ ਕੋਸ਼ਿਸ਼ ਕਰਦੇ ਹਨ। ਕਈ ਵਾਰ ਨਾ ਖੁੱਲਣ ‘ਤੇ ਉਸ ਪਾਰਟ ਨੂੰ ਬੈਟਰੀ ਨਾਲ ਚੱਲਣ ਵਾਲੇ ਕਟਰ ਜਾਂ ਆਰੀ ਨਾਲ ਵੱਢ ਕੇ ਕੱਢ ਲੈਂਦੇ ਹਨ। ਜਿਸ ਨਾਲ ਗੱਡੀ ਦਾ ਹੋਰ ਵੀ ਨੁਕਸਾਨ ਕਰਦੇ ਹਨ।

 ਕੈਟਾਲਿਕ ਕਨਵਰਟਰ ਵਿੱਚ ਵਰਤੀ ਜਾਣ ਵਾਲੀ ਧਾਤ ਦੀ ਕੀਮਤ ਸੋਨੇ ਵਾਗ ਕਾਫੀ ਜ਼ਿਆਦਾ ਹੁੰਦੀ ਹੈ। ਜਿਸ ਨੂੰ ਕੱਢ ਕੇ ਇਹ ਚੋਰ ਵੇਚ ਦਿੰਦੇ ਹਨ। ਇੰਨਾਂ ਚੋਰੀਆਂ ਦੀ ਸ਼ੁਰੂਆਤ ਸ਼ਹਿਰ ਸਨਫਰਾਸਿਸ਼ਕੋ ਵਿੱਚ ਚੋਰੀਆਂ ਨਾਲ ਹੋਈ।  ਪਰ ਹੁਣ ਸਮੁੱਚੇ ਕੈਲੀਫੋਰਨੀਆ ਦੇ ਵੱਖ-ਵੱਖ ਸ਼ਹਿਰਾਂ ਵਿੱਚ ਰਾਤਾਂ ਨੂੰ ਇਹ ਚੋਰੀਆਂ ਹੋ ਰਹੀਆਂ ਹਨ।  ਗੱਡੀ ਵਿੱਚ ਚੋਰੀ ਹੋਏ ਨਵੇਂ ਕੈਟਾਲਿਕ ਕਨਵਰਟਰ ਨੂੰ ਪਾਉਣ ਦਾ ਖ਼ਰਚਾ ਤਿੰਨ ਹਜ਼ਾਰ ਤੋਂ ਪੰਜ ਹਜ਼ਾਰ ਡਾਲਰ ਦਾ ਹੈ।  ਅੱਜ ਦੀ ਤਰੀਕ ਵਿੱਚ ਡੀਲਰ ਤੋਂ ਆਡਰ ਕੀਤੇ ਇਸ ਪਾਰਟ ਨੂੰ ਮਿਲਣ ਵਿੱਚ ਛੇ ਮਹੀਨੇ ਤੋਂ ਇਕ ਸਾਲ ਤੱਕ ਸਮੇਂ ਦੀ ਉਡੀਕ ਹੈ।  ਪਰ ਬਾਹਰ ਆਮ ਕੰਪਨੀਆਂ ਦਾ ਇਹ ਪਾਰਟ ਸਸਤਾ ਮਿਲਦਾ ਹੈ ਪਰ ਇਸ ਦੀ ਕੋਈ ਗਰੰਟੀ ਨਹੀਂ ਕਿ ਇਹ ਕਾਰ ਦੇ ਸਮੌਗ ਸਿਸਟਮ (Smog-Certification) ਲਈ ਠੀਕ ਹੋਵੇ। ਇਸੇ ਕਰਕੇ ਇਨਸੋਰੈਸ ਦੇ ਵਧੇ ਕਲੇਮ ਹੋਣ ਕਰਕੇ ਇਨਸੋਰੈਸ ਏਜੰਸੀਆਂ ਪੁਰਾਣੀ ਗੱਡੀ ਦੀ ਰਿਪੇਅਰ ਦੇ ਪੈਸੇ ਦੇਣ ਦੀ ਬਜਾਏ, ਮਾਲਕ ਨੂੰ ਗੱਡੀ ਟੋਟਲ ਲੋਸ, ਮਤਲਬ ਪੂਰੀ ਖਤਮ ਕਰਕੇ ਮਾਰਕਿਟ ਰੇਟ ਦੇ ਪੈਸੇ  ਦਿੰਦੀਆਂ ਹਨ।  ਅਜਿਹੇ ਚੋਰੀ ਕਰਨ ਵਾਲੇ ਵੀ ਪੁਲਿਸ  ਤੋਂ ਬਚ ਆਪਣੇ ਕਾਰਨਾਮਿਆਂ ਨੂੰ ਅੰਜਾਮ ਦੇ ਤਿੱਤਰ ਹੋ ਜਾਂਦੇ ਹਨ।  ਇਸ ਉਪਰੰਤ ਰੋਜ਼ਾਨਾ ਕੰਮ ਕਾਰ ਕਰਨ ਵਾਲੇ ਲੋਕਾਂ ਨੂੰ ਗੱਡੀ ਦੇ ਪਾਰਟ ਚੋਰੀ ਹੋਣ ‘ਤੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਦਾਂ ਹੈ।

Share this Article
Leave a comment