ਫਰੀਡਮ ਕੋਨਵੋਏ ਖਤਮ ਹੁੰਦੇ ਹੀ ਟਰੂਡੋ ਨੇ ਐਮਰਜੈਂਸੀ ਐਕਟ ਕੀਤਾ ਰੱਦ

TeamGlobalPunjab
1 Min Read

ਓਟਵਾ: ਪ੍ਰਧਾਨ ਮੰਤਰੀ ਜਸਟੀਨ ਟਰੂਡੋ ਨੇ ਐਮਰਜੈਂਸੀ ਐਕਟ ਦੀ ਵਰਤੋ ਨੂੰ ਫਿਲਹਾਲ ਰੱਦ ਕਰ ਦਿਤਾ ਹੈ, ਕਿਉਕਿ ਡਾਊਨਟਾਊਨ ਔਟਵਾ ਵਿਚ ਫਰੀਡਮ ਕੋਨਵੋਏ ਦਾ ਵਿਰੋਧ ਵੀ ਖਤਮ ਹੋ ਗਿਆ ਹੈ। ਟਰੂਡੋ ਨੇ ਕਿਹਾ ਕਿ ਹਫਤਿਆਂ ਤੱਕ ਵਿਘਨ ਪੈਣ ‘ਤੇ ਕਈ ਲੋਕਾਂ ਨੂੰ ਪਰੇਸ਼ਾਨ ਕਰਨ ਤੋਂ ਬਾਅਦ ਇਸ ਐਕਟ ਨੇ ਆਪਣੇ ਉਦੇਸ਼ ਪੂਰਾ ਕਰ ਲਿਆ ਹੈ।

ਉਨਾਂ ਕਿਹਾ ਕਿ ਜਦੋਂ ਇਹ ਫਰੀਡਮ ਪ੍ਰਦਰਸ਼ਨ ਸਰਹੱਦਾ ਤੱਕ ਫੈਲ ਗਿਆ ਤਾਂ ਇਸ ਨੂੰ ਐਮਰਜੈਂਸੀ ਲਾਗੂ ਕਰਨ ਦੀ ਜ਼ਰੂਰਤ ਸੀ। ਉਨ੍ਹਾਂ ਕਿਹਾ ਧਿਆਨ ਨਾਲ ਵਿਚਾਰਨ ਤੋਂ ਬਾਅਦ ਹੁਣ ਸਥਿਤੀ ਐਮਰਜੈਂਸੀ ਵਰਗੀ ਨਹੀ ਹੈ[ ਟਰੂਡੋ ਨੇ ਕਿਹਾ ਕਿ ਓਟਵਾ ਤੇ ਦੇਸ਼ ਵਿਚ ਹੋਰ ਥਾਵਾਂ ਤੇ ਲੋਕਾਂ ਦੇ ਕੈਨੇਡਾ ਦੇ ਲੋਕਤੰਤਰ ਨੂੰ ਕਮਜ਼ੋਰ ਕਰਨ ਤੇ ਇਥੋਂ ਤੱਕ ਕਿ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਦੇ ਸਬੂਤ ਮਿਲੇ ਹਨ।

ਉੱਥੇ ਹੀ ਐਮਰਜੈਂਸੀ ਐਕਟ ਅਧੀਨ ਪ੍ਰਦਰਸ਼ਨਕਾਰੀਆਂ ਦੇ ਬੈਂਕ ਖਾਤੇ ਜਿਹੜੇ ਕੀ ਫਰੀਜ਼ ਕੀਤੇ ਗਈ ਸਨ ਉਹ ਖੋਲਣ ਦੀ ਤਿਆਰੀ ਕੀਤੀ ਜਾ ਰਹੀ ਹੈ।ਆਰਸੀਐਮਪੀ ਇਸ ਤੇ ਕੰਮ ਕਰ ਰਹੀ ਹੈ, ਪਰ ਅਜੇ ਵੀ ਇਸ ਵਿਚ ਕੁਝ ਲੋਕ ਹੀ ਸ਼ਾਮਿਲ ਹੋਣਗੇ। ਪ੍ਰਦਰਸ਼ਨਕਾਰੀਆਂ  ਲਈ ਸਪਲਾਈ ਖਰੀਦਣ ਦੇ ਪ੍ਰਵਾਹ ਨੂੰ ਰੋਕਣ ਦੀ ਕੋਸ਼ਿਸ਼ ਵਿਚ 200 ਤੋਂ ਵੱਧ ਖਾਤਿਆਂ ਨੂੰ ਫਰੀਜ਼ ਕਰ ਦਿੱਤਾ ਗਿਆ ਸੀ। ਜਿਹੜੇ ਲੋਕ ਅਦਾਲਤੀ ਹੁਕਮਾਂ ਦੇ ਅੰਦਰ ਨੇ ਉਨਾਂ ਦੇ ਖਾਤੇ ਅਜੇ ਫਰੀਜ਼ ਹੀ ਰੱਖੇ ਜਾ ਸਕਦੇ ਹਨ।

Share this Article
Leave a comment