ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਨੂੰ ਲੈ ਕੇ ਪੁਲਿਸ ਨੇ ਕੀਤਾ ਵੱਡਾ ਖੁਲਾਸਾ

TeamGlobalPunjab
3 Min Read

ਅੰਮ੍ਰਿਤਸਰ : ਅਜਨਾਲਾ ਦੇ ਪਿੰਡ ਜਸਤਰਵਾਲ ਵਿਖੇ ਬੇਅਦਬੀ ਦੀ ਘਟਨਾ ਦੀ ਜਾਂਚ ਦੌਰਾਨ ਬੇਅਦਬੀ ਦਾ ਮੁਲਜ਼ਮ ਮਾਨਸਿਕ ਬਿਮਾਰ ਹੀ ਪਾਇਆ ਗਿਆ ਹੈ ਅਤੇ ਅਦਾਲਤ ਵੱਲੋਂ ਉਸ ਨੂੰ ਦਿਮਾਗੀ ਚੈਕਅੱਪ ਕਰਨ ਲਈ ਮਾਨਸਿਕ ਰੋਗਾਂ ਦੇ ਸਰਕਾਰੀ ਹਸਪਤਾਲ `ਚ ਭਰਤੀ ਕਰਵਾ ਦਿੱਤਾ ਗਿਆ ਹੈ । ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਨੇ ਪ੍ਰੈੱਸ ਕਾਨਫਰੰਸ ਕਰ ਕੇ ਮੀਡੀਆ ਨੂੰ ਦਿੱਤੀ।

ਜਾਣਕਾਰੀ ਮੁਤਾਬਕ ਪਿੰਡ ਜਸਤਰਵਾਲ ਦੇ ਗੁਰੂਦੁਆਰਾ ਨਾਨਕਸਰ ਸਾਹਿਬ ਵਿਖੇ ਬੀਤੇ ਦਿਨ ਬੇਅਦਬੀ ਦੀ ਘਟਨਾ ਵਾਪਰੀ ਸੀ ਤੇ ਉਹ ਸਾਰੀ ਘਟਨਾ ਗੁਰੂਦੁਆਰਾ ਸਾਹਿਬ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰਿਆ ਵਿੱਚ ਕੈਦ ਹੋ ਗਈ ਸੀ। ਇਸ ‘ਤੇ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਦੋਸ਼ੀ ਦੀ ਜਾਨ ਨੂੰ ਭੀੜ ਤੋਂ ਬਚਾਉਣ ਤੇ ਬੇਅਦਬੀ ਸਬੰਧੀ ਅਸਲ ਤੱਥ ਸਾਹਮਣੇ ਲਿਆਉਣ ਲਈ ਪੁਲਿਸ ਅਧਿਕਾਰੀਆ ਅਤੇ ਫੋਰਸ ਨੂੰ ਮੌਕੇ ਤੇ ਪੁੱਜਣ ਦੇ ਹੁਕਮ ਜਾਰੀ ਕੀਤੇ ਸੀ ਤੇ ਅੱਜ ਅੰਮ੍ਰਿਤਸਰ ਐੱਸਐੱਸਪੀ ਦਿਹਾਤੀ ਰਾਕੇਸ਼ ਕੌਸ਼ਲ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਮਿਤੀ 05.01.2022 ਨੂੰ ਮੌਕੇ ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਆਮ ਜਨਤਾ ਦੇ ਕਰੀਬ 400/500 ਵਿਅਕਤੀਆਂ ਦੀ ਇਕੱਤਰ ਹੋਈ ਭੀੜ ਜਿੰਨਾਂ ਕੋਲ ਰਿਵਾਇਤੀ ਹਥਿਆਰ ਸੀ ਅਤੇ ਉਹ ਮੰਗ ਕਰਦੇ ਸੀ ਕਿ ਇਸ ਵਿਅਕਤੀ ਨੂੰ ਉਹਨਾਂ ਦੇ ਹਵਾਲੇ ਕੀਤਾ ਜਾਵੇ ਤਾਂ ਜੋ ਉਹ ਰਿਵਾਇਤੀ ਪੁਰਾਤਨ ਗੱਲਾਂ ਅਨੁਸਾਰ ਇਸ ਵਿਅਕਤੀ ਨੂੰ ਮੌਤ ਦੀ ਸਜਾ ਦੇ ਸਕਣ ਤਾਂ ਐੱਸ ਐੱਸ ਪੀ ਨੇ ਕਿਹਾ ਕਿ ਬੇਅਦਬੀ ਦੇ ਦੋਸ਼ੀ ਦੀ ਜਾਂਚ ਲਈ ਗੁਰਦੁਆਰਾ ਸਾਹਿਬ ਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਇੱਕ ਕਮੇਟੀ ਬਣਾ ਦਿੱਤੀ ਗਈ ਸੀ ।

ਕਾਂਨਫਰੰਸ ਦੌਰਾਨ ਪੁਲਿਸ ਨੇ ਕਿਹਾ ਕਿ ਇਹ ਬੇਅਦਬੀ ਕੋਈ ਸ਼ਾਜਿਸ਼ ਨਹੀਂ ਬਲਿਕ ਮਾਨਸਿਕ ਤਣਾਅ ਦੇ ਚੱਲਦਿਆਂ ਇਹ ਘਟਨਾ ਵਾਪਰੀ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਕਿਸੇ ਦੇ ਘਰ ਇਹ ਦੋਸ਼ੀ ਕੰਮ ਕਰਦਾ ਸੀ ਇਸ ਦੀ ਮਨਸ਼ਾਂ ਬੇਅਦਬੀ ਕਰਨ ਦੀ ਨਹੀਂ ਸੀ ਜਦੋਂ ਇਹ ਘਟਨਾ ਵਾਪਰੀ ਉਦੋਂ ਗੁਰਦੁਆਰਾ ਸਾਹਿਬ ਖੁੱਲਾ ਸੀ।

ਪੁਲਿਸ ਮੁਤਾਬਿਕ ਕੀਤੀ ਗਈ ਤਫਤੀਸ਼ ਤੋਂ ਇਲਾਕੇ ਦੇ ਸੰਗਤ ਅਤੇ ਗੁਰਦੁਆਰਾ ਸਾਹਿਬ ਵੱਲੋਂ ਤਿਆਰ ਕੀਤੀ ਗਈ 11 ਮੈਂਬਰੀ ਕਮੇਟੀ ਅਤੇ ਸਿੱਖ ਜਥੇਬੰਦੀਆਂ ਸਹਿਮਤ ਹੋਈਆਂ, ਜਿਹਨਾਂ ਨੇ ਦੱਸਿਆ ਹੈ ਕਿ ਇਹ ਬੇਅਦਬੀ ਇਸ ਵਿਅਕਤੀ ਨੇ ਪਾਗਲਪਨ ਦੀ ਹਾਲਤ ਵਿੱਚ ਕੀਤੀ ਹੈ ਨਾਂ ਕਿ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਅਤੇ ਨਾਂ ਹੀ ਇਸ ਪਿੱਛੇ ਕਿਸੇ ਗਲਤ ਵਿਅਕਤੀ ਦਾ ਹੱਥ ਸਾਹਮਣੇ ਆਇਆ ਹੈ।

- Advertisement -

Share this Article
Leave a comment