ਸੰਗਰੂਰ ‘ਚ ਕੋਰੋਨਾ ਦਾ ਵੱਡਾ ਧਮਾਕਾ, 22 ਲੋਕਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

TeamGlobalPunjab
1 Min Read

ਸੰਗਰੂਰ : ਪੰਜਾਬ ਸੂਬੇ ‘ਚ ਕੋਰੋਨਾ ਦਾ ਪ੍ਰਕੋਪ ਜਾਰੀ ਹੈ। ਸੂਬੇ ਦੇ ਜ਼ਿਲ੍ਹਾ ਸੰਗਰੂਰ ‘ਚ ਅੱਜ ਕੋਰੋਨਾ ਦੇ 22 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਜ਼ਿਲ੍ਹੇ ‘ਚ ਕੋਰੋਨਾ ਸੰਕਰਮਿਤ ਮਾਮਲਿਆਂ ਦੀ ਗਿਣਤੀ  84 ਤੱਕ ਪਹੁੰਚ ਗਈ ਹੈ।

ਇਸ ਦੇ ਨਾਲ ਹੀ ਅੱਜ ਜ਼ਿਲ੍ਹਾ ਫਰੀਦਕੋਟ ‘ਚ ਕੋਰੋਨਾ ਦੇ 26 ਹੋਰ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਜਿਸ ਨਾਲ ਜ਼ਿਲ੍ਹੇ ‘ਚ ਕੋੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ 42 ਹੋ ਗਈ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਫਾਜ਼ਿਲਕਾ ਵਿੱਚ 32 ਲੋਕ ਕੋਰੋਨਾ ਪਾਜ਼ਿਟਿਵ ਮਿਲੇ ਹਨ। ਇਨ੍ਹਾਂ ‘ਚੋਂ 13 ਲੋਕ ਅਬੋਹਰ, 9 ਫਾਜ਼ਿਲਕਾ, ਇੱਕ ਰਾਜਸਥਾਨ ਅਤੇ ਸੱਤ ਜਲਾਲਾਬਾਦ ਤੋਂ ਹਨ। ਮੁਕਤਸਰ ਜਿਲ੍ਹੇ ਵਿੱਚ 15 ਲੋਕਾਂ ਦੀ ਰਿਪੋਰਟ ਪਾਜ਼ਿਟਿਵ ਆਈ ਹੈ। ਇਹਨਾਂ ਵਿੱਚ ਹਜੂਰ ਸਾਹਿਬ ਵਲੋਂ ਪਰਤਿਆ ਇੱਕ ਸ਼ਰਧਾਲੂ ਅਤੇ 14 ਰਾਜਸਥਾਨ ਤੋਂ ਆਏ ਮਜਦੂਰ ਸ਼ਾਮਲ ਹਨ। ਗੁਰਦਾਸਪੁਰ ਵਿੱਚ ਵੀ 42 ਲੋਕਾਂ ਦੀ ਰਿਪੋਰਟ ਪਾਜ਼ਿਟਿਵ ਆਈ। ਇਨ੍ਹਾਂ ਵਿੱਚ 39 ਨਾਂਦੇੜ ਤੋਂ ਪਰਤੇ ਸ਼ਰਧਾਲੂ ਹਨ ਅਤੇ ਤਿੰਨ ਹੋਰ ਲੋਕ ਹਨ।

ਜ਼ਿਕਰਯੋਗ ਹੈ ਕਿ ਸੂਬੇ ‘ਚ  ਕੋਰੋਨਾ ਦੇ ਸੰਕਰਮਿਤ ਮਰੀਜ਼ਾਂ ਦਾ ਅੰਕੜਾ 1300 ਤੱਕ ਪਹੁੰਚ ਗਿਆ ਹੈ ਅਤੇ ਮਹਾਮਾਰੀ ਨਾਲ ਹੁਣ ਤੱਕ 24 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ‘ਚ 150 ਤੋਂ ਵੱਧ ਮਰੀਜ਼ ਉਹ ਸ਼ਰਧਾਲੂ ਹਨ ਜੋ ਹਾਲ ਹੀ ‘ਚ ਨੰਦੇੜ ਸਾਹਿਬ ਤੋਂ ਪੰਜਾਬ ਪਰਤੇ ਸਨ।

Share this Article
Leave a comment