ਫਿਰੋਜ਼ਪੁਰ ਦੇ ਨੌਜਵਾਨ ਸਣੇ ਇਰਾਨ ‘ਚ ਵੱਖ-ਵੱਖ ਬੰਦਰਗਾਹਾਂ ਤੇ ਫਸੇ 70 ਭਾਰਤੀ

TeamGlobalPunjab
3 Min Read

ਨਿਊਜ਼ ਡੈਸਕ: ਕੋਰੋਨਾ ਵਾਇਰਸ ਕਾਰਨ ਇਰਾਨ ਵਿੱਚ ਵੱਖ ਵੱਖ ਬੰਦਰਗਾਹਾਂ ‘ਤੇ 70 ਭਾਰਤੀ ਫਸੇ ਹੋਏ ਹਨ। ਇਨ੍ਹਾਂ ਵਿੱਚ ਇੱਕ ਫ਼ਿਰੋਜ਼ਪੁਰ ਦਾ ਨੌਜਵਾਨ ਵੀ ਸ਼ਾਮਲ ਹੈ। ਉਨ੍ਹਾਂ ਨੇ ਤੇਹਰਾਨ ਵਿੱਚ ਭਾਰਤੀ ਦੂਤਾਵਾਸ ਅਤੇ ਡਾਇਰੈਕਟਰ ਜਨਰਲ ਸ਼ਿਪਿੰਗ ਨੂੰ ਭੇਜੀ ਗਈ ਮੇਲ ਵਿੱਚ ਆਪਣਾ ਦੁੱਖ ਦਸਿਆ ਗਿਆ ਹੈ। ਉਨ੍ਹਾਂ ਨੇ ਮੇਲ ਵਿੱਚ ਲਿਖਿਆ ਹੈ ਕਿ 70 ਭਾਰਤੀ ਸੇਲਰ ਇੱਥੇ ਕਈ ਦਿਨਾਂ ਤੋਂ ਖੋਰਮਸ਼ਹਰ ਬੰਦਰਗਾਹ, ਕਿਸ਼, ਬੰਦਰ ਅਬਾਸ ਅਤੇ ਬੁਸ਼ਹਰ ਵਿੱਚ ਫਸੇ ਹੋਏ ਹਨ।

ਉਨ੍ਹਾਂ ਨੇ ਆਪਣੀ ਸਾਇਨ ਆਫ ਪ੍ਰਕਿਰਿਆ ਪੂਰੀ ਕਰ ਲਈ ਸੀ ਪਰ ਆਉਣ ਜਾਣ ਦੇ ਸਾਰੇ ਸਾਧਨ ਬੰਦ ਹੋਣ ਕਾਰਨ ਉਹ ਇੱਥੇ ਫਸੇ ਰਹਿ ਗਏ। ਜਹਾਜ਼ ਦੇ ਮਾਲਕਾਂ ਅਤੇ ਹੋਰ ਸਥਾਨਕ ਚਾਲਕ ਦਲ ਨੇ ਜਹਾਜ਼ ਛੱਡ ਦਿੱਤੇ ਹਨ। ਫਸੇ ਹੋਏ ਭਾਰਤੀਆਂ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ ਜੀਰਾ ਸਬ-ਡਿਵੀਜ਼ਨ ਦੇ ਤਹਿਤ ਆਉਂਦੇ ਮੱਖੂ ਦਾ ਗੁਰਜੰਟ ਸਿੰਘ ਗਿੱਲ ਵੀ ਸ਼ਾਮਲ ਹੈ। ਉਸ ਨੇ ਵਟਸਐਪ ‘ਤੇ ਦੱਸਿਆ ਕਿ ਇੱਥੇ ਉਨ੍ਹਾਂ ਨੂੰ ਫਸੇ ਹੋਏ 45 ਦਿਨਾਂ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ।

ਉਨ੍ਹਾਂ ਕੋਲ ਹੁਣ ਖਾਣ ਨੂੰ ਵੀ ਕੁਝ ਨਹੀਂ ਬਚਿਆ ਹੈ। ਉਨ੍ਹਾਂ ਨੂੰ ਸਿਰਫ ਮਾਸਕ ਹੀ ਦਿੱਤੇ ਗਏ ਹਨ ਹੋਰ ਕੁੱਝ ਨਹੀਂ। ਉਸ ਨੇ ਦੱਸਿਆ ਕਿ ਉਨ੍ਹਾਂ ਨੇ 4 ਅਪ੍ਰੈਲ ਨੂੰ ਉਡਾਣ ਭਰਨੀ ਸੀ ਪਰ ਉਸਨੂੰ ਰੱਦ ਕਰ ਦਿੱਤਾ ਗਿਆ ਤੇ ਹੁਣ ਕੋਈ ਉਡਾਣ ਉਪਲੱਬਧ ਨਹੀਂ ਹੈ। ਸਾਡੇ ਏਜੰਟ ਵੀ ਟਿਕਟ ਲਈ ਪੈਸਾ ਨਹੀਂ ਦੇ ਰਹੇ ਹਨ ਅਤੇ ਹੁਣ ਉਨ੍ਹਾਂ ਨੇ ਜਵਾਬ ਦੇਣਾ ਬੰਦ ਕਰ ਦਿੱਤਾ ਹੈ।

ਫਸੇ ਹੋਏ ਜਹਾਜੀਆਂ ਨੇ ਭਾਰਤੀ ਦੂਤਾਵਾਸ ਅਤੇ ਜਹਾਜ਼ੀ ਮੰਤਰੀ ਨੂੰ ਕਈ ਟਵੀਟ ਕੀਤੇ ਸਨ। ਇਸ ਤੋਂ ਬਾਅਦ ਡਾਇਰੈਕਟਰ ਜਨਰਲ ਸ਼ਿਪਿੰਗ ਨੇ ਬੰਦਰਗਾਹਾਂ ‘ਤੇ ਫਸੇ ਸਮੁੰਦਰੀ ਯਾਤਰੀਆਂ ਦੀ ਸੂਚੀ ਮੰਗੀ। ਅੰਤਰਰਾਸ਼ਟਰੀ ਸਮੁੰਦਰੀ ਮਹਾਸੰਘ ਦੇ ਪ੍ਰਧਾਨ ਕੈਪਟਨ ਸੰਜੈ ਪਾਰਾਸ਼ਰ ਨੇ ਇੱਕ ਸੂਚੀ ਤਿਆਰ ਕਰ ਭੇਜੀ , ਜਿਸ ਵਿੱਚ ਫਸੇ ਹੋਏ 70 ਸਮੁੰਦਰੀ ਨਵਿਕਾਂ ਦੀ ਸੂਚੀ ਹੈ। ਹਾਲਾਂਕਿ ਇਸ ਦੇ ਬਾਵਜੂਦ ਇਰਾਨ ਵਿੱਚ ਫਸੇ ਸਮੁੰਦਰੀ ਨਵਿਕਣ ਨੂੰ ਲਿਆਉਣ ਲਈ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।

- Advertisement -

ਉੱਥੇ ਹੀ ਕੈਪਟਨ ਪਾਰਾਸ਼ਰ ਨੇ ਕਿਹਾ ਕਿ ਤੇਹਰਾਨ ਵਿੱਚ ਭਾਰਤੀ ਦੂਤਾਵਾਸ ਦੇ ਅਧਿਕਾਰੀ ਉਨ੍ਹਾਂ ਨਾਲ ਗੱਲ ਕਰ ਰਹੇ ਹਨ ਅਤੇ ਉਨ੍ਹਾਂ ਦਾ ਮਾਰਗਦਰਸ਼ਨ ਕਰ ਰਹੇ ਹਨ। ਉਨ੍ਹਾਂ ਨੂੰ ਉਂਮੀਦ ਹੈ ਕਿ ਸਾਰੇ ਜਲਦ ਹੀ ਵਾਪਸ ਆ ਜਾਣਗੇ। ਇਹ ਸ਼ਾਇਦ 15 ਅਪ੍ਰੈਲ ਨੂੰ ਲਾਕਡਾਉਨ ਹਟਣ ਤੋਂ ਬਾਅਦ ਹੀ ਹੋਵੇਗਾ ।

Share this Article
Leave a comment