ਟਰੂਡੋ ਸਰਕਾਰ ਨੂੰ ਸੱਤਾ ‘ਚ ਰੱਖਣ ਲਈ ਲਿਬਰਲਾਂ ਤੇ ਐਨ.ਡੀ.ਪੀ ਵਿਚਾਲੇ ਹੋਇਆ ਸਮਝੌਤਾ

TeamGlobalPunjab
2 Min Read

ਓਟਵਾ: ਕੈਨੇਡਾ ਦੀ ਲਿਬਰਲ ਸਰਕਾਰ ਨੇ 2025 ਤੱਕ ਸੱਤਾ ਵਿੱਚ ਰਹਿਣ ਲਈ ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ ਨਾਲ ਸਮਝੌਤੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਦੋਵਾਂ ਧਿਰਾਂ ਵਿਚਾਲੇ ਹੋਏ ਇਸ ਸਮਝੌਤੇ ਨੂੰ ਕੌਨਫੀਡੈਂਸ ਐਂਡ ਸਪਲਾਈ ਅਗਰੀਮੈਂਟ ਦਾ ਨਾਮ ਦਿੱਤਾ ਗਿਆ ਹੈ।

ਇਹ ਦੋਵਾਂ ਧਿਰਾਂ ਵਿਚਾਲੇ ਕੋਈ ਰਸਮੀ ਸਮਝੌਤਾ ਨਹੀਂ ਹੈ ਪਰ ਦਸਤਾਵੇਜ਼ਾਂ ‘ਤੇ ‘ਤੇ ਦਸਤਖ਼ਤ ਹੋਣ ਤੋਂ ਬਾਅਦ ਜਗਮੀਤ ਸਿੰਘ ਦੀ ਪਾਰਟੀ 2025 ਤੱਕ ਟਰੂਡੋ ਸਰਕਾਰ ਨਾਲ ਖੜ੍ਹੀ ਰਹੇਗੀ ਅਤੇ ਇਸ ਲਈ ਲਿਬਰਲ ਸਰਕਾਰ ਨੂੰ ਐਨ.ਡੀ.ਪੀ. ਦੀਆਂ ਕੁਝ ਮੰਗਾਂ ਮੰਨਣੀਆਂ ਹੋਣਗੀਆਂ।

ਐਨ.ਡੀ.ਪੀ. ਦੀਆਂ ਮੁੱਖ ਮੰਗਾਂ ‘ਚ ਫ਼ਾਰਮਾਕੇਅਰ ਅਤੇ ਡੈਂਟਲ ਕੇਅਰ ਯੋਜਨਾਵਾਂ ਨੂੰ ਅੱਗੇ ਵਧਾਉਣਾ ਸ਼ਾਮਲ ਹਨ। ਜਸਟਿਨ ਟਰੂਡੋ ਅਤੇ ਜਗਮੀਤ ਸਿੰਘ ਵਿਚਾਲੇ ਹੋਈ ਸੰਧੀ ਕੈਨੇਡਾ ‘ਚ ਸਿਆਸੀ ਸਥਿਰਤਾ ਦਾ ਰਾਹ ਪੱਧਰਾ ਕਰੇਗੀ ਅਤੇ ਲਿਬਰਲ ਨੂੰ 2025 ਤੱਕ ਸੱਤਾ ਵਿੱਚ ਰਖੇਗੀ।

ਅਜਿਹਾ ਹੀ ਸਮਝੌਤਾ ਸਾਲ 2017 ‘ਚ ਬੀ.ਸੀ. ਐਨ.ਡੀ.ਪੀ. ਨੇ  ਗਰੀਨਸ ਨਾਲ ਕੀਤਾ ਸੀ। ਇਸ ਦੇ ਤਹਿਤ ਇੱਕ ਪਾਰਟੀ ਨਿਯਮਿਤ ਸਮੇਂ ਲਈ ਸਰਕਾਰ ਨੂੰ ਕਾਨਫੀਡੈਂਸ ਮੋਸ਼ਨਸ, ਬਜਟ ਜਾਂ ਐਪਰੋਪਰੀਏਸ਼ਨ ਵੋਟਸ ਜਿਹੇ ਮਸਲਿਆਂ ‘ਤੇ ਸਹਿਯੋਗ ਦੇਣ ਦਾ ਕਰਾਰ ਕਰਦੀ ਹੈ। ਯਾਦ ਰਹੇ ਬੀਤੇ ਸਾਲ ਦੀਆਂ ਚੋਣਾਂ ‘ਚ ਲਿਬਰਲਸ ਨੂੰ 159 ਸੀਟਾਂ ਤੇ ਐਨ.ਡੀ.ਪੀ. ਨੂੰ 25 ਸੀਟਾਂ ਹਾਸਲ ਹੋਈਆਂ ਸਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment