ਬਰੈਂਪਟਨ ‘ਚ ਦੀਵਾਲੀ ਦੀਆਂ ਸ਼ਿਕਾਇਤਾਂ ਤੋਂ ਬਾਅਦ ਪਟਾਕਿਆਂ ‘ਤੇ ਲੱਗੀ ਪਾਬੰਦੀ

Rajneet Kaur
2 Min Read

ਬਰੈਂਪਟਨ : ਕੈਨੇਡੀਅਨ ਸ਼ਹਿਰ ਬਰੈਂਪਟਨ ਨੇ ਵੀਰਵਾਰ ਨੂੰ ਦੀਵਾਲੀ ਤੋਂ ਬਾਅਦ ਜ਼ਿਆਦਾ ਸ਼ਿਕਾਇਤਾਂ ਮਿਲਣ ਕਾਰਨ ਪਟਾਕਿਆਂ ‘ਤੇ ਪਾਬੰਦੀ ਲਗਾਉਣ ਲਈ ਸਰਬਸੰਮਤੀ ਨਾਲ ਮਤਾ ਪੇਸ਼ ਕੀਤਾ। ਕੌਂਸਲਰ ਡੇਨਿਸ ਕੀਨਨ ਵੱਲੋਂ ਲਿਆਂਦੇ ਗਏ ਮਤੇ ਨੂੰ ਕੌਂਸਲ ਦੀ ਕਮੇਟੀ ਦੀ ਮੀਟਿੰਗ ਵਿੱਚ ਸਾਥੀ ਕੌਂਸਲਰ ਗੁਰਪ੍ਰੀਤ ਸਿੰਘ ਤੂਰ ਦੀ ਹਮਾਇਤ ਨਾਲ ਪਾਬੰਦੀ ਦੇ ਹੱਕ ਵਿੱਚ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ।

2022 ਵਿੱਚ, ਸਿਟੀ ਦੀ ਸਰਵਿਸ ਬਰੈਂਪਟਨ ਟੀਮ ਨੂੰ ਪਟਾਕਿਆ ਨਾਲ ਸੰਬਧਿਤ 1,491 ਕਾਲਾਂ ਪ੍ਰਾਪਤ ਹੋਈਆਂ। ਇਨ੍ਹਾਂ ਵਿੱਚੋਂ ਅਕਤੂਬਰ ਵਿੱਚ ਦੀਵਾਲੀ ਦੌਰਾਨ ਪਟਾਕਿਆਂ ਦੀਆਂ 1000 ਤੋਂ ਵੱਧ ਸ਼ਿਕਾਇਤਾਂ ਮਿਲੀਆਂ ਸਨ। ਨਵੇਂ ਨਿਯਮਾਂ ਦੇ ਤਹਿਤ, ਬਰੈਂਪਟਨ ਵਿੱਚ ਪਟਾਕੇ ਚਲਾਉਣ ‘ਤੇ ਜੁਰਮਾਨਾ 500 ਡਾਲਰ ਤੱਕ ਵੱਧ ਸਕਦਾ ਹੈ ਅਤੇ ਪਟਾਕੇ ਵੇਚਣ ‘ਤੇ  1,000 ਡਾਲਰ ਦਾ ਜੁਰਮਾਨਾ ਹੋਵੇਗਾ। ਨਵੇਂ ਉਪ-ਨਿਯਮ ਦੇ ਤਹਿਤ ਬਰੈਂਪਟਨ ਵਿੱਚ ਪਟਾਕਿਆਂ ਦੀ ਵਰਤੋਂ ਕਰਨ ਲਈ ਸਿਰਫ਼ ਫਿਲਮ ਇੰਡਸਟਰੀ ਅਤੇ ਸਿਟੀ ਨੂੰ ਪਰਮਿਟ ਲੈਣ ਦੀ ਇਜਾਜ਼ਤ ਹੋਵੇਗੀ।

ਨਵੀਂ ਕੌਂਸਲ ਟੀਮ ਮੇਅਰ ਪੈਟਰਿਕ ਬ੍ਰਾਊਨ ,ਡਿਪਟੀ ਮੇਅਰ ਹਰਕੀਰਤ ਸਿੰਘ ਰਿਜਨਲ ਕੌਂਸਲਰ ਗੁਰਪ੍ਰੀਤ ਸਿੰਘ ਤੂਰ ਮਾਈਕਲ ਪਲੈਸਚੀ ,ਪਾਲ ਵਿਸੇਂਟ ,ਰੋਵੇਨਾ ਸੈਂਟੋਸ ਨਵਜੀਤ ਕੌਰ ਬਰਾੜ ,ਰੌਡ ਪਾਵਰ ,ਮਾਰਟਿਨ ਮੇਡੀਰੋਜ਼ ,ਪੈਟ ਫੋਰਟੀਨੀ ਦੁਆਰਾ ਇਸ ਮਤਾ ਨੂੰ ਸਰਬ-ਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment