ਥਾਈਲੈਂਡ ‘ਚ ਰੇਲ ਬੰਬ ਧਮਾਕੇ ‘ਚ 3 ਕਰਮਚਾਰੀਆਂ ਦੀ ਮੌਤ, 4 ਜ਼ਖਮੀ

Rajneet Kaur
1 Min Read

ਬੈਂਕਾਕ : ਥਾਈਲੈਂਡ ਦੇ ਦੱਖਣੀ ਹਿੱਸੇ ਵਿਚ ਮੰਗਲਵਾਰ ਨੂੰ ਬੰਬ ਧਮਾਕਾ ਹੋਇਆ ਜਿਸ ਵਿਚ 3 ਰੇਲਵੇ ਕਰਮਚਾਰੀਆਂ ਦੀ ਮੌਤ ਹੋ ਗਈ ਅਤੇ 4 ਕਰਮਚਾਰੀ ਜ਼ਖਮੀ ਦੱਸੇ ਜਾ ਰਹੇ ਹਨ। ਅਧਿਕਾਰੀਆਂ ਦੇ ਅਨੁਸਾਰ ਜਦੋਂ ਸਵੇਰੇ 6:30 ਵਜੇ ਦੇ ਕਰੀਬ ਬੰਬ ਧਮਾਕਾ ਹੋਇਆ ਉਸ ਸਮੇਂ ਕਰਮਚਾਰੀ ਮਲੇਸ਼ੀਆ ਦੀ ਸਰਹੱਦ ਤੋਂ ਦੂਰ, ਖਲੋਂਗ ਨਗੇ ਸਟੇਸ਼ਨ ਦੇ ਨੇੜੇ ਪਟੜੀਆਂ ਦੀ ਮੁਰੰਮਤ ਕਰ ਰਹੇ ਸਨ।  ਇਹ ਧਮਾਕਾ ਉਦੋਂ ਵਾਪਰਿਆ ਜਦੋਂ ਕਰਮਚਾਰੀ ਹਫਤੇ ਦੇ ਅੰਤ ਵਿਚ ਹੋਏ ਇਕ ਹੋਰ ਧਮਾਕੇ ਵਾਲੀ ਥਾਂ ਤੋਂ ਮਲਬਾ ਸਾਫ਼ ਕਰ ਰਹੇ ਸਨ ।  

ਦੱਸ ਦੇਈਏ ਕਿ ਸ਼ਨੀਵਾਰ ਨੂੰ ਧਮਾਕੇ ਕਾਰਨ ਇਕ ਮਾਲ ਗੱਡੀ ਪਲਟ ਗਈ ਸੀ । ਇਸ ਧਮਾਕੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ ਪਰ ਰੇਲਵੇ ਰੂਟ ਬੰਦ ਕਰਨਾ ਪਿਆ ਸੀ। ਪੁਲਿਸ ਨੇ ਦੱਸਿਆ ਕਿ ਜਾਂਚ ਆਪਣੇ ਸ਼ੁਰੂਆਤੀ ਪੜਾਅ ‘ਤੇ ਜਾਰੀ ਹੈ। ਦੱਖਣੀ ਥਾਈਲੈਂਡ ਵਿੱਚ ਬੰਬ ਧਮਾਕੇ ਅਸਧਾਰਨ ਨਹੀਂ ਹਨ।  ਪਿਛਲੇ ਸਮੇਂ ਵਿੱਚ ਸਰਕਾਰ ਵਿਰੋਧੀ ਵੱਖਵਾਦੀਆਂ ਨੇ ਸਰਕਾਰੀ ਬਲਾਂ ਵਿਰੁਧ ਪ੍ਰਦਰਸ਼ਨ ਕੀਤੇ ਨਾਲ ਹੀ ਝੜਪਾਂ ਹੋਈਆਂ। ਹਾਲਾਂਕਿ ਹਾਲ ਹੀ ਦੇ ਸਾਲਾਂ ਵਿੱਚ ਹਿੰਸਾ ਵਿੱਚ  ਕਮੀ ਆਈ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment