‘ਥਰਡ ਕੰਟਰੀ ਰੂਟ’ ਰਾਹੀਂ ਕੈਨੇਡਾ ਜਾ ਸਕਣਗੇ ਲੋਕ, ਕੈਨੇਡਾ ਭਾਰਤ ਦੀ Molecular test ਦੀ ਰਿਪੋਰਟ ਨੂੰ ਫਿਲਹਾਲ ਨਹੀਂ ਕਰ ਰਿਹਾ ਮਨਜ਼ੂਰ

TeamGlobalPunjab
1 Min Read

ਟੋਰਾਂਟੋ :ਕੋਰੋਨਾ ਮਹਾਮਾਂਰੀ ਦੇ ਮੱਦੇਨਜ਼ਰ, ਗਲੋਬਲ ਯਾਤਰਾ ਸਲਾਹਕਾਰ ਦੇ ਅਨੁਸਾਰ, ਕੈਨੇਡਾ ਦੀਆਂ ਸਿੱਧੀਆਂ ਉਡਾਣਾਂ 21 ਜੁਲਾਈ ਤੱਕ ਮੁਅੱਤਲ ਰਹਿਣਗੀਆਂ। ਕੈਨੇਡਾ ਨੇ ਹੁਣ ਪੂਰੀ ਤਰ੍ਹਾਂ ਨਾਲ ਵੈਕਸੀਨੇਟ ਹੋ ਚੁੱਕੇ ਲੋਕਾਂ ਲਈ ਆਪਣੇ ਦੇਸ਼ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਕੈਨੇਡਾ ਨੇ ਥਰਡ ਕੰਟ੍ਰਰੀ ਰੂਟ ਤੋਂ ਆਉਣ ਵਾਲੇ ਭਾਰਤੀਆਂ ਨੂੰ ਆਪਣੇ ਦੇਸ਼ ‘ਚ ਪਰਮਿਸ਼ਨ ਦੇ ਦਿੱਤੀ ਹੈ।

ਕੈਨੇਡਾ ਨੇ ਇਸ ਸਬੰਧ ‘ਚ ਅਪਡੇਟਿਡ ਟ੍ਰੈਵਲ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਹੈ। ਕੈਨੇਡਾ ਦੇ ਆਫੀਸ਼ੀਅਲ ਟ੍ਰੈਵਲ ਐਡਵਾਈਜ਼ਰ ਨੇ ਆਪਣੇ ਬਿਆਨ ‘ਚ ਕਿਹਾ ਕਿ ਕੈਨੇਡਾ ਦੀ ਸਰਕਾਰ ਨੇ 21 ਜੁਲਾਈ 2021 ਤੱਕ ਭਾਰਤ ਤੋਂ ਉਡਾਣਾਂ ਮੁਅੱਤਲ ਕੀਤੀਆਂ ਹਨ। ਉਸ ਮਿਆਦ ਦੇ ਦੌਰਾਨ, ਜਿਹੜੇ ਯਾਤਰੀ ਅਸਿੱਧੇ ਰਸਤੇ ਰਾਹੀਂ ਭਾਰਤ ਤੋਂ ਕਨੈਡਾ ਦੀ ਯਾਤਰਾ ਕਰਦੇ ਹਨ, ਉਨ੍ਹਾਂ ਨੂੰ ਆਪਣੀ ਯਾਤ ਰਾ ਜਾਰੀ ਰੱਖਣ ਤੋਂ ਪਹਿਲਾਂ ਕਿਸੇ ਤੀਜੇ ਦੇਸ਼ ਤੋਂ ਪੂਰਵ-ਰਵਾਨਗੀ ਦੇ ਨਕਾਰਾਤਮਕ ਕੋਵਿਡ -19 ਟੈਸਟ ਦੇ ਨਤੀਜੇ ਪ੍ਰਾਪਤ ਕਰਨ ਦੀ ਜ਼ਰੂਰਤ ਹੋਏਗੀ।

ਟ੍ਰੈਵਲ ਐਡਵਾਈਜ਼ਰੀ ‘ਚ ਕਿਹਾ ਗਿਆ ਹੈ ਕਿ ਕੋਵਿਡ ਨੈਗੇਟਿਵ ਰਿਪੋਰਟ ਤੀਜੇ ਦੇਸ਼ ਦੀ ਹੀ ਹੋਣੀ ਚਾਹੀਦੀ ਹੈ ਕਿਉਂਕਿ ਕੈਨੇਡਾ ਭਾਰਤ ਦੀ Molecular test ਦੀ ਰਿਪੋਰਟ ਨੂੰ ਫਿਲਹਾਲ ਮਨਜ਼ੂਰ ਨਹੀਂ ਕਰ ਰਿਹਾ ਹੈ।

Share this Article
Leave a comment