ਟੋਰਾਂਟੋ ਵਾਸੀਆਂ ਲਈ ਰਾਹਤ ਦੀ ਖਬਰ ਕੋਰੋਨਾ ਪੀੜਿਤ ਲੋਕ ਹੋ ਰਹੇ ਹਨ ਠੀਕ

TeamGlobalPunjab
1 Min Read
ਟੋਰਾਂਟੋ ਵਾਸੀਆਂ ਲਈ ਰਾਹਤ ਦੀ ਖਬਰ ਹੈ ਕਿਉਂ ਕਿ ਨਵੀ ਜਾਣਕਾਰੀ ਮਿਲੀ ਹੈ ਜਿਸ ਵਿਚ ਟੋਰਾਂਟੋ ਦੀ ਚੀਫ ਮੈਡੀਕਲ ਅਧਿਕਾਰੀ ਨੇ ਸਪੱਸ਼ਟ ਕੀਤਾ ਹੈ ਕਿ ਕੋਰੋਨਾ ਵਾਇਰਸ ਤੋਂ ਪੀੜਿਤ ਕਾਫੀ ਜਿਆਦਾ ਲੋਕਾਂ ਨੇ ਜੰਗ ਜਿੱਤ ਲਈ ਹੈ ਅਤੇ ਇਸਤੋਂ ਪੀੜਿਤ ਲੋਕ ਠੀਕ ਵੀ ਹੋ ਰਹੇ ਹਨ। ਉਹਨਾਂ ਨੇ ਆ ਰਹੇ ਇਹਨਾਂ ਸਕਰਾਤਮਕ ਨਤੀਜਿਆਂ ਨੂੰ ਲੈਕੇ ਇਕ ਆਸ ਪ੍ਰਗਟਾਈ ਹੈ
ਕਿ ਜਲਦੀ ਹੀ ਇਸ ਭਿਆਨਕ ਬਿਮਾਰੀ ਤੇ ਠੱਲ ਪਾ ਲਈ ਜਾਵੇਗੀ। ਟੋਰਾਂਟੋ ਦੀ ਚੀਫ ਮੈਡੀਕਲ ਅਧਿਕਾਰੀ ਨੇ ਦੱਸਿਆ ਕਿ ਬੀਤੇ ਦਿਨ 218 ਨਵੇਂ ਮਾਮਲੇ ਸ਼ਹਿਰ ਵਿੱਚ ਸਾਹਮਣੇ ਆਏ ਹਨ। ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 7775 ਹੋ ਗਈ ਹੈ। ਉਹਨਾਂ ਕਿਹਾ ਕਿ ਇਹ ਅੰਕੜਾ ਪਿਛਲੇ ਦਿਨਾਂ ਤੋਂ ਜਿਆਦਾ ਹੈ। ਪਰ ਜਿਆਦਾ ਸ਼ਹਿਰ ਵਾਸੀ ਕੋਵਿਡ-19 ਨੂੰ ਹਰਾ ਕੇ ਠੀਕ
ਹੋ ਰਹੇ ਹਨ।ਟੋਰਾਂਟੋ ਦੇ ਮੇਅਰ ਜੌਨ ਟੋਰੀ ਵੱਲੋਂ ਕੋਵਿਡ-19 ਦੇ ਮੱਦੇਨਜ਼ਰ ਪ੍ਰੋਵਿੰਸ਼ੀਅਲ ਅਤੇ ਫੈਡਰਲ ਸਰਕਾਰ ਵੱਲੋਂ ਚੁੱਕੇ ਕਦਮਾਂ ਨੂੰ ਸਹੀ ਦੱਸਿਆ ਗਿਆ ਹੈ। ਉਹਨਾਂ ਕਿਹਾ ਕਿ ਮਿਊਸੀਪੈਲਟੀਜ਼ ਵੱਲੋਂ ਵੀ ਕਈ ਮਿਲੀਅਨ ਡਾਲਰਜ਼ ਕਰੋਨਾਵਾਇਰਸ ਨਾਲ ਲੜਨ ਲਈ ਖਰਚੇ ਗਏ ਹਨ…ਅਤੇ ਆਰਥਿਕ ਸੋਮਿਆਂ ਦਾ ਵੀ ਬਹੁਤ ਜਿਆਦਾ ਨੁਕਸਾਨ ਹੋਇਆ ਹੈ।ਟੋਰਾਂਟੋ ਦੇ ਮੇਅਰ
ਜੌਨ  ਟੋਰੀ ਨੇ ਇੱਕ ਵਾਰ ਮੁੜ ਮੰਗ ਕੀਤੀ ਕਿ ਫੈਡਰਲ ਸਰਕਾਰ ਅਤੇ ਕੁਈਨਜ਼ ਪਾਰਕ ਗ੍ਰੇਟਰ ਟੋਰਾਂਟੋ ਏਰੀਏ ਅਤੇ ਹਮਿਲਟਨ ਲਈ ਸਹਾਇਤਾ ਪ੍ਰੋਗਰਾਮ ਲੈ ਕੇ ਆਉਣ।

Share this Article
Leave a comment