ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਜਲੰਧਰ ਜ਼ਿਮਨੀ ਚੋਣਾਂ ਦਾ ਦੌਰਾ , APP ਪਾਰਟੀ ਦੇ ਕੱਸਿਆ ਸ਼ਿਕੰਜਾ

navdeep kaur
3 Min Read

ਨਿਊਜ਼ ਡੈਸਕ :ਜਲੰਧਰ ਜ਼ਿਮਨੀ ਚੋਣ ਅਖਾੜੇ ’ਚ ਸਿੱਧੂ ਮੂਸੇਵਾਲਾ ਦੀ ਐਂਟਰੀ ਨੇ ਸਰਕਾਰ ਦੀ ਟੈਂਸ਼ਨ ਵਧਾ ਦਿੱਤੀ ਹੈ। ਮੂਸੇਵਾਲਾ ਦੇ ਪਿਤਾ ਮੂਸੇਵਾਲਾ ਦੇ ਕਤਲ ਦਾ ਇਨਸਾਫ਼ ਲੈਣ ਲਈ ਜਲੰਧਰ ਲੋਕਸਭਾ ਹਲਕੇ ’ਚ ਮਾਰਚ ਕੱਢਣਗੇ। ਲੋਕਾਂ ਨੂੰ ਅਪੀਲ ਕਰਨਗੇ ਕਿ ਇਸ ਵਾਰ ਆਪ ਨੂੰ ਵੋਟਾਂ ਨਾ ਪਾਈਆਂ ਜਾਣ।

ਜਲੰਧਰ ਜ਼ਿਮਨੀ ਚੋਣ ਤੋਂ ਪਹਿਲਾਂ ਇੱਕ ਪਾਸੇ ਆਪ ਸਰਕਾਰ ਦੇ ਮੰਤਰੀ ਦੀ ਵੀਡੀਓ ਦਾ ਮਾਮਲਾ ਭਖਦਾ ਜਾ ਰਿਹਾ ਤੇ ਹੁਣ ਆਪ ਸਰਕਾਰ ਦੀਆਂ ਮੁਸ਼ਕਲਾਂ ਹੋਰ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਜ਼ਿਮਨੀ ਚੋਣ ਤੋਂ ਪਹਿਲਾਂ ਜਿੱਥੇ ਸਿਆਸੀ ਪਾਰਟੀਆਂ ਵੱਲੋਂ ਕੀਤਾ ਜਾ ਰਿਹਾ। ਉਥੇ ਹੀ ਹੁਣ ਚੋਣ ਅਖਾੜੇ ਇੱਕ ਹੋਰ ਸ਼ਖਸ ਦੀ ਐਂਟਰੀ ਹੋ ਗਈ ਹੈ। ਜਿਸ ਨੇ ਪੰਜਾਬ ਸਰਕਾਰ ਦੀ ਟੈਂਸ਼ਨ ਵਧਾ ਕੇ ਰੱਖ ਦਿੱਤੀ ਹੈ। ਦਰਅਸਲ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਭਲਕੇ ਤੋਂ ਜਲੰਧਰ ਲੋਕਸਭਾ ਹਲਕੇ ’ਚ ਜਾ ਕੇ ਵੱਖ-ਵੱਖ ਖੇਤਰਾਂ ਚ ਜਸਟਿਸ ਫਾਰ ਮੂਸੇਵਾਲਾ ਤਹਿਤ ਇੱਕ ਮਾਰਚ ਕੱਢਣਗੇ ਅਤੇ ਲੋਕਾਂ ਨੂੰ ਅਪੀਲ ਕਰਨਗੇ ਕਿ ਇਸ ਵਾਰ ਆਮ ਆਦਮੀ ਪਾਰਟੀ ਨੂੰ ਵੋਟਾਂ ਨਾ ਪਾਈਆਂ ਜਾਣ। ਮੂਸੇਵਾਲਾ ਦੇ ਪਿਤਾ ਪਹਿਲਾਂ ਵੀ ਕਈ ਵਾਰ ਜਲੰਧਰ ਲੋਕਸਭਾ ਹਲਕੇ ਦੇ ਲੋਕਾਂ ਨੂੰ ਅਪੀਲ ਕਰ ਚੁੱਕੇ ਨੇ ਕਿ ਉਹ ਕਿਸੇ ਵੀ ਪਾਰਟੀ ਨੂੰ ਵੋਟਾਂ ਪਾਉਣ ਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੋਟਾਂ ਨਾ ਪਾਈਆਂ ਜਾਣ।

ਮੂਸੇਵਾਲਾ ਦੇ ਪਿਤਾ ਨੇ ਆਪਣਾ ਰੂਟ ਪਲਾਨ ਵੀ ਦੱਸਿਆ ਕਿ ਕਿਹੜੀ ਤਰੀਕ ਨੂੰ ਕਿਸ ਇਲਾਕੇ ਦੇ ਵਿਚ ਜਾਣਗੇ। ….

ਸਮਾਂ ਸਥਾਨ ਹਲਕਾ

- Advertisement -

ਸਵੇਰੇ 11 ਵਜੇ ਬਾਰਾ ਪਿੰਡ ਫਿਲੌਰ
ਸਵੇਰੇ 11.45 ਵਜੇ ਰੁੜਕਾਂ ਕਲਾਂ ਫਿਲੌਰ
ਦੁਪਹਿਰ 12.30 ਵਜੇ ਜੰਡਿਆਲਾ ਜਲੰਧਰ ਕੈਂਟ
ਦੁਪਿਹਰ 1.15 ਵਜੇ ਨੂਰਮਹਿਲ ਨਕੋਦਰ
ਦੁਪਿਹਰ 2.00 ਵਜੇ ਨਕੋਦਰ (ਗਾਂਧੀ ਚੌਕ) ਨਕੋਦਰ
ਦੁਪਿਹਰ 3.30 ਵਜੇ ਉੱਗੀ (ਮੇਨ ਚੌਕ) ਨਕੋਦਰ
ਸ਼ਾਮ 4.30 ਵਜੇ ਲੋਹੀਆਂ ਸ਼ਾਹਕੋਟ
ਸ਼ਾਮ 5.15 ਵਜੇ ਸ਼ਾਹਕੋਟ ਸ਼ਾਹਕੋਟ

ਜਸਟਿਸ ਫ਼ਾਰ ਮੂਸੇਵਾਲਾ ਤਹਿਤ ਮਾਰਚ

ਸਮਾਂ /ਸਥਾਨ / ਹਲਕਾ
ਸਵੇਰੇ 11 ਵਜੇ ਲਾਂਬੜਾ ਕਰਤਾਰਪੁਰ
ਸਵੇਰੇ 11.45 ਵਜੇ ਰਵਿਦਾਸ ਚੌਕ ਜਲੰਧਰ ਪੱਛਮੀ
ਦੁਪਿਹਰ 12.30 ਵਜੇ ਬਾਰਬਿਕ ਚੌਕ ਜਲੰਧਰ ਪੱਛਮੀ
ਦੁਪਿਹਰ 1 ਵਜੇ ਕਰਤਾਰਪੁਰ ਸ਼ਹਿਰ ਕਰਤਾਰਪੁਰ
ਦੁਪਿਹਰ 1.45 ਵਜੇ ਭੋਗਪੁਰ ਆਦਮਪੁਰ
ਦੁਪਿਹਰ 3 ਵਜੇ ਆਦਮਪੁਰ ਆਦਮਪੁਰ
ਦੁਪਿਹਰ 3.30 ਵਜੇ ਜੰਡੂ ਸਿੰਘਾ ਕਰਤਾਰਪੁਰ
ਸ਼ਾਮ 4 ਵਜੇ ਰਾਮਾ ਮੰਡੀ ਚੌਕ ਜਲੰਧਰ ਕੇਂਦਰੀ

ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਸੰਗਰੂਰ ਜ਼ਿਮਨੀ ਚੋਣ ਦੌਰਾਨ ਹੋਈ ਹਾਰ ਤੋਂ ਆਪ ਨੂੰ ਵੱਡਾ ਝਟਕਾ ਲੱਗਿਆ ਸੀ। ਹੁਣ ਜਲੰਧਰ ਜ਼ਿਮਨੀ ਚੋਣ ਤੋਂ ਪਹਿਲਾਂ ਵੀ ਆਪ ਦੇ ਸਾਹਮਣੇ 2 ਵੱਡੀਆਂ ਚੁਣੋਤੀਆਂ ਆ ਖੜੀਆਂ ਹੋ ਗਈਆਂ ਹਨ। ਹੁਣ ਦੇਖਣਾ ਇਹੀ ਹੋਵੇਗਾ ਕਿ ਮੂਸੇਵਾਲਾ ਦੇ ਪਿਤਾ ਵੱਲੋਂ ਮਾਰਚ ਕੱਢੇ ਜਾਣ ’ਤੇ ਜਲੰਧਰ ਜ਼ਿਮਨੀ ਚੋਣ ’ਤੇ ਕਿਸ ਤਰ੍ਹਾਂ ਦਾ ਅਸਰ ਦੇਖਣ ਨੂੰ ਮਿਲਦਾ।

 

- Advertisement -

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment