ਕਿੰਗਸਟਨ : ਪੰਜਾਬੀਆਂ ਦੇ ਸਭ ਤੋਂ ਹਰਮਨ ਪਿਆਰੇ ਸਮਝੇ ਜਾਂਦੇ ਮੁਲਕ ਕੈਨੇਡਾ ਅੰਦਰ ਇੱਕ ਵੱਡਾ ਹਾਦਸਾ ਵਾਪਰਿਆ ਹੈ। ਜਿਸ ਦੌਰਾਨ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਦਰਅਸਲ ਹੋਇਆ ਇੰਝ ਕਿ ਲੰਘੇ ਵੀਰਵਾਰ ਨੂੰ ਇੱਥੋਂ ਦੇ ਕਿੰਗਸਟਨ ਇਲਾਕੇ ਅੱਦਰ ਇੱਕ ਵੱਡਾ ਜਹਾਜ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਜਿਸ ਦੌਰਾਨ ਇਨ੍ਹਾਂ ਵਿਅਕਤੀਆਂ ਦੀ ਮੌਤ ਹੋਈ ਹੈ।
ਦੱਸ ਦਈਏ ਕਿ ਅਜੇ ਤੱਕ ਇਸ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਇੱਥੇ ਜੇਕਰ ਮਰਨ ਵਾਲਿਆਂ ਦੀ ਗੱਲ ਕਰੀਏ ਤਾਂ ਇਸ ਹਾਦਸੇ ਦੌਰਾਨ 5 ਅਮਰੀਕੀ ਅਤੇ ਦੋ ਕੈਨੇਡੀਅਨ ਵਿਅਕਤੀਆਂ ਦੀ ਮੌਤ ਹੋਣ ਬਾਰੇ ਪਤਾ ਲੱਗਾ ਹੈ। ਇਹ ਹਾਦਸਾ ਜੰਗਲੀ ਇਲਾਕੇ ਵਿੱਚ ਹੋਇਆ ਜਿਹੜਾ ਕਿ ਟੋਰਾਂਟੋ ਅਤੇ ਮਾਂਟਰੀਅਲ ਇਲਾਕੇ ਦੇ ਵਿਚਕਾਰ ਹੈ। ਰਿਪੋਰਟਾਂ ਮੁਤਾਬਿਕ ਅਮਰੀਕਾ ਦਾ ਸਿੰਗਲ ਇੰਜਨ ਪਾਇਪਰ ਪੀਏ-32 ਨਾਮਕ ਜਹਾਜ ਟੋਰਾਂਟੋ ਦੇ ਬਟਨਵਿਲੇ ਹਵਾਈ ਅੱਡੇ ਤੋਂ ਚੱਲਿਆ ਸੀ ਅਤੇ ਉਹ ਕਿਊਵਿਕ ਸਿਟੀ ਜਾ ਰਿਹਾ ਸੀ ਤਾਂ ਰਸਤੇ ਵਿੱਚ ਕਿੰਗਸਟਨ ਵਿਖੇ ਪਹੁੰਚ ਕੇ ਕਰੈਸ਼ ਹੋ ਗਿਆ।