ਅਮਰੀਕਾ : ਹਾਂਗ ਕਾਂਗ ਬਿੱਲ ਖਿਲਾਫ ਅਮਰੀਕੀ ਸੈਨੇਟ ‘ਚ ਪ੍ਰਸਤਾਵ ਪਾਸ

TeamGlobalPunjab
2 Min Read

ਵਾਸ਼ਿੰਗਟਨ : ਅਮਰੀਕੀ ਸੈਨੇਟ ਨੇ ਵੀਰਵਾਰ ਨੂੰ ਇੱਕ ਪ੍ਰਸਤਾਵ ਪਾਸ ਕਰ ਦਿੱਤਾ ਹੈ ਜਿਸ ਤਹਿਤ ਉਨ੍ਹਾਂ ਸਾਰੇ ਵਿਅਕਤੀਆਂ ਅਤੇ ਕੰਪਨੀਆਂ ‘ਤੇ ਲਾਜ਼ਮੀ ਪਾਬੰਦੀਆਂ ਲਗਾਈਆਂ ਜਾਣਗੀਆਂ ਜੋ ਹਾਂਗ ਕਾਂਗ ਦੀ ਖੁਦਮੁਖਤਿਆਰੀ ਖਤਮ ਕਰਨ ਲਈ ਚੀਨ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਨਗੀਆਂ। ਅਮਰੀਕਾ ਨੇ ਇਹ ਕਦਮ ਹਾਂਗ ਕਾਂਗ ਲਈ ਚੀਨ ਦੇ ਨਵੇਂ ਸੁਰੱਖਿਆ ਕਾਨੂੰਨ ਦੇ ਵਿਰੁੱਧ ਚੁੱਕਿਆ ਹੈ।

ਸੈਨੇਟ ਦੇ ਇਸ ਪ੍ਰਸਤਾਵ ‘ਚ ਉਨ੍ਹਾਂ ਬੈਂਕਾਂ ‘ਤੇ ਵੀ ਪ੍ਰਤੀਬੰਧ ਲਗਾਉਣ ਦੀ ਗੱਲ ਕਹੀ ਹੈ ਜੋ ਹਾਂਗਕਾਂਗ ਦੀ ਖੁਦਮੁਖਤਿਆਰੀ ਦੇ ਖਿਲਾਫ  ਚੀਨ ਦਾ ਸਮਰਥਨ ਕਰਨ ਵਾਲਿਆਂ ਨਾਲ ਵਪਾਰ ਕਰਦੇ ਹਨ। ਅਜਿਹੇ ਬੈਂਕਾਂ ਨੂੰ ਅਮਰੀਕੀ ਦੇਸ਼ਾਂ ਤੋਂ ਅਲੱਗ-ਥਲੱਗ ਕਰਨ ਅਤੇ ਅਮਰੀਕੀ ਡਾਲਰ ‘ਚ ਲੈਣ-ਦੇਣ ਦੀ ਸੀਮਾ ਨੂੰ ਵੀ ਸੀਮਿਤ ਕੀਤਾ ਜਾ ਸਕਦਾ ਹੈ।

ਅਮਰੀਕੀ ਸੈਨੇਟ ‘ਚ ‘ਹਾਂਗ ਕਾਂਗ ਆਟੋਨੋਮੀ ਐਕਟ’ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਹੁਣ ਇਸ ਨੂੰ ਕਾਨੂੰਨ ਬਣਨ ਲਈ ਪਹਿਲਾਂ ਹਾਊਸ ਆਫ ਰੀਪ੍ਰੈਜ਼ੇਟੇਟਿਵ ‘ਚ ਪਾਸ ਕੀਤਾ ਜਾਣਾ ਹੈ ਅਤੇ ਫਿਰ ਇਸ ‘ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਸਤਖਤ ਲਾਜ਼ਮੀ ਹਨ।

ਡੈਮੋਕਰੇਟਿਕ ਸੈਨੇਟਰ ਕ੍ਰਿਸ ਵੈਨ ਹੋਲਨ ਨੇ ਕਿਹਾ, ਇਹ ਬਿੱਲ ਚੀਨ ਨੂੰ ਸਪਸ਼ਟ ਸੰਦੇਸ਼ ਦੇਵੇਗਾ ਕਿ ਜੇ ਹਾਂਗ ਕਾਂਗ ਦੀ ਖੁਦਮੁਖਤਿਆਰੀ ਨੂੰ ਜੇਕਰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਜ਼ਿਕਰਯੋਗ ਹੈ ਕਿ ਹਾਂਗ ਕਾਂਗ ‘ਚ ਚੀਨ ਦੇ ਨਵੇਂ ਕਾਨੂੰਨ ਨੂੰ ਲੈ ਕੇ ਵੱਡੀ ਗਿਣਤੀ ‘ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।

- Advertisement -

Share this Article
Leave a comment