ਕੋਰੋਨਾਵਾਇਰਸ ਕਾਰਨ ਅਮਰੀਕਾ ‘ਚ 6 ਲੋਕਾਂ ਦੀ ਮੌਤ

TeamGlobalPunjab
3 Min Read

ਵਾਸ਼ਿੰਗਟਨ: ਕੋਰੋਨਾਵਾਇਰਸ ਦਾ ਕਹਿਰ ਚੀਨ ਦੇ ਨਾਲ-ਨਾਲ ਦੁਨੀਆ ਦੇ 70 ਦੇਸ਼ਾਂ ਵਿੱਚ ਪੈਰ ਪਸਾਰ ਚੁੱਕਿਆ ਹੈ ਪਰ ਹਾਲੇ ਤੱਕ ਇਸ ਵਾਇਰਸ ਦਾ ਇਲਾਜ ਨਹੀਂ ਮਿਲਿਆ ਹੈ। ਇਸ ਵਿੱਚ ਅਮਰੀਕਾ ਨੇ ਰਾਹਤ ਦੇ ਸੰਕੇਤ ਦਿੱਤੇ ਹਨ। ਅਮਰੀਕੀ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਸੋਮਵਾਰ ਨੂੰ ਕਿਹਾ ਕਿ ਕੋਰੋਨਾਵਾਇਰਸ ਦਾ ਇਲਾਜ ਕਰਨ ਲਈ ਇਸ ਗਰਮੀਆਂ ਤੱਕ ਦਵਾਈਆਂ ਉਪਲੱਬਧ ਹੋ ਸਕਣਗੀਆਂ।

ਉਨ੍ਹਾਂ ਨੇ ਇੱਕ ਸਮੇਲਨ ਵਿੱਚ ਕਿਹਾ ਕਿ ਹਾਲਾਂਕਿ ਇਸ ਦਾ ਟੀਚਾ ਇਸ ਸਾਲ ਦੇ ਅੰਤ ਤੱਕ ਜਾਂ ਅਗਲੇ ਸਾਲ ਦੀ ਸ਼ੁਰੂਆਤ ਤੱਕ ਸ਼ਾਇਦ ਉਪਲੱਬਧ ਨਹੀਂ ਹੋ ਸਕੇਗਾ ਪਰ ਕੋਰੋਨਾਵਾਇਰਸ ਸੰਕਰਮਣ ਨਾਲ ਪੀੜਤ ਲੋਕਾਂ ਦੇ ਉਪਚਾਰ ਲਈ ਇਸ ਗਰਮੀਆਂ ਜਾਂ ਪਤਝੜ ਤੱਕ ਦਵਾਈ ਉਪਲੱਬਧ ਹੋ ਸਕੇਗੀ ।


ਗਿਲਿਏਡ ਕੰਪਨੀ ਦੀ ਦਵਾਈ ਰੇਮਡੇਸਿਵਿਰ ਦਾ ਇਸਤੇਮਾਲ ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਇੱਕ ਮਰੀਜ਼ ਦੇ ਉਪਚਾਰ ਲਈ ਕੀਤਾ ਜਾ ਚੁੱਕਿਆ ਹੈ , ਹਾਲਾਂਕਿ ਇਹ ਹੁਣ ਪ੍ਰੀਖਿਆ ਦੇ ਤੌਰ ‘ਤੇ ਕੀਤਾ ਗਿਆ ਹੈ।

ਅਮਰੀਕਾ ਵਿੱਚ ਕੋਰੋਨਾਵਾਇਰਸ ਨਾਲ ਛੇ ਲੋਕਾਂ ਦੀ ਮੌਤ

ਅਮਰੀਕਾ ਵਿੱਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਸੋਮਵਾਰ ਨੂੰ ਵਧ ਕੇ ਛੇ ਹੋ ਗਈ। ਇਹ ਸਾਰੀ ਮੌਤਾਂ ਵਾਸ਼ਿੰਗਟਨ ਰਾਜ ਵਿੱਚ ਹੋਈਆਂ ਹਨ। ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅਮਰੀਕਾ ਵਿੱਚ ਛੇ ‘ਚੋਂ ਪੰਜ ਲੋਕਾਂ ਦੀ ਮੌਤ ਵਾਸ਼ਿੰਗਟਨ ਰਾਜ ਦੀ ਸਭ ਤੋਂ ਸੰਘਣੀ ਆਬਾਦੀ ਵਾਲੇ ਕਿੰਗ ਕਾਉਂਟੀ ਅਤੇ ਸੱਤ ਲੱਖ ਤੋਂ ਜ਼ਿਆਦਾ ਦੀ ਆਬਾਦੀ ਵਾਲੇ ਸਿਆਟਲ ਸ਼ਹਿਰ ਵਿੱਚ ਹੋਈ ਹੈ। ਛੇਵੇਂ ਮਰੀਜ਼ ਦੀ ਮੌਤ ਸਨੋਹੋਮਿਸ਼ ਕਾਉਂਟੀ ਵਿੱਚ ਹੋਈ। ਕਿੰਗ ਕਾਉਂਟੀ ਵਿੱਚ ਇੱਕ ਸਿਹਤ ਅਧਿਕਾਰੀ ਨੇ ਕਿਹਾ ਕਿ ਰੋਗੀਆਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ।

ਭਾਰਤ ਵਿੱਚ ਸਾਹਮਣੇ ਆਏ ਤਿੰਨ ਨਵੇਂ ਮਾਮਲੇ

ਕੋਰੋਨਾਵਾਇਰਸ ਦੇ ਭਾਰਤ ‘ਚ ਬੀਤੇ ਦਿਨੀਂ ਦੋ ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਦੱਸਿਆ ਗਿਆ ਕਿ ਇੱਕ ਮਾਮਲਾ ਰਾਸ਼ਟਰੀ ਰਾਜਧਾਨੀ ਦਿੱਲੀ ਦਾ ਹੈ ਜਿੱਥੇ ਵਿਅਕਤੀ ਨੇ ਬੀਤੇ ਦਿਨੀਂ ਇਟਲੀ ਦੀ ਯਾਤਰਾ ਕੀਤੀ ਸੀ। ਉੱਥੇ ਹੀ ਦੂਜਾ ਮਾਮਲਾ ਤੇਲੰਗਾਨਾ ਦਾ ਹੈ ਮਰੀਜ਼ ਨੇ ਬੀਤੇ ਦਿਨੀਂ ਦੁਬਈ ਵਿੱਚ ਯਾਤਰਾ ਕੀਤੀ ਸੀ ਜਦਕਿ ਜੈਪੁਰ ਵਿੱਚ ਮਿਲਿਆ ਮਰੀਜ਼ ਇਟਲੀ ਦਾ ਟੂਰਿਸਟ ਹੈ ।

Share this Article
Leave a comment