ਕੈਨੇਡਾ ਦੀ ਇੰਮੀਗ੍ਰੇਸ਼ਨ ਹੋਈ ਮਹਿੰਗੀ, ਜਾਣੋ ਪੀਆਰ ਲਈ ਕਿੰਨੀ ਫ਼ੀਸ ਕਰਨੀ ਪਵੇਗੀ ਅਦਾ

TeamGlobalPunjab
3 Min Read

ਟੋਰਾਂਟੋ: ਕੈਨੇਡਾ ‘ਚ 30 ਅਪ੍ਰੈਲ ਤੋਂ ਪੀਆਰ ਦੀਆਂ ਅਰਜ਼ੀਆਂ ਦਾਖ਼ਲ ਕਰਨ ਵਾਲਿਆਂ ਨੂੰ ਵੱਧ ਫ਼ੀਸ ਅਦਾ ਕਰਨੀ ਪਵੇਗੀ। ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਦੋ ਸਾਲ ਪਹਿਲਾਂ ਫ਼ੀਸਾਂ ਵਿਚ ਵਾਧਾ ਕਰਦਿਆਂ ਕਿਹਾ ਗਿਆ ਸੀ ਕਿ ਮਹਿੰਗਾਈ ਦੇ ਹਿਸਾਬ ਨਾਲ ਹਰ ਦੋ ਸਾਲ ਬਾਅਦ ਨਵੇਂ ਸਿਰੇ ਤੋਂ ਦਰਾਂ ਤੈਅ ਕੀਤੀਆਂ ਜਾਣਗੀਆਂ ਅਤੇ ਫ਼ੀਸ ਕੈਨੇਡੀਅਨ ਡਾਲਰਾਂ ਵਿਚ ਵਸੂਲ ਕੀਤੀ ਜਾਵੇਗੀ।

ਜਿਸ ਤੋਂ ਬਾਅਦ ਹੁਣ ਸਪਾਊਜ਼ ਵੀਜ਼ਾ, ਮਾਪਿਆਂ ਅਤੇ ਦਾਦਾ-ਦਾਦੀਆਂ ਦੀ ਸਪੌਂਸਰਸ਼ਿਪ ਅਤੇ ਲਿਵ ਇਨ ਕੇਅਰ ਗਿਵਰਜ਼ ਨੂੰ ਵੀ ਵੱਧ ਫ਼ੀਸ ਅਦਾ ਕਰਨੀ ਪਵੇਗੀ।

ਉੱਥੇ ਹੀ ਦੂਜੇ ਪਾਸੇ ਪਰਮਾਨੈਂਟ ਰੈਜ਼ੀਡੈਂਸ ਲਈ ਅਰਜ਼ੀਆਂ ਦਾਖ਼ਲ ਕਰਨ ਵਾਲਿਆਂ ਨੂੰ 515 ਡਾਲਰ ਵੱਖਰੇ ਤੌਰ ‘ਤੇ ਦੇਣੇ ਹੋਣਗੇ ਜਿਸ ਨੂੰ ਰਾਈਟ ਆਫ਼ ਪਰਮਾਨੈਂਟ ਰੈਜ਼ੀਡੈਂਸ ਫ਼ੀਸ ਦਾ ਨਾਮ ਦਿੱਤਾ ਗਿਆ ਹੈ। ਇਹ ਫ਼ੀਸ ਅਰਜ਼ੀ ਦਾਖ਼ਲ ਕਰਨ ਵੇਲੇ ਜਾਂ ਪੀ.ਆਰ. ਦੀ ਪ੍ਰਵਾਨਗੀ ਮਿਲਣ ‘ਤੇ ਭਰਨੀ ਹੁੰਦੀ ਹੈ ਅਤੇ ਅਰਜ਼ੀ ਰੱਦ ਹੋਣ ਦੀ ਸੂਰਤ ‘ਚ ਵਾਪਸ ਕਰ ਦਿੱਤੀ ਜਾਂਦੀ ਹੈ।

ਪ੍ਰਿੰਸੀਪਲ ਐਪਲੀਕੈਂਟ ‘ਤੇ ਨਿਰਭਰ ਬੱਚਿਆਂ ਜਾਂ ਸਪਾਂਸਰ ਨੂੰ ਰਾਈਟ ਆਫ਼ ਪਰਮਾਨੈਂਟ ਰੈਜ਼ੀਡੈਂਸ ਫ਼ੀਸ ਤੋਂ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਗੋਦ ਲਏ ਬੱਚਿਆਂ ਦੀਆਂ ਸਪਾਂਸਰਸ਼ਿਪ ਅਰਜ਼ੀਆਂ, ਅਨਾਥ ਭੈਣ-ਭਰਾ ਜਾਂ ਪੋਤੇ-ਪੋਤੀਆਂ ਅਤੇ ਮਨੁੱਖੀ ਜਾਂ ਤਰਸ ਦੇ ਆਧਾਰ ‘ਤੇ ਅਰਜ਼ੀ ਦਾਖ਼ਲ ਕਰਨ ਵਾਲਿਆਂ ਤੋਂ ਵੀ ਇਹ ਫ਼ੀਸ ਨਹੀਂ ਲਈ ਜਾਂਦੀ।

- Advertisement -

ਇਸ ਤੋਂ ਇਲਾਵਾ ਫ਼ੈਡਰਲ ਹਾਈ ਸਕਿਲਡ, ਪੋਵਿਨਸ਼ੀਅਲ ਨੌਮਿਨੀ ਪ੍ਰੋਗਰਾਮ ਅਤੇ ਕਿਊਬੈਕ ਸਕਿਲਡ ਵਰਕਜ਼ ਪ੍ਰੋਗਰਾਮ ਅਧੀਨ ਪੀ.ਆਰ, ਮੰਗਣ ਵਾਲੇ ਪ੍ਰਿੰਸੀਪਲ ਐਪਲੀਕੇਟ ਨੂੰ 850 ਡਾਲਰ ਫ਼ੀਸ ਭਰਨੀ ਹੋਵੇਗੀ ਜਦਕਿ ਹੁਣ ਤੱਕ 825 ਡਾਲਰ ਲਏ ਜਾ ਰਹੇ ਹਨ। ਮੁੱਖ ਬਿਨੈਕਾਰ ਦੇ ਜੀਵਨ ਸਾਥੀ ਜਾਂ ਕੌਮਨ ਲਾਅ ਪਾਰਟਨਰ ਲਈ ਵੀ 850 ਡਾਲਰ ਫ਼ੀਸ ਲਾਗੂ ਹੋਵੇਗੀ ਜਦਕਿ ਨਿਰਭਰ ਬੱਚਿਆਂ ਦੇ ਮਾਮਲੇ ਵਿਚ 230 ਡਾਲਰ ਫ਼ੀਸ ਤੈਅ ਕੀਤੀ ਗਈ ਹੈ। ਲਿਵ ਇਨ ਕੇਅਰ ਗਿਵਰ ਦੇ ਮਾਮਲੇ ਵਿਚ ਫ਼ੀਸ ਵਧਾ ਕੇ 570 ਡਾਲਰ ਕਰ ਦਿੱਤੀ ਗਈ ਹੈ ਅਤੇ ਅਨੀ ਹੀ ਰਕਮ ਉਸ ਦੇ ਜੀਵਨ ਸਾਥੀ ਲਈ ਤੈਅ ਕੀਤੀ ਗਈ ਹੈ। ਨਿਰਭਰ ਬੱਚਿਆਂ ਦੇ ਮਾਮਲੇ ਵਿਚ 155 ਡਾਲਰ ਦੇਣੇ ਹੋਣਗੇ।

ਸਪਾਊਜ਼ ਵੀਜ਼ਾ, ਬੱਚਿਆਂ ਦਾ ਵੀਜ਼ਾ ਅਤੇ ਮਾਪਿਆਂ ਤੇ ਦਾਦਾ-ਦਾਦੀਆਂ ਲਈ ਸਪੌਂਸਰਸ਼ਿਪ ਫ਼ੀਸ 75 ਡਾਲਰ ਕਰ ਦਿੱਤੀ ਗਈ ਹੈ ਜਦਕਿ ਸਪਾਂਸਰਡ ਪ੍ਰਿੰਸੀਪਲ ਐਪਲੀਕੈਂਟ ਨੂੰ 490 ਡਾਲਰ ਫ਼ੀਸ ਅਦਾ ਕਰਨੀ ਹੋਵੇਗੀ। ਮਨੁੱਖਤਾ ਜਾਂ ਤਰਸ ਦੇ ਆਧਾਰ ‘ਤੇ ਦਾਇਰ ਕੀਤੀਆਂ ਜਾਣ ਵਾਲੀਆਂ ਅਰਜ਼ੀਆਂ ਤਹਿਤ ਮੁੱਖ ਬਿਨੈਕਾਰ ਨੂੰ 570 ਡਾਲਰ ਅਦਾ ਕਰਨੇ ਹੋਣਗੇ ਜਦਕਿ ਜੀਵਨ ਸਾਥੀ ਦੇ 570 ਡਾਲਰ ਵੱਖਰੇ ਲੱਗਣਗੇ। ਇਨ੍ਹਾਂ ਦੇ ਨਿਰਭਰ ਬੱਚਿਆਂ ਲਈ 155 ਡਾਲਰ ਫ਼ੀਸ ਤੈਅ ਕੀਤੀ ਗਈ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment