ਪੁਲਿਸ ਚੌਕੀ ਲੋਪੋਂ ‘ਚ ਤਾਇਨਾਤ ASI ਸਤਨਾਮ ਸਿੰਘ ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ਤੋਂ ਖੁੱਲ੍ਹਿਆ ਭੇਤ

TeamGlobalPunjab
1 Min Read

 ਮੋਗਾ : ਥਾਣਾ ਬੱਧਨੀ ਕਲਾਂ ਅਧੀਨ ਪੈਂਦੀ ਪੁਲਿਸ ਚੌਕੀ ਲੋਪੋਂ ‘ਚ ਤਾਇਨਾਤ ASI ਸਤਨਾਮ ਸਿੰਘ ਵੱਲੋਂ ਆਪਣੀ ਹੀ ਰਿਵਾਲਵਰ ਨਾਲ ਆਤਮ ਹੱਤਿਆ ਕਰਨ ਦੀ ਖਬਰ ਸਾਹਮਣੇ ਆਈ ਹੈ। ਸਤਨਾਮ ਸਿੰਘ ਨੇ ਆਪਣੇ ਸੁਸਾਇਡ ਨੋਟ ‘ਚ ਲਿਖਿਆ ਕਿ  ਉਹ ਥਾਣਾ ਬੱਧਨੀਂ ਕਲਾਂ ਦੇ SHO  ਤੋਂ ਤੰਗ ਆ ਕੇ ਖੁਦਕੁਸ਼ੀ ਕਰ ਰਿਹਾ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਪਰ ਇਸ ਸਬੰਧੀ ਡੀਐਸਪੀ ਦਰਸ਼ਨ ਸਿੰਘ ਵਲੋਂ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ।

Share this Article
Leave a comment