Canada Federal Elections 2019 Live Updates
ਕਦੋਂ ਐਲਾਨੇ ਜਾਣਗੇ ਨਤੀਜੇ
ਕੈਨੇਡਾ ਅੰਦਰ ਭਾਵੇਂ ਚੋਣਾਂ ਤਾਂ ਸਮਾਪਤ ਹੋ ਚੁਕੀਆਂ ਹਨ ਪਰ ਇਨ੍ਹਾਂ ਦੇ ਨਤੀਜਿਆਂ ਸਬੰਧੀ ਐਲਾਨ ਹੋਣਾਂ ਬਾਕੀ ਹੈ। ਕੈਨੇਡੀਅਨ ਇਲੈਕਸ਼ਨ ਕਮਿਸ਼ਨ ਦੀ ਵੈੱਬਸਾਈਟ ਮੁਤਾਬਿਕ ਇਹ ਨਤੀਜੇ ਉੱਥੋਂ ਦੇ ਸਮੇਂ ਅਨੁਸਾਰ ਸਾਢੇ 7 ਵਜੇ ਐਲਾਨੇ ਜਾਣਗੇ। ਇਸ ਨੂੰ ਜੇਕਰ ਭਾਰਤੀ ਸਮੇਂ ਵਿੱਚ ਤਬਦੀਲ ਕਰਕੇ ਦੇਖਿਆ ਜਾਵੇ ਤਾਂ ਇਹ ਭਾਰਤੀ ਸਮੇਂ ਅਨੁਸਾਰ ਕੱਲ ਸਵੇਰ ਸਾਢੇ 4 ਵਜੇ ਐਲਾਨੇ ਜਾਣਗੇ।
ਕਿੰਨੀਆਂ ਸੀਟਾਂ ਹਨ ਜਿੱਤ ਹਾਸਲ ਕਰਨ ਲਈ ਜਰੂਰੀ
ਕੈਨੇਡਾ ਅੰਦਰ ਫੈਡਰਲ ਚੋਣਾਂ ਦੀ ਸਮਾਪਤੀ ਹੋ ਚੁਕੀ ਹੈ ਅਤੇ ਬਹੁਤ ਜਲਦ ਨਤੀਜੇ ਵੀ ਘੋਸ਼ਿਤ ਕੀਤੇ ਜਾਣਗੇ। ਇਸ ਵਾਰ ਜੇਕਰ ਦੇਖਿਆ ਜਾਵੇ ਤਾਂ ਕੈਨੇਡਾ ਚੋਣਾਂ ਅੰਦਰ ਵੀ ਪੰਜਾਬੀਆਂ ਦਾ ਹੀ ਬੋਲਬਾਲਾ ਰਿਹਾ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਲਿਬਰਲ ਪਾਰਟੀ ਨਾਲ ਸਬੰਧਤ ਜਿਆਦਾਤਰ ਪੰਜਾਬੀਆਂ ਨੇ ਹੀ ਜਿੱਤ ਹਾਸਲ ਕੀਤੀ ਹੈ।
ਇਸ ਵੇਲੇ ਜੇਕਰ ਸੀਟਾਂ ਦੀ ਗੱਲ ਕੀਤੀ ਜਾਵੇ ਤਾਂ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੇ 157 ਸੀਟਾਂ ‘ਤੇ ਆਪਣੀ ਜਿੱਤ ਯਕੀਨੀ ਬਣਾਈ ਹੈ ਜਦੋਂ ਕਿ ਕੰਜ਼ਰਵੇਟਿਵ ਦੇ ਹਿੱਸੇ ਅਜੇ ਤੱਕ 121 ਸੀਟਾਂ ਆਈਆਂ ਹਨ ਅਤੇ ਅਜੇ ਤੱਕ ਵੋਟਾਂ ਦੀ ਗਿਣਤੀ ਜਾਰੀ ਹੈ। ਤੁਹਾਨੂੰ ਦੱਸ ਦਈਏ ਕਿ ਕਿਸੇ ਵੀ ਪਾਰਟੀ ਨੂੰ ਜਿੱਤ ਹਾਸਲ ਕਰਨ ਲਈ 170 ਸੀਟਾਂ ਤੋਂ ਜਿੱਤ ਹਾਸਲ ਕਰਨੀ ਪਵੇਗੀ।
ਕੌਣ ਕੌਣ ਪੰਜਾਬੀ ਜਿੱਤੇ
ਲਿਬਰਲ ਪਾਰਟੀ ਨਾਲ ਸਬੰਧਤ ਜੇਤੂ ਨੇਤਾ ਹਨ:













ਕੰਜ਼ਰਵੇਟਿਵ ਪਾਰਟੀ ਦੇ ਜੇਤੂ ਨੇਤਾ ਹਨ :




ਐਨਡੀਪੀ ਦੇ ਨੇਤਾ ਹਨ:

ਟਰੂਡੋ ਦੀ ਸਰਕਾਰ ਵਿੱਚ ਡਿਪਟੀ ਪ੍ਰਧਾਨ ਮੰਤਰੀ ਬਣ ਸਕਦੇ ਹਨ ਜਗਮੀਤ ਸਿੰਘ
ਐਨਡੀਪੀ ਦੇ ਜਗਮੀਤ ਸਿੰਘ ਆਪਣੇ ਹਲਕੇ ਬਰਨਵੀ ਸਾਊਥ ਤੋਂ ਵੱਡੇ ਫਰਕ ਨਾਲ ਚੋਣ ਜਿੱਤ ਗਏ ਹਨ। ਜਸਟਿਨ ਟਰੂਡੋ ਦੀ ਸਰਕਾਰ ਬਣਨ ਦੇ ਆਸਾਰ ਬਣ ਗਏ ਹਨ ਅਤੇ ਉਨ੍ਹਾਂ ਦੀ ਭਾਈਵਾਲ ਪਾਰਟੀ ਐਨਡੀਪੀ ਦੇ ਪੰਜਾਬੀਆਂ ਦੇ ਹਰਮਨ ਪਿਆਰੇ ਸਿੱਖ ਨੇਤਾ ਜਗਮੀਤ ਸਿੰਘ ਟਰੂਡੋ ਦੀ ਸਰਕਾਰ ਵਿੱਚ ਡਿਪਟੀ ਪ੍ਰਧਾਨ ਮੰਤਰੀ ਬਣ ਸਕਦੇ ਹਨ।
40 ਸਾਲਾ ਜਗਮੀਤ ਸਿੰਘ ਘੱਟ ਗਿਣਤੀ ਭਾਈਚਾਰੇ ਦਾ ਪਹਿਲਾ ਚਿਹਰਾ ਹੈ। ਜਗਮੀਤ ਸਿੰਘ ਭਾਰਤ ਦੀ ਅਜ਼ਾਦੀ ਦੌਰਾਨ ਚੱਲੀਆਂ ਲਹਿਰਾਂ ਪਰਜਾ ਮੰਡਲ ਲਹਿਰ ਦੇ ਪ੍ਰਮੁੱਖ ਆਗੂ ਸੇਵਾ ਸਿੰਘ ਠੀਕਰੀਵਾਲੇ ਦੇ ਪੜਪੋਤੇ ਹਨ।
9 ਵੱਜ ਕੇ 13 ਮਿੰਟ ‘ਤੇ (ਭਾਰਤੀ ਸਮੇਂ ਅਨੁਸਾਰ) ਤਾਜ਼ੇ ਰੁਝਾਨ
ਲਿਬਰਲ ਪਾਰਟੀ : 157 ਤੋਂ 156
ਐਨਡੀਪੀ : 23 ਤੋਂ 25
ਕੰਜ਼ਰਵੇਟਿਵ : 122 ਤੋਂ 121
ਗਰੀਨ :4 ਤੋਂ 3
ਕੀ ਕਹਿੰਦੇ ਨੇ ਸੀਟਾਂ ਦੇ ਰੁਝਾਨ
ਲਿਬਰਲ ਪਾਰਟੀ : 157
ਐਨਡੀਪੀ : 23
ਕੰਜ਼ਰਵੇਟਿਵ : 122
ਗਰੀਨ :4
ਘੱਟ ਗਿਣਤੀ ਦੀ ਸਰਕਾਰ ਬਣਨ ਦੇ ਆਸਾਰ, ਟਰੂਡੋ, ਜਗਮੀਤ ਸਿੰਘ ਤੇ ਐਂਡਰਿਊ ਸ਼ੀਅਰ ਜਿੱਤੇ
ਰੁਝਾਨਾਂ ਦੀ ਤੇਜੀ ਨਾਲ ਬਦਲ ਰਹੀ ਤਸਵੀਰ ਤੋਂ ਸਾਹਮਣੇ ਆ ਰਿਹਾ ਹੈ ਕਿ ਇਸ ਵਾਰ ਘੱਟ ਗਿਣਤੀ ਪਾਰਟੀਆਂ ਦੀ ਸਰਕਾਰ ਬਣਨ ਦੇ ਆਸਾਰ ਬਣ ਰਹੇ ਹਨ। ਇਸ ਵਾਰ ਵੋਟਰਾਂ ਨੇ ਪਾਰਟੀ ਤੋਂ ਇਲਾਵਾ ਉਮੀਦਵਾਰ ਨੂੰ ਪਹਿਲ ਦਿੱਤੀ ਹੈ। ਵੋਟਰਾਂ ਦਾ ਕਹਿਣਾ ਸੀ ਕਿ ਚੰਗੇ ਵਿਅਕਤੀ ਤੱਕ ਪਹੁੰਚ ਕਰਨੀ ਸੌਖੀ ਹੈ। ਲਗਭਗ 338 ਹਲਕਿਆਂ ਤੋਂ ਆ ਰਹੇ ਨਤੀਜਿਆਂ ਅਨੁਸਾਰ ਘੱਟ ਗਿਣਤੀ ਦੀਆਂ ਗੱਠਜੋੜ ਪਾਰਟੀਆਂ ਲਿਬਰਲ ਅਤੇ ਐਨਡੀਪੀ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ। ਲੋਕਾਂ ਨੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਹਿਸਾਨਾਂ ਦਾ ਵੀ ਮੁੱਲ ਮੋੜਿਆ ਲਗਦਾ ਹੈ ਅਤੇ ਜਗਮੀਤ ਸਿੰਘ ਨੂੰ ਆਪਣੇ ਉਮੀਦਵਾਰ ਸਮਝ ਰਹੇ ਹਨ। ਜਸਟਿਨ ਟਰੂਡੋ ਆਪਣੇ ਹਲਕੇ ਤੋਂ ਵੱਡੇ ਫਰਕ ਨਾਲ ਚੋਣ ਜਿੱਤ ਗਏ ਹਨ ਅਤੇ ਜਗਮੀਤ ਸਿੰਘ ਆਪਣੇ ਹਲਕੇ ਬਰਨਵੀ ਸਾਊਥ ਤੋਂ ਜਿੱਤ ਵੱਲ ਵਧ ਰਹੇ ਹਨ।
ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਐਂਡਰਿਊ ਸ਼ੀਅਰ ਨੇ ਵੀ ਚੋਣਾਂ ਦੌਰਾਨ ਆਪਣੀ ਸੀਟ ਤੋਂ ਬਾਜ਼ੀ ਮਾਰ ਲਈ ਹੈ ਅਤੇ ਆਪਣੇ ਨਾਮ ਜਿੱਤ ਦਰਜ ਕਰਵਾ ਦਿੱਤੀ ਹੈ।
ਕੀ ਹਨ ਸਰੀ ਸੈਂਟਰ ਦੇ ਹਾਲਾਤ
ਜੇਕਰ ਕੈਨੇਡਾ ਦੇ ਉਸ ਇਲਾਕੇ ਦੀ ਗੱਲ ਕਰੀਏ ਜਿੱਥੇ ਪੰਜਾਬੀਆਂ ਦੀ ਗਿਣਤੀ ਵਧੇਰੇ ਹੈ ਸਰੀ ਸੈਂਟਰ ਦੀ ਤਾਂ ਉੱਥੇ ਕੁੱਲ 183 ਬਕਸਿਆਂ ਵਿੱਚ ਉੱਥੇ ਦੇ ਉਮੀਦਵਾਰਾਂ ਦੀ ਕਿਸਮਤ ਕੈਦ ਹੈ ਭਾਵ ਵੋਟਾਂ ਵਾਲੇ ਕੁੱਲ 183 ਬਕਸੇ ਹਨ। ਇਨ੍ਹਾਂ ਵਿੱਚੋਂ 5 ਬਕਸਿਆਂ ਨੂੰ ਖੋਲ੍ਹ ਲਿਆ ਗਿਆ ਹੈ। ਇੱਥੋਂ ਦੇ ਗਰੈਂਡ ਤਾਜ਼ ਬੈਂਕੁਇਟ ਹਾਲ ਵਿੱਚ ਲਿਬਰਲ ਪਾਰਟੀਆਂ ਦੇ ਸਮਰਥਕਾਂ ਦਾ ਇਕੱਠ ਜੁੜਨਾ ਸ਼ੁਰੂ ਹੋ ਗਿਆ ਹੈ ਅਤੇ ਚਹਿਲ ਪਹਿਲ ਵਧਦੀ ਨਜ਼ਰ ਆ ਰਹੀ ਹੈ।
ਕਿਸ ਦੀ ਬਣੇਗੀ ਸਰਕਾਰ
ਇਸ ਸਮੇਂ ਜੋ ਰੁਝਾਨ ਸਾਹਮਣੇ ਆ ਰਹੇ ਹਨ ਉਹ ਕਾਫੀ ਰੌਚਕ ਹਨ। ਮੈਚ ਬਿਲਕੁਲ ਹੀ ਫਸਵਾਂ ਬਣਿਆਂ ਹੋਇਆ ਹੈ। ਇਸ ਸਮੇਂ ਜੇਕਰ ਦੇਖਿਆ ਜਾਵੇ ਤਾਂ ਜਸਟਿਨ ਟਰੂਡੋ ਅਤੇ ਸਟੈਫਿਨ ਹਾਰਪਰ ਦੋਵਾਂ ਦੀਆਂ ਪਾਰਟੀਆਂ ਵਿੱਚ ਕਾਫੀ ਫਸਵਾਂ ਮੈਚ ਹੈ। ਤਾਜ਼ਾ ਰੁਝਾਨਾਂ ਮੁਤਾਬਿਕ ਲਿਬਰਲ ਪਾਰਟੀ ਅੱਗੇ ਚਲ ਰਹੀ ਹੈ।
ਕੀ ਕਹਿੰਦੇ ਨੇ ਤਾਜ਼ੇ ਰੁਝਾਨ :
ਲਿਬਰਲ : 149
ਐਨਡੀਪੀ : 25
ਕੰਜ਼ਰਵੇਟਿਵ : 117
ਗਰੀਨ : 3 ਸੀਟ ‘ਤੇ ਅੱਗੇ
ਪਾਰਟੀਆਂ ਦੇ ਕੀ ਹਨ ਤਾਜ਼ੇ ਹਾਲਾਤ
ਲਿਬਰਲ : 145
ਐਨਡੀਪੀ : 21
ਕੰਜ਼ਰਵੇਟਿਵ : 113
ਗਰੀਨ : 1 ਸੀਟ ‘ਤੇ ਅੱਗੇ
https://www.facebook.com/GlobalPunjabTV/videos/539050576856527/
ਫੈਡਰਲ ਚੋਣ ਰੁਝਾਨਾਂ ‘ਚ ਆਇਆ ਵੱਡਾ ਬਦਲਾਅ
ਲਿਬਰਲ : 149 ਤੋਂ 144
ਐਨਡੀਪੀ : 20 ‘ਤੇ
ਕੰਜ਼ਰਵੇਟਿਵ : 107
ਗਰੀਨ : 1 ਸੀਟ ‘ਤੇ ਅੱਗੇ
ਰੁਝਾਨਾਂ ਨੇ ਲਿਆ ਮੋੜ
ਲਿਬਰਲ : 149
ਐਨਡੀਪੀ : 20 ਤੋਂ 19 ‘ਤੇ
ਕੰਜ਼ਰਵੇਟਿਵ : 101
ਗਰੀਨ : 2 ਤੋਂ 1 ਸੀਟ ‘ਤੇ ਅੱਗੇ
ਬਦਲ ਰਹੇ ਰੁਝਾਨ
ਲਿਬਰਲ ਪਾਰਟੀ : 134
ਐਨਡੀਪੀ : 19
ਕੰਜ਼ਰਵੇਟਿਵ : 97
ਗਰੀਨ : 2
ਕੁੱਲ ਸੀਟਾਂ ਦੇ ਰੁਝਾਨ
ਲਿਬਰਲ ਪਾਰਟੀ : 126 ਸੀਟਾਂ ‘ਤੇ ਅੱਗੇ
ਕੰਜ਼ਰਵੇਟਿਵ : 98 ਸੀਟਾਂ ‘ਤੇ ਅੱਗੇ
ਐਨਡੀਪੀ : 13 ਸੀਟਾਂ ‘ਤੇ ਅੱਗੇ
ਕੈਨੇਡਾ ਚੋਣਾਂ : ਕੁੰਢੀਆਂ ਦੇ ਸਿੰਙ ਫਸ ਗਏ..
ਕੈਨੇਡਾ ਦੀਆਂ ਚੋਣਾਂ ਵਿੱਚ ਕੁੰਢੀਆਂ ਦੇ ਸਿੰਙ ਫਸ ਗਏ ਲਗਦੇ ਹਨ। ਤਾਜ਼ੇ ਰੁਝਾਨਾਂ ਅਨੁਸਾਰ ਨਤੀਜੇ ਕਾਫੀ ਰੌਚਕ ਤੇ ਹੈਰਾਨੀਜਨਕ ਆਉਂਦੇ ਨਜਰ ਆ ਰਹੇ ਹਨ। ਇਸ ਦੌੜ ਵਿੱਚ ਭਾਵੇਂ ਸਾਰੀਆਂ ਪਾਰਟੀਆਂ ਇੱਕ ਦੂਜ਼ੇ ਤੋਂ ਅੱਗੇ ਨਿੱਕਲਣ ਵਿੱਚ ਜੋਰ ਅਜ਼ਮਾਈ ਕਰ ਰਹੀਆਂ ਹਨ। ਪਰ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਦੇ ਰੁਝਾਨ ਸਭ ਤੋਂ ਉੱਪਰ ਹਨ। ਦੂਜੇ ਨੰਬਰ ‘ਤੇ ਕੰਜਰਵੇਟਿਵ ਪਾਰਟੀ ਦੇ ਰੁਝਾਨ ਨਜਰ ਆ ਰਹੇ ਹਨ। ਪ੍ਰਧਾਨ ਮੰਤਰੀ ਦੀ ਦੌੜ ਵਿੱਚ ਆਇਆ ਪੰਜਾਬੀ ਚਿਹਰਾ ਜਿਸ ‘ਤੇ ਸਭ ਪੰਜਾਬੀਆਂ ਦੀਆਂ ਨਜਰਾਂ ਟਿਕੀਆਂ ਹੋਈਆਂ ਹਨ ਜਗਮੀਤ ਸਿੰਘ ਦੀ ਪਾਰਟੀ ਦੇ ਰੁਝਾਨ ਕਾਫੀ ਪਿੱਛੇ ਹੈ।
ਲਿਬਰਲ ਪਾਰਟੀ : 121
ਐਨਡੀਪੀ : 12
ਕੰਜ਼ਰਵੇਟਿਵ : 93
ਗਰੀਨ : 2
ਹੋਰ ਕਿੰਨਾ ਹੋਇਆ ਵਾਧਾ :
ਲਿਬਰਲ : 107
ਕੰਜ਼ਰਵੇਟਿਵ : 77
ਤਾਜ਼ੇ ਰੁਝਾਨ
ਲਿਬਰਲ ਪਾਰਟੀ : 98 ਸੀਟਾਂ
ਐਨਡੀਪੀ : 9 ਸੀਟਾਂ
ਕੰਜ਼ਰਵੇਟਿਵ : 71 ਸੀਟਾਂ
ਗਰੀਨ : 2 ਸੀਟਾਂ
ਵੋਟ ਪੋਲਿੰਗ
ਕੈਨੇਡਾ ਅੰਦਰ ਫੈਡਰਲ ਚੋਣਾਂ ਲਈ ਵੋਟਿੰਗ ਦਾ ਸਮਾਂ ਲਗਭਗ ਖਤਮ ਹੋ ਗਿਆ ਹੈ ਅਤੇ ਹੁਣ ਜਿਹੜੇ ਵਿਅਕਤੀ ਪੋਲਿੰਗ ਵੂਥ ਦੇ ਅੰਦਰ ਚਲੇ ਗਏ ਹਨ ਸਿਰਫ ਉਹੀਓ ਹੀ ਆਪਣੀ ਵੋਟ ਪਾ ਸਕਣਗੇ।
ਕਿਸ ਕਿਸ ਪਾਰਟੀ ਦਾ ਹੈ ਫਸਵਾਂ ਮੈਚ
ਦੌੜ ਭਾਵੇਂ ਸਾਰੀਆਂ ਪਾਰਟੀਆਂ ਵਿੱਚ ਹੀ ਲੱਗੀ ਹੋਈ ਹੈ ਪਰ ਫਿਰ ਵੀ ਜੇਕਰ ਦੇਖਿਆ ਜਾਵੇ ਤਾਂ ਲਿਬਰਲ ਅਤੇ ਕੰਜ਼ਰਵੇਟਿਵ ਵਿੱਚ ਫਸਵਾਂ ਮੈਚ ਚੱਲ ਹੋਈ ਹੈ। ਤਾਜੇ ਰੁਝਾਨਾਂ ਮੁਤਾਬਿਕ ਲਿਬਰਲ ਪਾਰਟੀ 62 ਸੀਟਾਂ ‘ਤੇ ਅੱਗੇ ਚੱਲ ਰਹੀ ਹੈ, ਕੰਜ਼ਰਵੇਟਿਵ 38 ਸੀਟਾਂ ‘ਤੇ ਅੱਗੇ ਚੱਲ ਰਹੀ ਹੈ, ਬਲਾਕ ਕਵਿੱਕ 12 ਸੀਟਾਂ ‘ਤੇ ਲੀਡ ਕਰ ਰਹੀ ਹੈ ਅਤੇ ਐਨਡੀਪੀ 8 ਸੀਟਾਂ ‘ਤੇ ਅੱਗੇ ਚੱਲ ਰਹੀ ਹੈ।
ਤਾਜੇ ਰੁਝਾਨ
ਲਿਬਰਲ ਪਾਰਟੀ : 50 ਸੀਟਾਂ ‘ਤੇ ਅੱਗੇ
ਕੰਜ਼ਰਵੇਟਿਵ : 29 ਸੀਟਾਂ ‘ਤੇ
ਐਨਡੀਪੀ : 6 ਸੀਟਾਂ ‘ਤੇ
ਕਿਹੜੀ ਪਾਰਟੀ ਕਿੰਨੀਆਂ ਸੀਟਾਂ ‘ਤੇ ਅੱਗੇ
ਲਿਬਰਲ : 40 ਸੀਟਾਂ
ਕੰਜ਼ਰਵੇਟਿਵ : 9 ਸੀਟਾਂ ‘ਤੇ
ਐਨਡੀਪੀ : ਚਾਰ ਸੀਟਾਂ ‘ਤੇ
ਪਾਰਟੀਆਂ ਦੇ ਨਵੇਂ ਰੁਝਾਨ
ਲਿਬਰਲ ਪਾਰਟੀ : 23 ਸੀਟਾਂ ‘ਤੇ ਜਿੱਤ ਇੱਕ ਸੀਟ ‘ਤੇ ਅੱਗੇ
ਕੰਜ਼ਰਵੇਟਿਵ : 2ਸੀਟਾਂ ‘ਤੇ ਅੱਗੇ 4 ਸੀਟਾਂ ‘ਤੇ ਜਿੱਤ
ਐਨਡੀਪੀ : ਇੱਕ ਸੀਟ ‘ਤੇ ਜਿੱਤ
ਕੀ ਕਹਿੰਦੇ ਹਨ ਤਾਜੇ ਰੁਝਾਨ
ਐਨਡੀਪੀ -1 ਸੀਟ ‘ਤੇ ਅੱਗੇ
ਕੰਜ਼ਰਵੇਟਿਵ 9 ਸੀਟਾਂ ਤੋਂ ਘਟ ਕੇ ਸਿਰਫ 5 ਸੀਟਾਂ ‘ਤੇ ਅੱਗੇ
ਸਭ ਤੋਂ ਵੱਧ ਦਿਲਚਸਪੀ ਵਾਲੀਆਂ ਸੀਟਾਂ
ਕੈਨੇਡਾ ਅੰਦਰ ਉਂਝ ਤਾਂ ਭਾਵੇਂ ਸਾਰੀਆਂ ਹੀ ਸੀਟਾਂ ਦਿਲਚਸਪੀ ਵਾਲੀਆਂ ਹਨ ਪਰ ਫਿਰ ਵੀ ਇਨ੍ਹਾਂ ਵਿੱਚੋਂ 25 ਸੀਟਾਂ ਅਜਿਹੀਆਂ ਹਨ ਜਿੰਨਾ ‘ਤੇ ਪੰਜਾਬੀ ਉਮੀਦਵਾਰ ਹਨ ਅਤੇ ਇਨ੍ਹਾਂ ਸੀਟਾਂ ਨੂੰ ਸਭ ਤੋਂ ਵੱਧ ਦਿਲਚਸਪ ਮੰਨਿਆ ਜਾ ਰਿਹਾ ਹੈ।
ਕਦੋਂ ਤੱਕ ਚੱਲਣਗੀਆਂ ਇਹ ਚੋਣਾਂ
ਫੈਡਰਲ ਚੋਣਾਂ ਖਤਮ ਹੋਣ ਲਈ ਸਿਰਫ ਇੱਕ ਘੰਟੇ ਦਾ ਸਮਾਂ ਬਾਕੀ ਦੱਸਿਆ ਜਾ ਰਿਹਾ ਹੈ ਕਿਉਂਕਿ 7 ਵਜੇ ਤੱਕ ਜੋ ਵੀ ਵਿਅਕਤੀ ਪੋਲਿੰਗ ਵੂਥ ਦੇ ਅੰਦਰ ਜਾਵੇਗਾ ਸਿਰਫ ਉਹੀਓ ਹੀ ਇਹ ਵੋਟ ਪਾ ਸਕੇਗਾ।
ਕੀ ਕਹਿੰਦੇ ਹਨ 25 ਸੀਟਾਂ ਦੇ ਰੁਝਾਨ
ਲਿਬਰਲ ਪਾਰਟੀ-16ਸੀਟਾਂ ‘ਤੇ ਜਿੱਤ
ਕੰਜ਼ਰਵੇਟਿਵ -ਜਿੱਤ ਦੋ ਸੀਟਾਂ ‘ਤੇ 5 ‘ਤੇ ਸਭ ਤੋਂ ਅੱਗੇ
ਐਨਡੀਪੀ- 1 ਸੀਟ ‘ਤੇ ਜਿੱਤ
ਕੀ ਕਹਿੰਦੇ ਹਨ ਅਟਲਾਂਟੇ ਕੈਨੇਡਾ ਦੇ ਰੁਝਾਨ
ਇਸ ਵੇਲੇ ਅਟਲਾਂਟੇ ਕੈਨੇਡਾ ਤੋਂ ਜਿਹੜੇ ਰੁਝਾਨ ਸਾਹਮਣੇ ਆ ਰਹੇ ਹਨ ਉੱਥੇ ਕੁੱਲ 32 ਸੀਟਾਂ ਹਨ। ਜੇਕਰ ਪਿਛਲੀ ਵਾਰ ਦੀ ਗੱਲ ਕਰੀਏ ਤਾਂ ਇਨ੍ਹਾਂ 32 ਸੀਟਾਂ ‘ਤੇ ਲਿਬਰਲ ਪਾਰਟੀ ਵੱਲੋਂ ਜਿੱਤ ਹਾਸਲ ਕੀਤੀ ਗਈ ਸੀ। ਇੱਥੇ ਪਾਰਟੀਆਂ ਦਾ ਆਪਸ ਵਿੱਚ ਸੈਂਕੜੇ ਵੋਟਾਂ ਦਾ ਹੀ ਫਰਕ ਚੱਲ ਰਿਹਾ ਹੈ। ਇਸ ਲਈ ਬਾਜੀ ਕਿਸੇ ਵੀ ਸਮੇਂ ਪਲਟੀ ਮਾਰ ਸਕਦੀ ਹੈ।
ਕੌਣ ਕਿੰਨੀਆਂ ਸੀਟਾਂ ਅੱਗੇ
ਹੁਣ ਜੇਕਰ ਫੈਡਰਲ ਚੋਣਾਂ ਦੌਰਾਨ ਸੀਟਾਂ ‘ਤੇ ਅੱਗ ਹੋਣ ਦੀ ਗੱਲ ਕਰੀਏ ਤਾਂ ਇਸ ਵੇਲੇ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ 22 ਸੀਟਾਂ ‘ਤੇ ਅੱਗੇ ਦੱਸੀ ਜਾ ਰਹੀ ਹੈ ਜਦੋਂ ਕਿ ਕੰਜ਼ਰਵੇਟਿਵ ਪਾਰਟੀ 6 ਸੀਟਾਂ ‘ਤੇ ਅੱਗੇ ਦੱਸੀ ਜਾ ਰਹੀ ਹੈ।
ਬਹੁਮਤ ਲਈ ਕਿੰਨੀਆਂ ਸੀਟਾਂ ਹਨ ਜਰੂਰੀ
ਇੱਥੇ ਜੇਕਰ ਬਹੁਮਤ ਦੀ ਗੱਲ ਕੀਤੀ ਜਾਵੇ ਤਾਂ ਬਹੁਮਤ ਹਾਸਲ ਕਰਨ ਲਈ ਪਾਰਟੀ ਨੂੰ 170 ਸੀਟਾਂ ‘ਤੇ ਜਿੱਤ ਹਾਸਲ ਕਰਨੀ ਹੋਵੇਗੀ।
ਹੋਰ ਕਿੰਨਾ ਸਮਾਂ
ਕੁਝ ਸਮੇਂ ਬਾਅਦ ਹੀ ਕੈਨੇਡਾ ਅੰਦਰ ਵੋਟਿੰਗ ਬੰਦ ਹੋ ਜਾਵੇਗੀ। ਇਸ ਤੋਂ ਕੁਝ ਸਮੇਂ ਬਾਅਦ ਹੀ ਇਨ੍ਹਾਂ ਚੋਣਾਂ ਦੇ ਨਤੀਜੇ ਵੀ ਆ ਜਾਣੇ ਹਨ। ਕੁੱਲ 338 ਸੀਟਾਂ ‘ਤੇ ਹੋਣ ਵਾਲੀਆਂ ਇਨ੍ਹਾਂ ਚੋਣਾਂ ਵਿੱਚ 2146 ਉਮੀਦਵਾਰਾਂ ਦਾ ਭਵਿੱਖ ਕੈਨੇਡਾ ਵਸਨੀਕਾਂ ਵੱਲੋਂ ਤੈਅ ਕੀਤਾ ਜਾਵੇਗਾ।
ਕਦੋਂ ਤੱਕ ਚੱਲਣੀ ਹੈ ਵੋਟਿੰਗ
ਕੈਨੇਡਾ ਦੇ ਵੱਖ ਵੱਖ ਸੂਬਿਆਂ ਅੰਦਰ ਹੋ ਰਹੀਆਂ ਚੋਣਾਂ ਦੀ ਟਾਇਮਿੰਗ ਅਲੱਗ ਅਲੱਗ ਹੈ। ਜਾਣਕਾਰੀ ਮੁਤਾਬਿਕ ਇਹ ਵੋਟਾਂ ਦਾ ਕੰਮ ਕਿਸੇ ਸੂਬੇ ਵਿੱਚ ਕੈਨੇਡੀਅਨ ਸਮੇਂ ਅਨੁਸਾਰ 7 : 30 ਵਜੇ ਸਮਾਪਤ ਹੋਵੇਗਾ ਜਦੋਂ ਕਿ ਕਈ ਸੂਬਿਆਂ ‘ਚ ਇਹ ਕੰਮ ਸਾਢੇ 9 ਵਜੇ ਤੱਕ ਵੀ ਚੱਲੇਗਾ।
ਪਿਛਲੇ ਚੋਣ ਨਤੀਜੇ
ਇੱਥੇ ਜੇਕਰ ਪਿਛਲੀਆਂ ਚੋਣਾਂ ਦੀ ਗੱਲ ਕਰੀਏ ਤਾਂ ਚੋਣਾਂ ‘ਚ ਬਾਜ਼ੀ ਲਿਬਰਲ ਪਾਰਟੀ ਦੇ ਉਮੀਦਵਾਰ ਜਸਟਿਨ ਟਰੂਡੋ ਨੇ ਮਾਰੀ ਸੀ ਅਤੇ ਜੇਕਰ ਗੱਲ ਇਸ ਵਾਰ ਦੀ ਕਰੀਏ ਤਾਂ ਇਸ ਵਾਰ ਫਸਵਾਂ ਮੁਕਾਬਲਾ ਦਿਖਾਈ ਦੇ ਰਿਹਾ ਹੈ ਅਤੇ ਸਾਰੀਆਂ ਹੀ ਪਾਰਟੀਆਂ ਵੱਲੋਂ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪਿਛਲੀ ਵਾਰ ਦੇ ਚੋਣ ਨਤੀਜੇ ਕੁਝ ਇਸ ਤਰ੍ਹਾਂ ਰਹੇ ਸਨ।
|
|||||||||||||||||||||||||||||||
|
|||||||||||||||||||||||||||||||
|
ਕੌਣ ਪਾ ਸਕਦਾ ਹੈ ਇਹ ਵੋਟ?
ਫੈਡਰਲ ਚੋਣਾਂ ਦੌਰਾਨ ਕੌਣ ਕੌਣ ਇਹ ਵੋਟ ਪਾ ਸਕਦਾ ਹੈ ਇਸ ਦੇ ਲਈ ਵਿਸ਼ੇਸ਼ ਨਿਯਮ ਬਣਾਏ ਗਏ ਹਨ। ਇਨ੍ਹਾਂ ਚੋਣਾਂ ਦੌਰਾਨ ਇਹ ਹਿਦਾਇਤ ਹੈ ਕਿ ਇਹ ਵੋਟ ਉਹੀਓ ਵਿਅਕਤੀ ਪਾ ਸਕਦਾ ਹੈ ਜਿਹੜਾ ਕਿ ਕੈਨੇਡਾ ਦੇ ਵਸਨੀਕ ਹੋਵੇ। ਇਸ ਤੋਂ ਇਲਾਵਾ ਪਤਾ ਇਹ ਵੀ ਲੱਗਾ ਹੈ ਕਿ ਜਿਹੜੇ ਕੈਨੇਡਾ ਅੰਦਰ ਪੀਆਰ ਹਨ ਉਹ ਇਨ੍ਹਾਂ ਵੋਟਾਂ ਵਿੱਚ ਹਿੱਸਾ ਨਹੀਂ ਲੈ ਸਕਦੇ। ਇੱਥੇ ਹੀ ਬੱਸ ਨਹੀਂ ਪੋਲਿੰਗ ਵੂਥ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਤਸਵੀਰ ਖਿੱਚਣ ਤੋਂ ਵੀ ਮਨਾਹੀ ਕੀਤੀ ਗਈ ਹੈ। ਇੱਕ ਵਾਰ ਫਿਰ ਦੱਸ ਦਈਏ ਕਿ ਕੈਨੇਡਾ ਦੀਆਂ 338 ਸੀਟਾਂ ‘ਤੇ ਇਸ ਵਾਰ 2146 ਉਮੀਦਵਾਰ ਆਪੋ ਆਪਣੀ ਕਿਸਮਤ ਅਜਮਾ ਰਹੇ ਹਨ।
ਕਿਸ ਦਾ ਹੋਵੇਗਾ ਬੋਲਬਾਲਾ ਤੇ ਕੌਣ ਰਹੇਗਾ ਪਿੱਛੇ?
ਕੈਨੇਡਾ ਫੈਡਰਲ ਚੋਣਾਂ ਦੌਰਾਨ ਪੋਲਿੰਗ ਬੜੇ ਜੋਰਾਂ ਸ਼ੋਰਾਂ ਨਾਲ ਹੋ ਰਹੀ ਹੈ। ਇਨ੍ਹਾਂ ਚੋਣਾਂ ਦੌਰਾਨ ਭਾਵੇਂ ਜਿੱਤ ਦਾ ਦਾਅਵਾ ਤਾਂ ਸਾਰੀਆਂ ਹੀ ਪਾਰਟੀਆਂ ਵੱਲੋਂ ਕੀਤਾ ਜਾ ਰਿਹਾ ਹੈ ਪਰ ਜੇਕਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸਭ ਤੋਂ ਜਿਆਦਾ ਫਸਵਾਂ ਮੁਕਾਬਲਾ ਜਸਟਿਨ ਟਰੂਡੋ ਦੀ ਪਾਰਟੀ ਲਿਬਰਲ ਅਤੇ ਐਂਡਰਿਊ ਸ਼ੀਕਰ ਦੀ ਪਾਰਟੀ ਕੰਜਰਵੇਟਿਵ ਵਿੱਚ ਦਿਖਾਈ ਦੇ ਰਿਹਾ ਹੈ। ਸੂਤਰਾਂ ਮੁਤਾਬਿਕ ਇਸ ਦੌਰਾਨ ਟੱਕਰ ਇੰਨੀ ਫਸਵੀਂ ਦਿਖਾਈ ਦੇ ਰਹੀ ਹੈ ਕਿ ਟਰੂਡੋ ਨੂੰ ਬਹੁਮਤ ਮਿਲਣਾ ਮੁਸ਼ਕਲ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਜੇਕਰ ਵੋਟ ਪ੍ਰਤੀਸ਼ਤਤਾ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਵੀ ਕੰਜਰਵੇਟਿਵ ਪਾਰਟੀ ਲਿਬਰਲ ਪਾਰਟੀ ਨੂੰ ਪਛਾੜਦੀ ਨਜ਼ਰ ਆ ਰਹੀ ਹੈ।
Vote Percentage in Canada Federal Elections 2019 – ਵੋਟ ਪ੍ਰਤੀਸ਼ਤਤਾ :
ਇਨ੍ਹਾਂ ਚੋਣਾਂ ਦੌਰਾਨ ਮੁਕਾਬਲਾ ਕਾਫੀ ਜਬਰਦਸਤ ਦਿਖਾਈ ਦੇ ਰਿਹਾ ਹੈ। ਜੇਕਰ ਵੋਟ ਪ੍ਰਤੀਸ਼ਤਤਾ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਅੱਗੇ ਸਭ ਤੋਂ ਅੱਗੇ ਕੰਜਰਵੇਟਿਵ ਪਾਰਟੀ ਦਿਖਾਈ ਦੇ ਰਹੀ ਹੈ ਅਤੇ ਉਸ ਤੋਂ ਬਾਅਦ ਲਿਬਰਲ ਅਤੇ ਐਨਡੀਪੀ ਦਿਖਾਈ ਦੇ ਰਹੀਆਂ ਹਨ।
Party | Party leader | ਪ੍ਰਤੀਸ਼ਤਤਾ |
ਕੰਜ਼ਰਵੇਟਿਵ | ਐਂਡਰਿਊ ਸ਼ੀਅਰ | 32.5 |
ਲਿਬਰਲ | ਜਸਨਿਟ ਟਰੂਡੋ | 31.7 |
ਨਿਊ ਡੈਮੋਕ੍ਰੇਟਿਕ | ਜਗਮੀਤ ਸਿੰਘ | 20.8 |
Go to Global English News for watching in English.
Canada Federal Elections 2019 – ਜਸਟਿਨ ਟਰੂਡੋ ਨੇ ਪਾਈ ਵੋਟ
338 ਸੀਟਾਂ ‘ਤੇ ਹੋ ਰਹੀਆਂ ਇਨ੍ਹਾਂ ਚੋਣਾਂ ਦੌਰਾਨ ਲਿਬਰਲ ਪਾਰਟੀ ਦੇ ਉਮੀਦਵਾਰ ਅਤੇ ਪ੍ਰਧਾਨ ਮੰਤਰੀ ਦੇ ਆਹੁਦੇ ਲਈ ਚੋਣ ਲੜ ਰਹੇ ਜਸਟਿਨ ਟਰੂਡੋ ਨੇ ਆਪਣੀ ਵੋਟ ਪਾ ਦਿੱਤੀ ਹੈ।
ਕੈਨੇਡਾ ਚੋਣਾਂ ਹੋਈਆਂ ਸ਼ੁਰੂ
ਦੁਨੀਆਂ ਵਿੱਚ ਪੰਜਾਬੀਆਂ ਲਈ ਸਭ ਤੋਂ ਪਸੰਦੀਦਾ ਮੁਲਕ ਮੰਨੇ ਜਾਂਦੇ ਕੈਨੇਡਾ ਅੰਦਰ ਫੈਡਰਲ ਚੋਣਾਂ ਸ਼ੁਰੂ ਹੋ ਗਈਆਂ ਹਨ। 338 ਸੀਟਾਂ ‘ਤੇ ਹੋਣ ਜਾ ਰਹੀਆਂ ਇਨ੍ਹਾਂ ਚੋਣਾਂ ਦੇ ਵਿੱਚ 2146 ਉਮੀਦਵਾਰਾਂ ਵੱਲੋਂ ਹਿੱਸਾ ਲਿਆ ਗਿਆ ਹੈ। ਇਨ੍ਹਾਂ ਚੋਣਾਂ ਦੌਰਾਨ ਵੱਡੀ ਗੱਲ ਇਹ ਹੈ ਕਿ ਪੰਜਾਬੀਆਂ ਵੱਲੋਂ ਇਸ ਵਿੱਚ ਵੱਡੇ ਪੱਧਰ ‘ਤੇ ਯੋਗਦਾਨ ਪਾਇਆ ਜਾ ਰਿਹਾ ਹੈ।