ਕੈਨੇਡਾ ਕੁੱਲ ਦਾਲ ਉਤਪਾਦਨ ਦਾ ਕਰੀਬ ਤੀਜਾ ਹਿੱਸਾ ਭਾਰਤ ਨੂੰ ਕਰਦਾ ਹੈ ਨਿਰਯਾਤ

Rajneet Kaur
2 Min Read

ਨਿਊਜ਼ ਡੈਸਕ:  ਭਾਰਤ ਭਾਂਵੇ ਇੱਕ ਖੇਤੀ ਪ੍ਰਧਾਨ ਦੇਸ਼ ਹੈ, ਪਰ ਇਸਦੇ ਬਾਵਜੂਦ ਆਪਣੀ ਲੋੜ ਦੀ ਪੂਰਤੀ ਲਈ ਭਾਰਤ , ਕੈਨੇਡਾ ਵਿੱਚ ਪੈਦਾ ਹੋਣ ਵਾਲੇ ਕੁੱਲ ਉਤਪਾਦਨ ਦਾ ਕਰੀਬ 29 ਫ਼ੀਸਦ ਹਿੱਸਾ ਆਯਾਤ ਕਰਦਾ ਹੈ ।

ਸਟੈਟਿਸਟਿਕਸ ਕੈਨੇਡਾ ਅਨੁਸਾਰ ਕੈਨੇਡਾ ਵਿੱਚ ਪੈਦਾ ਹੋਈਆਂ 65 ਲੱਖ ਟਨ ਦਾਲਾਂ ਵਿੱਚੋਂ 56 ਲੱਖ ਟਨ ਦਾਲਾਂ ਦਾ ਨਿਰਯਾਤ ਕੀਤਾ ਗਿਆ।  ਇਸੇ ਤਰ੍ਹਾਂ ਹੀ 2021-2022 ਦੌਰਾਨ 45 ਲੱਖ 97 ਹਜ਼ਾਰ ਟਨ ਵਿੱਚੋਂ 43 ਲੱਖ 33 ਹਜ਼ਾਰ ਟਨ ਅਤੇ 2022-2023 ਦੌਰਾਨ 65 ਲੱਖ 70 ਟਨ ਵਿੱਚੋਂ 56 ਲੱਖ 47 ਹਜ਼ਾਰ ਟਨ ਦਾ ਨਿਰਯਾਤ ਕੀਤਾ ਗਿਆ ਹੈ । ਦਸ ਦਈਏ ਕਿ ਕੈਨੇਡਾ ਦੇ ਕੁੱਲ ਫ਼ਸਲੀ ਰਕਬੇ ਦਾ ਇਕ ਵੱਡਾ ਹਿੱਸਾ ਸਸਕੈਚਵਨ ਵਿੱਚ ਹੈ । ਸੂਬੇ ਵਿੱਚ ਕਣਕ , ਜੌ ਤੋਂ ਇਲਾਵਾ ਦਾਲਾਂ ਜਿਵੇਂ ਕਿ ਮਸਰ , ਛੋਲੇ ਅਤੇ ਤੇਲ ਵਾਲੀਆਂ ਫ਼ਸਲਾਂ ਜਿਵੇਂ ਕਿ ਸਰੋਂ ਅਤੇ ਕਿਨੋਲਾ ਆਦਿ ਹੁੰਦੀਆਂ ਹਨ । ਸਭ ਤੋਂ ਜਿਆਦਾ ਮਸਰਾਂ ਦੀ ਦਾਲ ਦਾ ਨਿਰਯਾਤ  ਭਾਰਤ ਵਿੱਚ ਹੁੰਦਾ ਹੈ। ਸਾਲ 2020-21 ਵਿੱਚ ਕਰੀਬ ਸਾਢੇ 6 ਲੱਖ ਟਨ ਮਸਰ ਭਾਰਤ ਨੂੰ ਨਿਰਯਾਤ ਕੀਤੇ ਗਏ।

ਸੂਬੇ ਦੇ ਕਿਸਾਨਾਂ ਦੀ ਨੁਮਾਇੰਦਗੀ ਕਰਦੀ ਸੰਸਥਾ ਪਲਸ ਕੈਨੇਡਾ ਦੇ ਐਗਜ਼ੈਕਟਿਵ ਡਾਇਰੈਕਟਰ ਕਾਰਲ ਪੌਟਸ ਨੇ ਦੱਸਿਆ ਕਿ ਕੈਨੇਡਾ ਵੱਲੋਂ ਦਾਲਾਂ ਖਾਸ ਕਰ ਮਸਰਾਂ ਨੂੰ ਭਾਰਤ ਨੂੰ ਨਿਰਯਾਤ ਕੀਤਾ ਜਾਂਦਾ ਹੈ ਅਤੇ ਇਸ ਵਿੱਚ ਪ੍ਰਾਈਵੇਟ ਕੰਪਨੀਆਂ ਦਾ ਅਹਿਮ ਰੋਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਵਿੱਚ ਫ਼ਸਲਾਂ ਦੀ ਸਰਕਾਰੀ ਖ਼ਰੀਦ ਨਹੀਂ ਹੈ ਅਤੇ ਅਜਿਹੇ ਵਿੱਚ ਕਿਸਾਨ ਪ੍ਰਾਈਵੇਟ ਤੌਰ ‘ਤੇ ਆਪਣੀਆਂ ਫ਼ਸਲਾਂ ਨੂੰ ਵੇਚਦੇ ਹਨ। ਉਹਨਾਂ ਕਿਹਾ ਭਾਰਤ ਕੈਨੇਡਾ ਦੀਆਂ ਦਾਲਾਂ ਲਈ ਇਕ ਵੱਡੀ ਮੰਡੀ ਹੈ ਅਤੇ ਕਿਸਾਨਾਂ ਵੱਲੋਂ ਭਾਰਤ ਉੱਪਰ ਖਾਸ ਧਿਆਨ ਦਿੱਤਾ ਜਾਂਦਾ ਹੈ । ਉਨ੍ਹਾਂ ਕਿਹਾ ਕਿ ਭਾਰਤ ਵਿੱਚ ਲੋੜ ਮੁਤਾਬਿਕ ਦਾਲਾਂ ਦੀ ਪੈਦਾਵਾਰ ਨਹੀਂ ਹੁੰਦੀ ਅਜਿਹੇ ਵਿੱਚ ਹੋਰਨਾਂ ਦੇਸ਼ਾਂ ਤੋਂ ਆਯਾਤ ਕਰਨ ਨਾਲ ਭਾਰਤ ਵਿੱਚ ਲੋੜ ਪੂਰੀ ਹੋ ਜਾਂਦੀ ਹੈ ਅਤੇ ਘਾਟ ਹੋਣ ਕਾਰਨ ਕੀਮਤਾਂ ਵਿੱਚ ਵੀ ਬਹੁਤ ਜ਼ਿਆਦਾ ਵਾਧਾ ਨਹੀਂ ਹੁੰਦਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment