COMING SOON : ਜਲਦ ਆਵੇਗੀ ਬੱਚਿਆਂ ਲਈ ਕੋਰੋਨਾ ਵੈਕਸੀਨ, ਅਗਲੇ ਕੁਝ ਦਿਨਾਂ ‘ਚ Pfizer ਦੀ ਵੈਕਸੀਨ ਨੂੰ ਮਿਲੇਗੀ ਮਨਜ਼ੂਰੀ

TeamGlobalPunjab
2 Min Read

ਵਾਸ਼ਿੰਗਟਨ : ਕੋਰੋਨਾ ਵਾਇਰਸ ਦੇ ਮੁਕਾਬਲੇ ਲਈ ਹੁਣ ਤੱਕ ਜਿੰਨੀਆਂ ਵੀ ਵੈਕਸੀਨ ਬਾਜ਼ਾਰ ਵਿੱਚ ਉਪਲਬਧ ਹਨ ਉਹ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਹੀ ਇਸਤੇਮਾਲ ਕੀਤੀਆਂ ਜਾ ਸਕਦੀਆਂ ਹਨ। ਇਸ ਦੌਰਾਨ ਹੁਣ ਇੱਕ ਚੰਗੀ ਖ਼ਬਰ ਸਾਹਮਣੇ ਆ ਰਹੀ ਹੈ। ਅਮਰੀਕਾ ਦੇ ਖ਼ਾਦ ਤੇ ਦਵਾਈ ਪ੍ਰਸ਼ਾਸਨ (FDA, US) 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਲਈ ਫਾਈਜ਼ਰ ਦੀ ਵੈਕਸੀਨ ਨੂੰ ਜਲਦੀ ਹੀ ਮਨਜ਼ੂਰੀ ਦੇ ਸਕਦਾ ਹੈ।

ਸੂਤਰਾਂ ਅਨੁਸਾਰ  ਅਮਰੀਕਾ ਦੇ ਐਫ.ਡੀ.ਏ. ਦੁਆਰਾ ਅਗਲੇ ਹਫ਼ਤੇ ਤੱਕ 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਾਲਗਾਂ ਲਈ ਫਾਈਜ਼ਰ ਦਾ ਕੋਵਿਡ -19 ਟੀਕਾ ਪ੍ਰਮਾਣਿਤ ਕੀਤਾ ਜਾ ਸਕਦਾ ਹੈ ।

ਉਧਰ ਵੈਕਸੀਨ ਸਬੰਧੀ ਯੂਰਪੀਅਨ ਮੈਡੀਸਨਜ਼ ਏਜੰਸੀ ਦੀ ਹਿਊਮਨ ਮੈਡੀਸਿਨ ਕਮੇਟੀ ਨੇ ਬੱਚਿਆਂ ਲਈ ਫਾਈਜ਼ਰ-ਬਾਇਓਐੱਨਟੇਕ ਦੁਆਰਾ ਵਿਕਸਿਤ ਕੀਤੇ ਗਏ ਟੀਕੇ ਦਾ ਮੁਲਾਂਕਣ ਸ਼ੁਰੂ ਕਰ ਦਿੱਤਾ ਹੈ।

 

- Advertisement -

 

- Advertisement -

ਅਮਰੀਕਾ ’ਚ ਵੀ ਅਜਿਹਾ ਹੀ ਟੈਸਟ (ਟ੍ਰਾਇਲ) ਹੋ ਚੁੱਕਾ ਹੈ। ਇਸ ਤੋਂ ਪਹਿਲਾਂ ਮਾਰਚ ’ਚ ਕੰਪਨੀਆਂ ਦੀ ਅਗਵਾਈ ’ਚ ਇਕ ਪ੍ਰੀਖਣ ਦੇ ਨਤੀਜਿਆਂ ਤੋਂ ਪਤਾ ਲੱਗਾ ਕਿ ਫਾਈਜ਼ਰ-ਬਾਇਓਐੱਨਟੇਕ (PFIZER-BioNTech) ਕੋਰੋਨਾ ਵੈਕਸੀਨ ਕਿਸ਼ੋਰਾਂ ’ਚ ਵੱਧ ਪ੍ਰਭਾਵੀ ਹੈ। ਬੱਚਿਆਂ ਨੇ ਵੈਕਸੀਨ ਦੀ ਮਦਦ ਨਾਲ ਮਜ਼ਬੂਤ ਐਂਟੀਬਾਡੀ ਦਾ ਉਤਪਾਦਨ ਕੀਤਾ ਅਤੇ ਇਸਦੇ ਕੋਈ ਗੰਭੀਰ ਸਾਈਡ ਇਫੈਕਟ ਨਹੀਂ ਆਏ।

ਜਰਮਨੀ ਦੀ ਦਵਾਈ ਕੰਪਨੀ ਬਾਇਓਐੱਨਟੇਕ ਦਾ ਕਹਿਣਾ ਹੈ ਕਿ ਉਹ ਯੂਰਪ ’ਚ 12 ਤੋਂ 15 ਸਾਲ ਦੇ ਬੱਚਿਆਂ ਲਈ ਜੂਨ ’ਚ ਕੋਰੋਨਾ ਦੀ ਵੈਕਸੀਨ ਲਾਂਚ ਕਰੇਗੀ। ਕੰਪਨੀ ਦੀ ਵੈਕਸੀਨ ਦਾ ਈਯੂ ਨੇ ਮੁਲਾਂਕਣ ਸ਼ੁਰੂ ਕਰ ਦਿੱਤਾ ਹੈੈ।

Share this Article
Leave a comment