ਕੈਨੇਡਾ ‘ਚ ਹਾਦਸੇ ਦਾ ਸ਼ਿਕਾਰ ਹੋਈ 21 ਸਾਲਾ ਕੁੜੀ ਪਿਛਲੇ 13 ਦਿਨਾਂ ਤੋਂ ਕੋਮਾ ‘ਚ,ਪਰਿਵਾਰ ਨੇ ਕੀਤੀ ਸਰਕਾਰ ਨੂੰ ਅਪੀਲ

TeamGlobalPunjab
2 Min Read

ਨਾਭਾ: ਨਾਭਾ ਤੋਂ ਕੈਨੇਡਾ ਪੜਾਈ ਕਰਨ ਗਈ ਜਸਪ੍ਰੀਤ ਕੌਰ (21) ਦੇ ਘਰ  ਉਦੋਂ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਕੈਨੇਡਾ ਰਹਿੰਦੀ ਉਨ੍ਹਾਂ ਦੀ ਧੀ ਨਾਲ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਜਿਸ ਕਾਰਨ ਉਹ ਪਿਛਲੇ 13 ਦਿਨਾਂ ਤੋਂ ਕੋਮਾ ‘ਚ ਹੈ ਜੋ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੀ ਹੈ।

ਜਸਪ੍ਰੀਤ ਬੀਤੀ 26 ਜੁਲਾਈ ਨੂੰ ਸਟੱਡੀ ਵੀਜ਼ਾ ’ਤੇ  ਮਿਸੀਸਾਗਾ ਗਈ ਸੀ। ਉਹ 9 ਅਗਸਤ ਨੂੰ ਬੱਸ ਦਾ ਇੰਤਜ਼ਾਰ ਕਰਦੀ ਹੋਈ ਇਕ ਸੜਕ ਹਾਦਸੇ ਦਾ ਸ਼ਿਕਾਰ ਹੋਈ ਸੀ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਤੇ ਹੁਣ ਉਹ ਕੋਮਾ ਵਿਚ ਹੈ। ਪੀੜਤ ਜਸਪ੍ਰੀਤ ਦੇ ਪਿਤਾ ਬਲਜੀਤ ਸਿੰਘ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਭਾਰਤ ਸਰਕਾਰ ਜਲਦ ਤੋਂ ਜਲਦ ਵੀਜ਼ਾ ਦੇਵੇ ਤਾਂ ਜੋ ਉਹ ਕੈਨੇਡਾ ਪਹੁੰਚ ਕੇ ਆਪਣੀ ਬੱਚੀ ਦੀ ਦੇਖ-ਭਾਲ ਕਰ ਸਕਣ।ਬਲਜੀਤ ਸਿੰਘ ਨੇ ਦੱਸਿਆ ਕਿ 10 ਅਗਸਤ ਨੂੰ ਜਸਪ੍ਰੀਤ ਕੌਰ ਦਾ ਜਨਮ ਦਿਨ ਸੀ। ਜਿਸ ਨੂੰ ਉਸ ਨੇ ਉੱਥੇ ਮੰਨਾਉਣਾ  ਸੀ ਉਸ ਤੋਂ ਪਹਿਲੇ ਹੀ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਜਸਪ੍ਰੀਤ ਕੌਰ ਪਿਛਲੇ 13 ਦਿਨਾਂ ਤੋਂ ਕੋਮਾ ‘ਚ ਹੈ ਤੇ ਜਸਪ੍ਰੀਤ ਦੇ ਸਿਰ ਦੇ ਦੋ ਆਪ੍ਰੇਸ਼ਨ ਹੋਏ ਹਨ।

ਪੀੜਤ ਜਸਪ੍ਰੀਤ ਦੇ ਪਰਿਵਾਰ ਵੱਲੋਂ ਭਾਰਤ ਸਰਕਾਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੰਸਦ ਮੈਂਬਰ ਮਹਾਰਾਣੀ ਪ੍ਰਨੀਤ ਕੌਰ, ਅੱਗੇ ਗੁਹਾਰ ਲਗਾਈ ਹੈ ਕਿ ਉਨ੍ਹਾਂ ਨੂੰ ਵੀਜ਼ਾ ਦਿੱਤਾ ਜਾਵੇ ਤਾਂ ਜੋ ਆਪਣੀ ਬੱਚੀ ਦੀ ਦੇਖਭਾਲ ਕਰ ਸਕਣ।ਉਨ੍ਹਾਂ ਕਿਹਾ ਕਿ ਪਰ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਵੀਜ਼ਾ ਨਹੀਂ ਦਿੱਤਾ ਜਾ ਰਿਹਾ।  ਉਨ੍ਹਾਂ ਕਿਹਾ ਅਜੇ ਤੱਕ ਡਾਕਟਰ ਉਨ੍ਹਾਂ ਨੂੰ ਵੀਡੀਓ ਕਾਲ ਦੇ ਜ਼ਰੀਏ ਹੀ ਜਸਪ੍ਰੀਤ ਨੂੰ ਵਿਖਾ ਰਹੇ ਹਨ। ਕੈਨੇਡਾ ਵਿਖੇ ਉਨ੍ਹਾਂ ਦਾ ਕੋਈ ਰਿਸ਼ਤੇਦਾਰ ਨਹੀਂ ਹੈ ਅਤੇ ਦੋਸਤ ਮਿੱਤਰ ਹੀ ਜਸਪ੍ਰੀਤ   ਦੀ ਦੇਖ ਭਾਲ ਹੀ ਕਰ ਰਹੇ ਹਨ। ਬਲਜੀਤ ਸਿੰਘ ਨੇ ਦੱਸਿਆ ਕਿ ਕੈਨੇਡਾ ਸਰਕਾਰ ਦੇ ਦੂਤਾਵਾਸ ਨੇ ਸਾਰੀ ਕਾਗ਼ਜ਼ੀ ਕਾਰਵਾਈ ਪੂਰੀ ਕਰ ਲਈ ਹੈ ਤੇ ਬਲਜੀਤ ਸਿੰਘ ਨੂੰ ਦਸਤਾਵੇਜ਼ ਭੇਜ ਦਿੱਤੇ ਹਨ ਕਿ ਉਹ ਆਪਣੀ ਧੀ ਦੀ ਦੇਖਭਾਲ ਲਈ ਆ ਸਕਦੇ ਹਨ। ਬਲਜੀਤ ਸਿੰਘ ਨੂੰ ਅਜੇ ਤਕ ਭਾਰਤ ਸਰਕਾਰ ਨੇ ਵੀਜ਼ਾ ਨਹੀਂ ਦਿੱਤਾ ਹੈ, ਇਸ ਤੋਂ ਪੀੜਤ ਪਰਿਵਾਰ ਕਾਫੀ ਪਰੇਸ਼ਾਨ ਹੈ।

- Advertisement -

Share this Article
Leave a comment