ਭਾਰਤੀ ਮੂਲ ਦੇ ਡਾ. ਸੇਤੁਰਮਨ ਪੰਚਨਾਥਨ ਬਣੇ ਅਮਰੀਕੀ ਵਿਗਿਆਨ ਸੰਸਥਾ ਦੇ ਮੁਖੀ

TeamGlobalPunjab
2 Min Read

ਵਾਸ਼ਿੰਗਟਨ : ਉੱਘੇ ਭਾਰਤੀ-ਅਮਰੀਕੀ ਵਿਗਿਆਨੀ ਡਾ. ਸੇਤੁਰਮਨ ਪੰਚਨਾਥਨ ਨੇ ਅਮਰੀਕਾ ਵਿੱਚ ਭਾਰਤ ਦੇਸ਼ ਦਾ ਮਾਣ ਵਧਾਇਆ ਹੈ। ਡਾ. ਪੰਚਨਾਥਨ ਨੇ ਅਮਰੀਕਾ ‘ਚ ਵਿਗਿਆਨ ਅਤੇ ਇੰਜੀਨੀਅਰਰਿੰਗ ਦੇ ਗੈਰ-ਮੈਡੀਕਲ ਖੇਤਰਾਂ ‘ਚ ਬੁਨਿਆਦੀ ਖੋਜ਼ਾਂ ਦਾ ਸਮਰਥਨ ਕਰਨ ਵਾਲੀ ਚੋਟੀ ਦੀ ਅਮਰੀਕੀ ਸੰਸਥਾ ਨੈਸ਼ਨਲ ਸਾਇੰਟਿਸਟ ਫਾਊਂਡੇਸ਼ਨ (ਐੱਨਐੱਸਐੱਫ) ਦੇ ਡਾਇਰੈਕਟਰ ਦੇ ਰੂਪ ‘ਚ ਅਹੁਦਾ ਸੰਭਾਲਿਆ ਹੈ।

ਪਿਛਲੇ ਹਫ਼ਤੇ ਅਮਰੀਕੀ ਸੈਨੇਟ ਵੱਲੋਂ ਸਰਬਸੰਮਤੀ ਨਾਲ ਡਾ. ਸੇਤੁਰਮਨ ਪੰਚਨਾਥਨ ਦੇ ਨਾਮ ਦੀ ਘੋਸ਼ਣਾ ਕੀਤੀ ਸੀ। ਐਰੀਜ਼ੋਨਾ ਸਟੇਟ ਯੂਨੀਵਰਸਿਟੀ ਦੇ ਡਾ. ਪੰਚਨਾਥਨ (58) ਵ੍ਹਾਈਟ ਹਾਊਸ ਆਫਿਸ ਆਫ ਸਾਇੰਸ ਐਂਡ ਤਕਨਾਲੋਜੀ ਪਾਲਿਸੀ (ਓਐਸਟੀਪੀ) ਦੇ ਡਾਇਰੈਕਟਰ ਡਾ. ਕੈਲਵਿਨ ਡ੍ਰੋਗੇਮੀਅਰ ਦੀ ਥਾਂ ਲੈਣਗੇ। ਡਾ. ਕੈਲਵਿਨ ਡ੍ਰੋਗੇਮੀਅਰ ਨੈਸ਼ਨਲ ਸਾਇੰਟਿਸਟ ਫਾਊਂਡੇਸ਼ਨ (ਐਨਐਸਐਫ) ਦੇ ਕਾਰਜਕਾਰੀ ਨਿਰਦੇਸ਼ਕ ਵਜੋਂ ਕੰਮ ਕਰ ਰਹੇ ਹਨ। ਨੈਸ਼ਨਲ ਸਾਇੰਟਿਸਟ ਫਾਊਂਡੇਸ਼ਨ ਦੇ ਪਿਛਲੇ ਡਾਇਰੈਕਟਰ ਫਰਾਂਸ ਕੋਰਡੋਵਾ ਦਾ ਕਾਰਜਕਾਲ ਮਾਰਚ 2020 ‘ਚ ਪੂਰਾ ਹੋਇਆ ਸੀ।

ਵ੍ਹਾਈਟ ਹਾਊਸ ਨੇ ਮੰਗਲਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਸਮੀ ਤੌਰ ‘ਤੇ ਡਾ. ਸੇਤੁਰਮਨ ਪੰਚਨਾਥਨ ਨੂੰ ਨੈਸ਼ਨਲ ਸਾਇੰਟਿਸਟ ਫਾਊਂਡੇਸ਼ਨ (ਐਨਐਸਐਫ) ਦਾ 15ਵਾਂ ਡਾਇਰੈਕਟਰ ਨਿਯੁਕਤ ਕੀਤਾ ਹੈ। ਦੱਸ ਦਈਏ ਨੈਸ਼ਨਲ ਸਾਇੰਟਿਸਟ ਫਾਊਂਡੇਸ਼ਨ (ਐੈੱਨਐੱਸਐੱਫ) ਅਮਰੀਕਾ ਦੀ ਇੱਕ ਉੱਚਕੋਟੀ ਦੀ ਵਿਗਿਆਨਿਕ ਫੰਡਿੰਗ ਸੰਸਥਾ ਹੈ, ਜਿਸ ਦਾ ਸਾਲਾਨਾ ਬਜਟ 7.4 ਬਿਲੀਅਨ ਡਾਲਰ ਹੈ।

ਡਾ. ਸੇਤੁਰਮਨ ਦੂਜੇ ਭਾਰਤੀ-ਅਮਰੀਕੀ ਵੱਕਾਰੀ ਵਿਗਿਆਨੀ ਹਨ ਜਿਨ੍ਹਾਂ ਨੂੰ ਇਸ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਡਾਕਟਰ ਸੁਬਰਾ ਸੁਰੇਸ਼ ਨੇ ਅਕਤੂਬਰ 2010 ਤੋਂ ਮਾਰਚ 2013 ਤੱਕ ਇਹ ਸੇਵਾ ਨਿਭਾਈ ਸੀ।

- Advertisement -

Share this Article
Leave a comment