ਸਿਰਫ ਪੈਸੇ ਦੀ ਕਮੀ ਕਾਰਨ ਇਸ ਬਿਮਾਰੀ ਨਾਲ ਹਰ ਸਾਲ ਮਰ ਜਾਂਦੀਆਂ ਹਨ 3 ਲੱਖ ਤੋਂ ਵਧੇਰੇ ਔਰਤਾਂ!

TeamGlobalPunjab
2 Min Read

ਦੁਨੀਆਂ ਵਿੱਚ ਕੈਂਸਰ ਦੀ ਬਿਮਾਰੀ ਲਗਾਤਾਰ ਵਧਦੀ ਜਾ ਰਹੀ ਹੈ ਇਹ ਤਾਂ ਸਾਰੇ ਹੀ ਜਾਣਦੇ ਹਨ। ਪਰ ਜੇਕਰ ਬੱਚੇਦਾਨੀ ਦੇ ਕੈਂਸਰ ਦੀ ਗੱਲ ਕਰੀਏ ਤਾਂ ਇਸ ਦਾ ਸਭ ਤੋਂ ਵਧੇਰੇ ਪਰਕੋਪ ਭਾਰਤ ਅਤੇ ਚੀਨ ਅੰਦਰ ਹੀ ਦਿਖਾਈ ਦੇ ਰਿਹਾ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ (WHO) ਦੀ ਰਿਪੋਰਟ ਅਨੁਸਾਰ ਹਰ ਸਾਲ, 300,000 ਤੋਂ ਵੱਧ ਔਰਤਾਂ ਬੱਚੇਦਾਨੀ ਦੇ ਕੈਂਸਰ ਨਾਲ ਮਰ ਜਾਂਦੀਆਂ ਹਨ ਜਦੋਂ ਕਿ ਅੱਧਾ ਮਿਲੀਅਨ ਔਰਤਾਂ ਨੂੰ ਇਹ ਬਿਮਾਰੀ ਪਾਈ ਜਾਂਦੀ ਹੈ। ਰਿਪੋਰਟ ਅਨੁਸਾਰ ਹਰ ਮਿੰਟ ਬਾਅਦ ਇੱਕ ਔਰਤ ਨੂੰ ਇਹ ਬਿਮਾਰੀ ਹੋਣ ਦਾ ਪਤਾ ਲਗਦਾ ਹੈ। ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ  ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ ਪਰ ਇਸ ਦਾ ਇਲਾਜ਼ ਬਹੁਤ ਮਹਿੰਗਾ ਹੋਣ ਕਾਰਨ ਇਹ ਹਰ ਕਿਸੇ ਲਈ ਸੰਭਵ ਨਹੀਂ ਹੈ।

ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਸ ਬਿਮਾਰੀ ਨਾਲ ਹੋਣ ਵਾਲੀਆਂ ਮੌਤਾਂ ਵਿੱਚ 10 ਔਰਤਾਂ ਪਿੱਛੇ 9 ਔਰਤਾਂ ਗਰੀਬ ਦੇਸ਼ਾਂ ਨਾਲ ਸਬੰਧਤ ਹਨ। ਇੱਥੇ  ਹੁਣ ਜੇਕਰ ਜਰਨਲ ਲੈਂਸੈੱਟ ਗਲੋਬਲ ਵੱਲੋਂ 2018 ਦੇ ਕੈਂਸਰ ਦੇ ਮਾਮਲਿਆਂ ਅਤੇ ਇਸ ਨਾਲ ਹੋਈਆਂ ਮੌਤਾਂ ਦੇ ਲਈ ਜਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਦੁਨੀਆਂ ‘ਚ ਸਭ ਤੋਂ ਜਿਆਦਾ 60 ਹਜ਼ਾਰ ਮੌਤਾਂ ਭਾਰਤ ਵਿੱਚ ਹੋਈਆਂ ਹਨ ਅਤੇ ਗੁਆਂਢੀ ਮੁਲਕ ਚੀਨ ਅੰਦਰ ਇਸ ਬਿਮਾਰੀ ਨਾਲ 1 ਲੱਖ 60 ਹਜ਼ਾਰ ਮੌਤਾਂ ਹੋਈਆਂ। ਰਿਪੋਰਟ ਅਨੁਸਾਰ ਪੂਰੀ ਦੁਨੀਆਂ ਵਿੱਚ ਇਸ ਬਿਮਾਰੀ ਨਾਲ 5 ਲੱਖ 70 ਹਜ਼ਾਰ ਔਰਤਾਂ ਦੀ ਮੌਤ ਹੋਈ ਹੈ ਜਿਨ੍ਹਾਂ ਵਿੱਚ ਇੱਕ ਤਿਹਾਈ ਚੀਨ ਅਤੇ ਭਾਰਤ ਦੀਆਂ ਹਨ।

ਦੱਸ ਦਈਏ ਕਿ ਇਸ ਰਿਪੋਰਟ ਵਿੱਚ 185 ਦੇਸ਼ਾਂ ਦੇ ਅੰਕੜੇ ਸ਼ਾਮਿਲ ਹਨ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਰਵਾਈਕਲ ਕੈਂਸਰ ਦੇ ਕੁੱਲ 5,70,000 ਮਾਮਲਿਆਂ ਵਿੱਚ 3,11,000 ਮਰੀਜ਼ਾਂ ਦੀ ਮੌਤ ਹੋਈ ਹੈ। ਹੁਣ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਰਿਪੋਰਟ ਅਨੁਸਾਰ ਇੱਥੇ ਕੁੱਲ 97 ਹਜ਼ਾਰ ਮਾਮਲੇ ਸਾਹਮਣੇ ਆਏ ਜਿਨ੍ਹਾਂ ਵਿੱਚੋਂ 48 ਹਜ਼ਾਰ ਮਰੀਜਾਂ ਦੀ ਮੌਤ ਹੋਈ।

Share this Article
Leave a comment