ਬਸਪਾ- ਅਕਾਲੀ ਗਠਜੋੜ ਦੀ ਸਰਕਾਰ ਬਣਨ ਤੇ ਸੂਬੇ ਦੀ ਤਸਵੀਰ ਬਦਲਣ ਦਾ ਕੰਮ ਪਹਿਲ ਦੇ ਆਧਾਰ ਤੇ ਕਰਾਂਗੇ : ਜਸਵੀਰ ਗੜ੍ਹੀ

TeamGlobalPunjab
1 Min Read

ਫਗਵਾੜਾ/ਜਲੰਧਰ: ਅੱਜ ਫਗਵਾੜਾ ਦਫਤਰ ਵਿਖੇ ਬਹੁਜਨ ਸਮਾਜ ਪਾਰਟੀ ਤੇ ਸ਼ਿਰੋਮਣੀ ਅਕਾਲੀ ਦਲ ਦੀ ਸਾਂਝੀ ਰੱਖੀ ਗਈ ਜਿਸ ਵਿੱਚ ਬਸਪਾ ਸੂਬਾ ਪ੍ਰਧਾਨ ਅਤੇ ਗਠਜੋੜ ਦੇ ਸਾਂਝੇ ਉਮੀਦਵਾਰ ਸਰਦਾਰ ਜਸਵੀਰ ਸਿੰਘ ਗੜ੍ਹੀ ਪਹੁੰਚੇ। ਮੀਟਿੰਗ ਵਿੱਚ ਸੂਬਾ ਪ੍ਰਧਾਨ ਵਲੋਂ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਨੂੰ ਖਾਸ ਦਿਸ਼ਾ ਨਿਰਦੇਸ਼ ਦਿੱਤੇ ਗਏ। 10 ਮਾਰਚ ਦੇ ਨਤੀਜਿਆਂ ਸੰਬੰਧੀ ਕਾਊਂਟਿੰਗ ਏਜੇਂਟ ਵੀ ਲਗਾਏ ਗਏ। ਜਿਹਨਾਂ ਨੂੰ ਉਹਨਾਂ ਦੀ ਡਿਊਟੀ ਬਾਰੇ ਜਾਣੂ ਕਰਵਾਇਆ ਗਿਆ।

ਸੂਬਾ ਪ੍ਰਧਾਨ ਗੜ੍ਹੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੱਲ੍ਹ ‘ਹਾਥੀ’ ਬਹੁਤ ਭਾਰੀ ਬਹੁਮਤ ਨਾਲ ਜਿੱਤਣ ਜਾ ਰਿਹਾ ਜਿੱਤਣ ਤੋਂ ਬਾਅਦ ਸਾਡਾ ਪਹਿਲਾ ਕੰਮ ਫਗਵਾੜਾ ਸ਼ਹਿਰ ਦੀ ਨੁਹਾਰ ਬਦਲਣ ਦਾ ਹੋਵੇਗਾ। ਫਗਵਾੜਾ ਸ਼ਹਿਰ ਨੂੰ ਜਿਲ੍ਹਾ ਬਣਾ ਕੇ ਸ਼ਹਿਰ ਵਿੱਚ ਹਰ ਸੁਵਿਧਾਵਾਂ ਦਿੱਤੀਆਂ ਜਾਣਗੀਆਂ ਤਾਂਕਿ ਇਥੋਂ ਦੇ ਲੋਕ ਸੁਖ ਮਾਣ ਸਕਣ। ਗੜ੍ਹੀ ਨੇ ਭਰੋਸਾ ਦਿੰਦਿਆਂ ਕਿਹਾ ਕਿ ਸਰਕਾਰ ਬਣਨ ਤੇ ਹਰ ਆਮ ਆਦਮੀ ਦੇ ਕੰਮ ਪਹਿਲ ਦੇ ਅਧਾਰ ਤੇ ਹੋਣਗੇ, ਰਿਸ਼ਵਤਖੋਰੀ ਨੂੰ ਪੂਰੀ ਤਰਾਂ ਖਤਮ ਕਰਾਂਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment