ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਡਾਇਰੈਕਟਰ ਨੇ ਸਹੁਰਿਆਂ ਤੋਂ ਪ੍ਰੇਸ਼ਾਨ ਹੋ ਕੇ ਮਾਰੀ ਭਾਖੜਾ ‘ਚ ਛਾਲ

Rajneet Kaur
2 Min Read

ਲਹਿਰਾਗਾਗਾ: ਪੰਜਾਬੀ ਫ਼ਿਲਮ ਨਿਰਦੇਸ਼ਕ ਤਰਨਜੀਤ ਟੋਰੀ ਮੋਦਗਿੱਲ (32) ਵਾਸੀ ਲਹਿਰਗਾਗਾ ਨੇ ਆਪਣੇ ਸਹੁਰਿਆਂ ਤੋਂ ਕਥਿਤ ਪ੍ਰੇਸ਼ਾਨ ਹੋ ਕੇ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਤੇ ਐਫਆਈਆਰ ਮੁਤਾਬਕ ਕ੍ਰਿਸ਼ਨ ਦਾਸ ਵਾਸੀ ਵਾਰਡ ਨੰਬਰ 10 ਲਹਿਰਾ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਕਿ ਉਸਦਾ ਲੜਕਾ ਤਰਨਜੀਤ ਟੋਰੀ ਪੰਜਾਬੀ ਫ਼ਿਲਮਾਂ ਦਾ ਡਾਇਰੈਕਟਰ ਸੀ। ਉਸ ਦਾ ਵਿਆਹ ਕੁਝ ਮਹੀਨੇ ਪਹਿਲਾਂ ਵਿਜੈ ਲਕਸ਼ਮੀ ਉਰਫ ਹਿਨਾ ਪੁੱਤਰੀ ਤੇਜਿੰਦਰ ਕੁਮਾਰ ਵਾਸੀ ਬਡਾਲੀ ਵਾਲਾ ਨਾਲ ਹੋਇਆ ਸੀ।

21 ਸਤੰਬਰ ਨੂੰ ਉਹ ਸਹੁਰੇ ਘਰ ਗਿਆ ਤਾਂ ਉਸ ਨੇ ਉਸ (ਕ੍ਰਿਸ਼ਨ ਦਾਸ) ਦੇ ਭਾਣਜੇ ਭਗੀਰਥ ਲਾਲ ਨੂੰ ਫੋਨ ’ਤੇ ਕਿਹਾ ਕਿ ਸਹੁਰਾ ਪਰਿਵਾਰ ਉਸ ਨੂੰ ਪ੍ਰੇਸ਼ਾਨ ਕਰਦਾ ਹੈ ਅਤੇ ਇੱਜ਼ਤ ਨਹੀਂ ਕਰਦਾ। ਇਸ ਕਾਰਨ ਉਹ ਖ਼ੁਦਕੁਸ਼ੀ ਕਰ ਰਿਹਾ ਹੈ। ਇਸ ਮਗਰੋਂ ਉਸ ਦੀ ਕਾਰ ਭਾਖੜਾ ਨੇੜੇ ਖੜ੍ਹੀ ਮਿਲੀ। ਬੀਤੇ ਦਿਨ ਤਲਾਸ਼ ਕਰਨ ’ਤੇ ਤਰਨਜੀਤ ਦੀ ਲਾਸ਼ ਖਨੌਰੀ ਨੇੜੇ ਭਾਖੜਾ ਨਹਿਰ ਵਿੱਚ ਮਿਲੀ।

ਕ੍ਰਿਸ਼ਨ ਦਾਸ ਦੇ ਬਿਆਨਾਂ ‘ਤੇ ਪੁਲਿਸ ਨੇ ਤੇਜਿੰਦਰ ਕੁਮਾਰ ਪੁੱਤਰ ਹਿਤੇਸ਼ ਬੰਧੂ, ਨੇਹਾ ਸ਼ਰਮਾ ਤੇ ਵਾਸੂ ਸ਼ਰਮਾ ਖਿਲਾਫ਼ ਧਾਰਾ 306 ਤਹਿਤ ਪਰਚਾ ਦਰਜ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

- Advertisement -

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment