ਬੋਰਿਸ ਜੌਹਨਸਨ ਨੇ ਦਿੱਤੀ ਕੋਰੋਨਾ ਨੂੰ ਮਾਤ, ਪੂਰੀ ਤਰ੍ਹਾਂ ਠੀਕ ਹੋ ਕੇ ਕੰਮ ‘ਤੇ ਪਰਤੇ

TeamGlobalPunjab
1 Min Read

ਲੰਦਨ: ਬ੍ਰਿਟਿਸ਼ ਪ੍ਰਧਾਨਮੰਤਰੀ ਬੋਰਿਸ ਜੌਹਨਸਨ ਨੇ ਕੋਰੋਨਾ ਵਾਇਰਸ ਤੋਂ ਜੰਗ ਜਿੱਤ ਲਈ ਹੈ। ਹਸਪਤਾਲ ਵਿੱਚ ਇਲਾਜ ਦੇ ਦੋ ਹਫਤੇ ਬਾਅਦ ਉਹ ਸੋਮਵਾਰ ਨੂੰ 10 ਡਾਉਨਿੰਗ ਸਟਰੀਟ ਪੁੱਜੇ ਅਤੇ ਦਫ਼ਤਰ ਦਾ ਕੰਮ ਸ਼ੁਰੂ ਕੀਤਾ। ਇਸ ਤੋਂ ਪਹਿਲਾਂ ਬੋਰਿਸ ਦੀ ਗੈਰਮੌਜੂਦਗੀ ਵਿੱਚ ਬ੍ਰਿਟੇਨ ਦੇ ਵਿਦੇਸ਼ੀ ਮੰਤਰੀ ਡਾਮਿਨਿਕ ਰਾਬ ਉਨ੍ਹਾਂ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ।

ਰਿਪੋਰਟਾਂ ਅਨੁਸਾਰ ਕੋਰੋਨਾ ਨਾਲ ਸੰਕਰਮਿਤ ਬੋਰਿਸ ਜੌਹਨਸਨ ਨੂੰ 12 ਅਪ੍ਰੈਲ ਨੂੰ ਛੁੱਟੀ ਮਿਲ ਗਈ ਸੀ ਇਸ ਤੋਂ ਬਾਅਦ ਤੋਂ ਉਹ ਸਿਹਤ ਲਾਭ ਲੈ ਰਹੇ ਸਨ। ਬ੍ਰਿਟੇਨ ਵਿਚ ਕੋਰੋਨਾ ਵਾਇਰਸ ਨਾਲ ਐਤਵਾਰ ਨੂੰ 413 ਲੋਕਾਂ ਦੀ ਮੌਤ ਹੋਈ, ਜੋ ਇੱਕ ਮਹੀਨੇ ਵਿੱਚ ਇੱਕ ਦਿਨ ਵਿੱਚ ਮਰਨ ਵਾਲਿਆਂ ਦੀ ਸਭ ਤੋਂ ਘੱਟ ਗਿਣਤੀ ਹੈ। ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਦੀ ਕਰਨ ਹੁਣ ਤੱਕ 20,732 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਡਾਉਨਿੰਗ ਸਟਰੀਟ ‘ਤੇ ਪ੍ਰੈੱਸ ਕਾਨਫਰੰਸ ਵਿੱਚ ਬ੍ਰਿਟੇਨ ਦੇ ਵਾਤਾਵਰਨ ਮੰਤਰੀ ਨੇ ਕਿਹਾ ਕਿ ਨਵੇਂ ਮਾਮਲਿਆਂ ਵਿੱਚ ਵੀ ਕਮੀ ਆ ਰਹੀ ਹੈ। ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਲਾਕਡਾਉਨ ਵਿੱਚ ਢਿੱਲ ਦੇਣਾ ਹਾਲੇ ਜਲਦਬਾਜੀ ਹੋਵੇਗੀ। ਉਨ੍ਹਾਂਨੇ ਕਿਹਾ ਕਿ ਸੰਕਰਮਣ ਦੀ ਦਰ ਘੱਟ ਹੋ ਰਹੀ ਹੈ ਅਤੇ ਕੋਰੋਨਾ ਦੀ ਦੂਜੀ ਲਹਿਰ ਦਾ ਕੋਈ ਖ਼ਤਰਾ ਨਹੀਂ ਹੈ।

Share this Article
Leave a comment