ਅੱਜ ਹੀ ਨਿਬੇੜ ਲਵੋ ਜ਼ਰੂਰੀ ਕੰਮ, 7 ਮਈ ਤੋਂ ਲਗਾਤਾਰ 3 ਦਿਨ ਬੰਦ ਰਹਿਣਗੇ ਬੈਂਕ

TeamGlobalPunjab
1 Min Read

ਨਵੀਂ ਦਿੱਲੀ: ਮਈ ਮਹੀਨੇ ‘ਚ ਜੇਕਰ ਤੁਹਾਨੂੰ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਉਸ ਨੂੰ ਅੱਜ ਹੀ ਨਿਬੇੜ ਲਵੋ। ਕਿਉਂਕਿ ਕੱਲ੍ਹ ਤੋਂ ਲਗਾਤਾਰ 3 ਦਿਨ ਬੈਂਕ ਬੰਦ ਰਹਿਣਗੇ ਯਾਨੀ ਤੁਸੀਂ ਬੈਂਕ ਨਾਲ ਜੁੜਿਆ ਕੋਈ ਕੰਮ ਨਹੀਂ ਕਰ ਸਕੋਗੇ।

ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਬੈਂਕ ਦੀਆਂ ਛੁੱਟੀਆਂ ਦੀ ਲਿਸਟ ਜਾਰੀ ਕੀਤੀ ਜਾਂਦੀ ਹੈ। ਇਸ ਵਿੱਚ ਸੂਬੇ ਦੇ ਹਿਸਾਬ ਨਾਲ ਸਾਰੇ ਬੈਂਕਾਂ ਦੀਆਂ ਛੁੱਟੀਆਂ ਦਿੱਤੀਆਂ ਹੁੰਦੀਆਂ ਹਨ। ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਜਾਰੀ ਛੁੱਟੀਆਂ ਮੁਤਾਬਕ ਹਫਤਾਵਾਰੀ ਤੇ ਨੈਸ਼ਨਲ ਛੁੱਟੀਆਂ ਨੂੰ ਮਿਲਾ ਕੇ ਮਈ ਮਹੀਨੇ ‘ਚ 12 ਦਿਨ ਬੈਂਕ ਬੰਦ ਰਹਿਣਗੇ।

ਦੱਸਣਯੋਗ ਹੈ ਕਿ ਇਸ ਵਾਰ 7 ਮਈ ਨੂੰ ਜਮਾਤ-ਉਲ-ਵਿਦਾ ਹੈ ਤੇ ਇਸ ਦਿਨ ਜੰਮੂ ਅਤੇ ਸ਼੍ਰੀਨਗਰ ਵਿੱਚ ਛੁੱਟੀ ਹੈ। ਇਸ ਤੋਂ ਬਾਅਦ 8 ਅਤੇ 9 ਮਈ ਨੂੰ ਮਹੀਨੇ ਦਾ ਦੂਜਾ ਸ਼ਨੀਵਾਰ ਅਤੇ ਐਤਵਾਰ ਹੈ ਜਿਸ ਕਾਰਨ 3 ਦਿਨ ਬੈਂਕ ਲਗਾਤਾਰ ਬੰਦ ਰਹਿਣਗੇ।

Share this Article
Leave a comment