ਸੀਰੀਅਲ ‘ਪ੍ਰਤਿਗਿਆ’ ਦੇ ‘ਠਾਕੁਰ ਸੱਜਣ ਸਿੰਘ’ ਉਰਫ ਅਨੁਪਮ ਸ਼ਿਆਮ ਦਾ 63 ਸਾਲ ਦੀ ਉਮਰ ‘ਚ ਹੋਇਆ ਦੇਹਾਂਤ

TeamGlobalPunjab
2 Min Read

ਨਿਊਜ਼ ਡੈਸਕ: ਠਾਕੁਰ ਸੱਜਣ ਸਿੰਘ ਉਰਫ ਅਨੁਪਮ ਸ਼ਿਆਮ, ਜਿਨ੍ਹਾਂ ਨੇ ਛੋਟੇ ਪਰਦੇ ‘ਤੇ ਆਪਣੀ ਇਲਾਹਾਬਾਦੀ ਸੁਰ ਅਤੇ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ, ਦਾ 63 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਇਕ ਹਫ਼ਤਾ ਪਹਿਲਾਂ ਗੰਭੀਰ ਹਾਲਤ ‘ਚ ਮੁੰਬਈ ਦੇ ਗੋਰਗਾਂਵ ਇਲਾਕੇ ਦੇ ਲਾਈਫਲਾਈਨ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਦੇਰ ਰਾਤ ਉਨ੍ਹਾਂ ਦੀ ਮੌਤ ਹੋ ਗਈ। 63 ਸਾਲ ਦੇ ਅਨੁਪਮ ਸ਼ਿਆਮ ਲੰਬੇ ਸਮੇਂ ਤੋਂ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਪੀੜਤ ਸਨ।ਉਨ੍ਹਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਉਨ੍ਹਾਂ ਨੇ ਮਲਟੀ ਆਰਗਨ ਫੇਲ ਹੋਣ ਕਾਰਨ 8 ਅਗਸਤ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

ਦਸ ਦਈਏ ਕਿ ਬਾਲੀਵੁੱਡ ਫਿਲਮਾਂ ਅਤੇ ਸ਼ੋਅਜ਼ ਵਿੱਚ ਕੰਮ ਕੀਤਾ ਸੀ ਪਰ ਉਨ੍ਹਾਂ ਨੂੰ ਟੀਵੀ ਸੀਰੀਅਲ ‘ਪ੍ਰਤਿਗਿਆ’ ਤੋਂ ਜਬਰਦਸਤ ਮਾਨਤਾ ਮਿਲੀ। ਅਨੁਪਮ ਦੀ ਪ੍ਰਸਿੱਧੀ ਅਜਿਹੀ ਸੀ ਕਿ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ, ਰੈਲੀ ਜਾਂ ਮੀਟਿੰਗ ਵਿਚ ਜਿੱਥੇ ਉਹ ਸ਼ਾਮਲ ਹੁੰਦੇ ਸੀ, ਉਥੇ ਇਕ ਸ਼ਾਨਦਾਰ ਇਕੱਠ ਹੁੰਦਾ ਸੀ। ਅਨੁਪਮ ਨੇ ‘ਅਮਰਾਵਤੀ ਕੀ ਕਥਾਏਂ’, ‘ਰਿਸ਼ਤੇ’, ‘ਕਿਉਂਕਿ…’, ‘ਜੀਨਾ ਇਸੀ ਕਾ ਨਾਮ ਹੈ’, ‘ਮਨ ਕੀ ਅਵਾਜ਼ ਪ੍ਰਤਿਗਿਆ’, ‘ਹਮਨੇ ਲੀ ਹੈ ਸ਼ਪਥ’, ‘ਡੋਲੀ ਅਰਮਾਨੋਂ ਕੀ, ਕ੍ਰਿਸ਼ਨਾ ਚਲੀ ਲੰਡਨ ਵਰਗੇ ਬਹੁਤ ਸਾਰੇ ਸੀਰੀਅਲਾਂ ਵਿਚ ਕੰਮ ਕੀਤਾ ਹੈ।

ਉਨ੍ਹਾਂ ਨੇ  ਸਭ ਤੋਂ ਪਹਿਲਾਂ ਫਿਲਮ ‘ਲਿਟਲ ਬੁਧਾ’ ਵਿੱਚ ਕੰਮ ਕੀਤਾ। ਇਸ ਤੋਂ ਬਾਅਦ ਉਨ੍ਹਾਂ  ਨੇ ਸ਼ੇਖਰ ਕਪੂਰ ਦੀ ਫਿਲਮ ‘ਬੈਂਡਿਟ ਕਵੀਨ’ ਸਾਈਨ ਕੀਤੀ। ਇਸ ਤੋਂ ਬਾਅਦ ਉਨ੍ਹਾਂ ਦਾ ਫਿਲਮੀ ਸਫਰ ਸ਼ੁਰੂ ਹੋਇਆ। ਹਾਲਾਂਕਿ, ਉਨ੍ਹਾਂ  ਨੂੰ ਫਿਲਮਾਂ ਤੋਂ ਜ਼ਿਆਦਾ ਮਾਨਤਾ ਨਹੀਂ ਮਿਲ ਸਕੀ। ਉਨ੍ਹਾਂ ਨੇ ਬਹੁਤ ਸਾਰੀਆਂ ਫਿਲਮਾਂ ਵਿੱਚ ਛੋਟੀਆਂ ਅਤੇ ਵੱਡੀਆਂ ਭੂਮਿਕਾਵਾਂ ਨਿਭਾਈਆਂ। ਉਨ੍ਹਾਂ  ਦੀਆਂ ਮਸ਼ਹੂਰ ਫਿਲਮਾਂ ਵਿੱਚ ‘ਬੈਂਡਿਟ ਕਵੀਨ’, ‘ਸਲਮਡੌਗ ਮਿਲੀਨੀਅਰ’, ‘ਦਿ ਵਾਰੀਅਰ’, ‘ਥ੍ਰੈਡ’, ‘ਸ਼ਕਤੀ’, ‘ਹਲਕਾ ਬੋਲ’, ‘ਰਕਤਚਰਿਤ’ ਅਤੇ ‘ਜੈ ਗੰਗਾ’ ਆਦਿ ਸ਼ਾਮਲ ਹਨ।

Share this Article
Leave a comment