ਇੰਗਲੈਂਡ ਦੀ ਅਦਾਲਤ ਨੇ ਅਸਾਂਜੇ ਦੀ ਅਮਰੀਕਾ ਨੂੰ ਹਵਾਲਗੀ ਦੇਣ ਦੇ ਵਿਰੁੱਧ ਅਪੀਲ ਸੁਣਨ ਤੋਂ ਇਨਕਾਰ ਕੀਤਾ।

TeamGlobalPunjab
3 Min Read

ਨਿਊਜ਼ ਡੈਸਕ – ਇੰਗਲੈਂਡ ਦੀ ਉੱਚ ਅਦਾਲਤ ਨੇ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਨੂੰ ਜਾਸੂਸੀ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਅਮਰੀਕਾ ਹਵਾਲੇ ਕਰਨ ਦੇ ਫੈਸਲੇ ਵਿਰੁੱਧ ਅਪੀਲ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੇੈ।

50 ਵਰ੍ਹੇ ਦੇ ਅਸਾਂਜੇ ਨੇ ਇੱਕ ਦਹਾਕੇ ਤੋਂ ਵੀ ਵੱਧ ਸਮਾਂ ਪਹਿਲਾਂ ਵਿਕੀਲੀਕਸ ਵਲੋਂ ‘ਕਲਾਸੀਫਾਈਡ’ ਦਸਤਾਵੇਜ਼ਾਂ ਦੇ ਇੱਕ ਵੱਡੇ ਹਿੱਸੇ ਨੂੰ ਪਬਲਿਕ ਡੋਮੇਨ ਤੇ ਨਸ਼ਰ ਕਰਨ ਸਬੰਧੀ ਕਈ ਦੋਸ਼ਾਂ ਦੇ ਮਾਮਲੇ ਵਿੱਚ ਅਮਰੀਕਾ ਅਦਾਲਤ ਵਿੱਚ ਮੁਕੱਦਮੇ ਤੋਂ ਬਚਣ ਲਈ ਮੰਗ ਕੀਤੀ ਹੈ।ਹੁਣ ਇਹ ਕੇਸ ਰਸਮੀ ਤੌਰ ‘ਤੇ ਬ੍ਰਿਟਿਸ਼ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੂੰ ਭੇਜੇ ਜਾਣ ਦੀ ਉਮੀਦ ਹੈ, ਜੋ ਇਹ ਫੈਸਲਾ ਕਰਨਗੇ ਕਿ ਹਵਾਲਗੀ ਨੂੰ ਮਨਜ਼ੂਰੀ ਦਿੱਤੀ ਜਾਵੇ ਜਾਂ ਨਹੀਂ।

ਇੱਕ ਬ੍ਰਿਟਿਸ਼ ਜ਼ਿਲ੍ਹਾ ਅਦਾਲਤ ਦੇ ਜੱਜ ਨੇ ਸ਼ੁਰੂ ਵਿੱਚ ਇਸ ਆਧਾਰ ‘ਤੇ ਅਮਰੀਕਾ ਦੀ ਹਵਾਲਗੀ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਸੀ ਕਿ ਅਸਾਂਜੇ ਨੂੰ ਅਮਰੀਕਾ ਦੀਆਂ ਸਖ਼ਤ ਹਾਲਤਾਂ ਵਿੱਚ ਜੇਲ ਵਿੱਚ ਰੱਖਿਆ ਗਿਆ ਤਾਂ ਉਹ ਆਤਮ ਹੱਤਿਆ ਕਰ ਸਕਦਾ ਸੀ। ਯੂਐਸ ਅਧਿਕਾਰੀਆਂ ਨੇ ਬਾਅਦ ਵਿੱਚ ਭਰੋਸਾ ਦਿੱਤਾ ਕਿ ਵਿਕੀਲੀਕਸ ਦੇ ਸੰਸਥਾਪਕ ਨੂੰ ਉਸ ਗੰਭੀਰ ਸਲੂਕ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜੋ ਉਸਦੇ ਵਕੀਲਾਂ ਨੇ ਕਿਹਾ ਕਿ ਉਸਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਖਤਰੇ ਵਿੱਚ ਪਾ ਸਕਦਾ ਹੋਵੇ।ਦਸੰਬਰ ਵਿੱਚ, ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਦੇ ਫੈਸਲੇ ਨੂੰ ਇਹ ਕਹਿ ਕੇ ਉਲਟਾ ਦਿੱਤਾ ਸੀ ਕਿ ਯੂਐਸ ਦੇ ਵਾਅਦੇ ਇਸ ਗੱਲ ਦੀ ਗਾਰੰਟੀ ਦੇਣ ਕਿ ਅਸਾਂਜੇ ਨਾਲ ਮਨੁੱਖੀ ਵਿਹਾਰ ਕੀਤਾ ਜਾਵੇਗਾ।

ਅਮਰੀਕਾ ਚ ਅਸਾਂਜੇ ਦੇ ਵਕੀਲ ਬੈਰੀ ਪੋਲੈਕ ਨੇ ਕਿਹਾ ਕਿ ਇਹ ਬਹੁਤ ਨਮੋਸ਼ੀ ਵਾਲੀ ਗੱਲ ਹੈ ਕਿ ਕਿ ਬ੍ਰਿਟੇਨ ਦੀ ਸੁਪਰੀਮ ਕੋਰਟ ਅਪੀਲ ਨੂੰ ਸੁਣਨ ਲਈ ਤਿਆਰ ਨਹੀਂ ਹੈ। “ ਅਸਾਂਜੇ ਸੱਚੀ ਅਤੇ ਖ਼ਬਰ ਰੂਪੀ ਜਾਣਕਾਰੀ ਪ੍ਰਕਾਸ਼ਤ ਕਰਨ ਲਈ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨ ਲਈ ਸੰਯੁਕਤ ਰਾਜ ਅਮਰੀਕਾ ਨੂੰ ਆਪਣੀ ਹਵਾਲਗੀਦੇ ਮਸਲੇ ਤੇ ਕਾਨੂੰਨੀ ਪ੍ਰਕਿਰਿਆ ਜਾਰੀ ਰੱਖੇਗਾ, ”ਵਕੀਲ ਨੇ ਕਿਹਾ।

- Advertisement -

ਅਮਰੀਕੀ ਵਕੀਲਾਂ ਦਾ ਕਹਿਣਾ ਹੈ ਕਿ ਅਸਾਂਜੇ ਨੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕੀ ਫੌਜ ਦੀ ਖੁਫੀਆ ਵਿਸ਼ਲੇਸ਼ਕ ਚੈਲਸੀ ਮੈਨਿੰਗ ਦੀ ਕਲਾਸੀਫਾਈਡ ਡਿਪਲੋਮੈਟਿਕ ਕੇਬਲ ਅਤੇ ਫੌਜੀ ਫਾਈਲਾਂ ਨੂੰ ਚੋਰੀ ਕਰਨ ਵਿੱਚ ਮਦਦ ਕੀਤੀ ਸੀ, ਜੋ ਵਿਕੀਲੀਕਸ ਨੇ ਬਾਅਦ ਵਿੱਚ ਪ੍ਰਕਾਸ਼ਿਤ ਕੀਤੀਆਂ, ਜਿਸ ਨਾਲ ਜਾਨਾਂ ਨੂੰ ਖਤਰੇ ਵਿੱਚ ਪਾਇਆ ਗਿਆ।

ਪਰ ਅਸਾਂਜੇ ਦੇ ਸਮਰਥਕਾਂ ਅਤੇ ਵਕੀਲਾਂ ਨੇ ਦਲੀਲ ਦਿੱਤੀ ਕਿ ਉਹ ਇੱਕ ਪੱਤਰਕਾਰ ਵਜੋਂ ਕੰਮ ਕਰ ਰਿਹਾ ਸੀ ਅਤੇ ਇਰਾਕ ਅਤੇ ਅਫਗਾਨਿਸਤਾਨ ਵਿੱਚ ਅਮਰੀਕੀ ਫੌਜ ਦੇ ਗਲਤ ਕੰਮਾਂ ਦਾ ਪਰਦਾਫਾਸ਼ ਕਰਨ ਵਾਲੇ ਦਸਤਾਵੇਜ਼ਾਂ ਨੂੰ ਪ੍ਰਕਾਸ਼ਤ ਕਰਨ ਲਈ ਬੋਲਣ ਦੀ ਆਜ਼ਾਦੀ ਦੀ ਪਹਿਲੀ ਸੋਧ ਸੁਰੱਖਿਆ ਦਾ ਹੱਕਦਾਰ ਹੈ। ਉਨ੍ਹਾਂ ਦੀ ਦਲੀਲ ਹੈ ਕਿ ਉਸ ਦਾ ਕੇਸ ਰਾਜਨੀਤੀ ਤੋਂ ਪ੍ਰੇਰਿਤ ਹੈ। ਓਧਰ ਅਸਾਂਜੇ ਦੇ ਵਕੀਲਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ ਤਾਂ ਉਸਨੂੰ ਅਮਰੀਕਾ ਵਿੱਚ 175 ਵਰ੍ਹੇ ਤੱਕ ਦੀ ਜੇਲ੍ਹ ਹੋ ਸਕਦੀ ਹੈ, ਹਾਲਾਂਕਿ ਅਮਰੀਕੀ ਅਧਿਕਾਰੀਆਂ ਨੇ ਕਿਹਾ ਹੈ ਕਿ ਸਜ਼ਾ ਇਸ ਤੋਂ ਬਹੁਤ ਘੱਟ ਹੋਣ ਦੀ ਸੰਭਾਵਨਾ ਹੇੈ।

Share this Article
Leave a comment