ਕਸ਼ਮੀਰ ’ਚ ਸੜਕ ਕਿਨਾਰੇ ਤੋਂ ਚੱਪਲ ਖ਼ਰੀਦਦੇ ਦਿਖੇ ਸੋਨੂੰ ਸੂਦ, ਸੋਨੂੰ ਸੂਦ ਦੇ ਨਾਮ ‘ਤੇ ਮਿਲੇਗੀ 20 ਫੀਸਦੀ ਛੋਟ

TeamGlobalPunjab
1 Min Read

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦਾ ਇੱਕ ਵੀਡੀਓ ਸੋਸ਼ਲ ਮੀਡੀਆ  ‘ਤੇ ਬਹੁਤ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ, ਸੋਨੂੰ ਸੂਦ ਸੜਕ ਦੇ ਕਿਨਾਰੇ ਕਾਰ ਤੇ ਜੁੱਤੇ ਅਤੇ ਚੱਪਲਾਂ ਵੇਚਦੇ ਹੋਏ ਇੱਕ ਦੁਕਾਨਦਾਰ ਦੀ ਦੁਕਾਨ ਦਾ ਪ੍ਰਚਾਰ ਕਰ ਰਹੇ ਸਨ।ਸੂਦ ਜੰਮੂ ਤੇ ਕਸ਼ਮੀਰ ਪ੍ਰਸ਼ਾਸਨ ਦੀ ਸੋਧੀ ਹੋਈ ਫ਼ਿਲਮ ਨੀਤੀ ਦੇ ਸਿਲਸਿਲੇ ‘ਚ ਇਨ੍ਹੀਂ ਦਿਨੀਂ ਸ਼੍ਰੀਨਗਰ ‘ਚ ਹਨ।

ਸੋਨੂੰ ਸੂਦ ਸ਼ਹਿਰ ਦੇ ਬਟਮਾਲੂ ਬਾਜ਼ਾਰ ਦੀ ਇਕ ਗਲੀ ‘ਚ ਗਏ ਤੇ ਸ਼ਮੀ ਖ਼ਾਨ ਨਾਂ ਦੇ ਦੁਕਾਨਦਾਰ ਨਾਲ ਗੱਲਬਾਤ ਕਰਨ ਲੱਗੇ, ਜੋ ਕਿ ਲਗਭਗ ਇਕ ਦਹਾਕੇ ਤੋਂ ਜੁੱਤੀਆਂ-ਚੱਪਲਾਂ ਵੇਚਣ ਦਾ ਕੰਮ ਕਰਦੇ ਹਨ।ਇੱਥੇ ਸੋਨੂੰ ਸੂਦ ਚੱਪਲਾਂ ਦੀ ਦੁਕਾਨ ’ਤੇ ਨਾ ਸਿਰਫ਼ ਖ਼ਰੀਦਦਾਰੀ ਕਰ ਰਹੇ ਹਨ ਬਲਕਿ ਲੋਕਾਂ ਨੂੰ ਵੀ ਅਪੀਲ ਕਰ ਰਹੇ ਹਨ ਕਿ ਉਹ ਵੀ ਸੜਕ ਕਿਨਾਰੇ ਦੁਕਾਨ ਲਗਾਉਣ ਵਾਲਿਆਂ ਦਾ ਸਾਮਾਨ ਖ਼ਰੀਦਣ।

Share this Article
Leave a comment