ਸੁਤੰਤਰਤਾ ਦਿਵਸ ਦੇ ਜਸ਼ਨ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਰਾਜਾਂ ਨੂੰ ਜਾਰੀ ਕੀਤੇ ਇਹ ਹੁਕਮ

TeamGlobalPunjab
2 Min Read

ਨਵੀਂ ਦਿੱਲੀ: ਸੁਤੰਤਰਤਾ ਦਿਵਸ ਦੇ ਜਸ਼ਨ ਤੋਂ ਪਹਿਲਾਂ, ਕੇਂਦਰ ਸਰਕਾਰ ਨੇ ਰਾਜਾਂ ਨੂੰ ਇਹ ਸੁਨਿਸ਼ਚਿਤ ਕਰਨ ਲਈ ਕਿਹਾ ਹੈ ਕਿ ਲੋਕ ਪਲਾਸਟਿਕ ਦੇ ਰਾਸ਼ਟਰੀ ਝੰਡੇ ਦੀ ਵਰਤੋਂ ਨਾ ਕਰਨ ਕਿਉਂਕਿ ਪਲਾਸਟਿਕ ਨਾਲ ਬਣੇ ਤਿਰੰਗਾ ਝੰਡਿਆਂ ਦਾ ਢੁਕਵਾਂ ਨਿਪਟਾਰਾ ਯਕੀਨੀ ਬਣਾਉਣਾ ਇਕ ਵਿਵਹਾਰ ਸਮੱਸਿਆ ਹੈ।

ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਭੇਜੇ ਸੰਦੇਸ਼ ਵਿੱਚ, ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਰਾਸ਼ਟਰੀ ਝੰਡਾ ਦੇਸ਼ ਦੇ ਲੋਕਾਂ ਦੀਆਂ ਉਮੀਦਾਂ ਅਤੇ ਇੱਛਾਵਾਂ ਨੂੰ ਦਰਸਾਉਂਦਾ ਹੈ। ਇਸ ਲਈ ਹਮੇਸ਼ਾ ਇਸ ਦਾ ਸਨਮਾਨ ਹੋਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਰਾਸ਼ਟਰੀ ਝੰਡੇ ਦੇ ਪ੍ਰਤੀ ਵਿਸ਼ਵਵਿਆਪੀ ਪਿਆਰ ਅਤੇ ਸਤਿਕਾਰ ਅਤੇ ਵਫ਼ਾਦਾਰੀ ਹੈ।ਫਿਰ ਵੀ ਰਾਸ਼ਟਰੀ ਝੰਡੇ ਦੇ ਪ੍ਰਦਰਸ਼ਨ ‘ਤੇ ਲਾਗੂ ਹੋਣ ਵਾਲੇ ਕਾਨੂੰਨਾਂ ਦੇ ਸੰਬੰਧ ਵਿਚ ਜਾਗੂਰਕਤਾ ਦੀ ਘਾਟ ਦੇਖੀ ਜਾਂਦੀ ਹੈ। ਅਜਿਹਾ ਵੀ ਦੇਖਿਆ ਗਿਆ ਹੈ ਕਿ ਮਹੱਤਵਪੂਰਨ ਰਾਸ਼ਟਰੀ, ਸੱਭਿਆਚਾਰਕ ਤੇ ਖੇਡ ਸਮਾਗਮਾਂ ਮੌਕੇ ਕਾਗ਼ਜ਼ ਦੇ ਬਣੇ ਰਾਸ਼ਟਰੀ ਝੰਡਿਆਂ ਦੀ ਜਗ੍ਹਾ ਪਲਾਸਟਿਕ ਤੋਂ ਬਣਏ ਰਾਸ਼ਟਰੀ ਝੰਡਿਆਂ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ ਕਿਉਂਕਿ ਪਲਾਸਟਿਕ ਦੇ ਝੰਡੇ ਜੈਵਿਕ ਰੂਪ ‘ਚ ਖ਼ਤਮ ਨਹੀਂ ਹੁੰਦੇ। ਇਸ ਨਾਲ ਉਨ੍ਹਾਂ ਦਾ ਢੁਕਵਾਂ ਨਿਪਟਾਰਾ ਯਕੀਨੀ ਬਣਾਉਣਾ ਵੀ ਇਕ ਵਿਹਾਰਕ ਸਮੱਸਿਆ ਹੈ।

ਗ੍ਰਹਿ ਮੰਤਰਾਲੇ ਨੇ ਸੂਬਿਆਂ ਨੂੰ ਕਿਹਾ ਹੈ ਕਿ ਇਸ ਲਈ ਇਹ ਯਕੀਨੀ ਬਣਾਇਆ ਜਾਵੇ ਕਿ ਮਹੱਤਵਪੂਰਨ ਰਾਸ਼ਟਰੀ ਝੰਡਿਆਂ ਤੇ ਖੇਡ ਸਮਾਗਮਾਂ ਮੌਕੇ ਭਾਰਤੀ ਝੰਡਾ ਜ਼ਾਬਤਾ 2002 ਦੀ ਵਿਵਸਥਾ ਅਨੁਸਾਰ ਪਲਾਸਟਿਕ ਦੇ ਝੰਡ਼ਿਆਂ ਦੀ ਵਰਤੋਂ ਨਾ ਕੀਤੀ ਜਾਵੇ। ਲੋਕ ਕਾਗਜ਼ ਦੇ ਬਣੇ ਝੰਡਿਆਂ ਦੀ ਵਰਤੋਂ ਕਰਨ। ਨਾਲ ਹੀ ਇਹ ਵਿ ਧਿਆਨ ਰੱਖਿਆ ਜਾਵੇ ਕਿ ਪ੍ਰੋਗਰਾਮ ਤੋਂ ਬਾਅਦ ਇਨ੍ਹਾਂ ਨੂੰ ਜ਼ਮੀਨ ‘ਤੇ ਨਾ ਸੁੱਟਿਆ ਜਾਵੇ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਭੇਜੇ ਗਏ ਪੱਤਰ ਵਿਚ ਰਾਸ਼ਟਰੀ ਗੌਰਵ ਅਪਮਾਨ ਨਿਵਾਰਣ ਐਕਟ 1971 ਤੇ ਭਾਰਤੀ ਝੰਡਾ ਜ਼ਾਬਤਾ 2002 ਦੀ ਕਾਪੀ ਵੀ ਨਾਲ ਨੱਥੀ ਹੈ।

Share this Article
Leave a comment