ਰਾਜਪੁਰਾ : ਅੰਬਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਰਾਜਪੁਰਾ ਦੇ ਨੇੜਲੇ ਪਿੰਡ ਰਾਮ ਪੁਰ ਸੈਣੀਆ ਦਾ ਰਹਿਣ ਵਾਲਾ ਇੱਕ ਨੌਜਵਾਨ ਕੋਰੋਨਾ ਪੌਜ਼ਟਿਵ ਪਾਇਆ ਗਿਆ ਹੈ। ਜਾਣਕਾਰੀ ਮੁਤਾਬਿਕ ਨੌਜਵਾਨ ਨੇਪਾਲ ਤੋਂ ਆਇਆ ਸੀ, ਜਿਸ ਨੂੰ 3 ਦਿਨ ਪਹਿਲਾਂ ਅੰਬਾਲਾ ਸ਼ਹਿਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਉਸ ਨੌਜਵਾਨ ਦੇ ਨਮੂਨੇ ਭੇਜੇ ਗਏ ਸਨ ਜੋ ਸ਼ਨੀਵਾਰ ਦੇਰ ਸ਼ਾਮ ਸਕਾਰਾਤਮਕ ਪਾਏ ਗਏ ।
ਜਾਣਕਾਰੀ ਮੁਤਾਬਿਕ ਇਹ ਨੌਜਵਾਨ ਪੰਜਾਬ ਦਾ ਰਹਿਣ ਵਾਲਾ ਸੀ ਅਤੇ ਉਸ ਦਾ ਪਰਿਵਾਰ ਉਸ ਨੂੰ ਅੰਬਾਲਾ ਸਿਵਲ ਹਸਪਤਾਲ ਲੈ ਆਇਆ, ਜਿੱਥੇ ਉਸ ਨੂੰ 3 ਦਿਨਾਂ ਲਈ ਅਲੱਗ ਰੱਖਿਆ ਗਿਆ। ਜ਼ਿਲ੍ਹਾ ਸਿਵਲ ਸਰਜਨ ਨੇ ਪੁਸ਼ਟੀ ਕੀਤੀ ਹੈ ਕਿ ਨੌਜਵਾਨ ਵਿੱਚ ਕੋਰੋਨਸ ਦੇ ਲੱਛਣ ਸਕਾਰਾਤਮਕ ਹਨ।
Check Also
ਸਰਕਾਰੀ ਡਾਇਰੀ ‘ਤੇ ਮੁੱਖ ਮੰਤਰੀ ਮਾਨ ਦੀ ਲੱਗੀ ਫੋਟੋ ਨੂੰ ਲੈ ਕੇ ਵਿਰੋਧੀਆਂ ਨੇ ਚੁੱਕੇ ਸਵਾਲ
ਚੰਡੀਗੜ੍ਹ: ਹਰ ਸਾਲ ਜਾਰੀ ਹੋਣ ਵਾਲੀ ਸਰਕਾਰੀ ਡਾਇਰੀ ‘ਚ ਪੰਜਾਬ ਦੀ ਆਮ ਆਦਮੀ ਪਾਰਟੀ ਦੀ …