ਪੀਐਮ ਟਰੂਡੋ ਨੇ ਮਾਰੂ ਹਥਿਆਰਾਂ ਤੇ ਲਗਾਈ ਪਾਬੰਦੀ

TeamGlobalPunjab
2 Min Read

ਨੋਵਾ ਸਕੌਸ਼ੀਆ ਵਿੱਚ ਵਾਪਰੀ ਗੰਨ ਹਿੰਸਾ ਦੀ ਘਟਨਾਂ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ 1500 ਪ੍ਰਕਾਰ ਦੀਆ ਮਿਲਟਰੀ ਗਰੇਡ ਹਥਿਆਰਾਂ ‘ਤੇ ਪਾਬੰਦੀ ਲਗਾਈ ਹੈ। ਉਹਨਾਂ ਕਿਹਾ ਕਿ ਇਹ ਆਦੇਸ਼ ਤੁਰੰਤ ਲਾਗੂ ਹੁੰਦੇ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੁਤਾਬਕ ਫੌਜੀ ਦਰਜੇ ਦੇ ਅਸਲਾ ਹਥਿਆਰ ਖਰੀਦਣ, ਵੇਚਣ, ਟਰਾਂਸਪੋਰਟ ਕਰਨ, ਅਯਾਤ ਕਰਨ ਜਾਂ ਇਸਦੀ ਵਰਤੋ ਕਰਨ ਦੀ ਆਗਿਆ ਨਹੀਂ ਹੋਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਹਥਿਆਰ ਸਿਰਫ ਇੱਕੋ ਮਕਸਦ ਲਈ ਬਣਾਏ ਜਾਂਦੇ ਹਨ। ਉਹ ਹੈ ਇਨਸਾਨਾਂ ਨੂੰ ਮਾਰਨ ਲਈ। ਕਾਬਿਲੇਗੌਰ ਹੈ ਕਿ ਹਮਲਾਵਰ ਨੇ ਗੋਲੀਬਾਰੀ ਵਿਚ ਅਸਾਲਟ ਅਤੇ ਹੋਰ ਆਟੋਮੈਟਿਕ ਬੰਦੂਕਾਂ ਦਾ ਇਸਤੇਮਾਲ ਕੀਤਾ ਸੀ। ਜਿਸ ਕਾਰਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਹਿਮ ਫੈਸਲਾ ਲੈਂਦੇ ਹੋਏ ਅਜਿਹੇ ਹਥਿਆਰਾਂ ਤੇ ਪਾਬੰਦੀ ਲਗਾ ਦਿਤੀ ਹੈ। ਇਸ ਹਮਲੇ ਦੌਰਾਨ 22  ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਸ਼ਖਸ ਆਪਣੀ ਕਾਰ ਤੇ ਆਉਂਦਾ ਹੈ ਅਤੇ ਇਕ ਤੋਂ ਬਾਅਦ ਇਕ ਘਰਾਂ ਵਿਚ ਵੜਣਾ ਸ਼ੁਰੂ ਕਰਦਾ ਹੈ ਲੋਕਾਂ ਤੇ ਅੰਨ੍ਹੇਵਾਹ ਗੋਲੀਆਂ ਚਲਾਉਂਦਾ ਹੈ। ਇਸ ਹਮਲੇ ਵਿਚ 22 ਬੇਕਸੂਰ ਲੋਕਾਂ ਦੀ ਜਾਨ ਚਲੀ ਗਈ। ਇਸਤੋਂ ਬਾਅਦ ਜਦੋਂ ਪੁਲਸ ਪ੍ਰਸ਼ਾਸਨ ਨੇ ਇਸ ਵਾਰਦਾਤ ਸਬੰਧੀ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਹਮਲਾਵਰ ਦੀ ਆਪਣੀ ਪ੍ਰੇਮਿਕਾ ਨਾਲ ਅਣਬਣ ਹੋ ਗਈ ਸੀ ਜਿਸ ਕਾਰਨ ਉਸਨੇ ਇਸ ਕਾਰਵਾਈ ਨੂੰ ਅੰਜਾਮ ਦਿਤਾ। ਪੁਲਸ ਨੇ ਵੀ ਇਸ ਹਮਲਾਵਰ ਦੀ ਫਾਇਰਿੰਗ ਦਾ ਜਵਾਬ ਦਿਤਾ ਜਿਸ ਦੌਰਾਨ ਹਮਲਾਵਰ ਮਾਰਿਆ ਗਿਆ।

Share this Article
Leave a comment