ਇੰਫਾਲ ਪਹੁੰਚੇ ਰਾਹੁਲ ਗਾਂਧੀ , ‘ਭਾਰਤ ਜੋੜੋ ਨਿਆਏ ਯਾਤਰਾ’ ਜਲਦ ਸ਼ੁਰੂ ਹੋਵੇਗੀ

Rajneet Kaur
2 Min Read

ਨਿਊਜ਼ ਡੈਸਕ: ਕਾਂਗਰਸ ਦੀ ਭਾਰਤ ਜੋੜੋ ਨਿਆਏ ਯਾਤਰਾ ਅੱਜ ਤੋਂ ਸ਼ੁਰੂ ਹੋ ਰਹੀ ਹੈ। ਰਾਹੁਲ ਗਾਂਧੀ ਦੌਰੇ ਲਈ ਦਿੱਲੀ ਤੋਂ ਮਨੀਪੁਰ ਪਹੁੰਚ ਚੁੱਕੇ ਹਨ। ਕੁਝ ਸਮੇਂ ਬਾਅਦ ਰਾਹੁਲ ਗਾਂਧੀ ਮਨੀਪੁਰ ਦੀ ਰਾਜਧਾਨੀ ਇੰਫਾਲ ਤੋਂ ਯਾਤਰਾ ਦੀ ਸ਼ੁਰੂਆਤ ਕਰਨਗੇ। ਰਾਹੁਲ ਗਾਂਧੀ ਦੇ ਨਾਲ-ਨਾਲ ਕਈ ਹੋਰ ਸੀਨੀਅਰ ਨੇਤਾ ਵੀ ਦੌਰੇ ਲਈ ਮਨੀਪੁਰ ਪਹੁੰਚ ਚੁੱਕੇ ਹਨ।

ਕਾਂਗਰਸ ਨੇਤਾ ਆਚਾਰੀਆ ਪ੍ਰਮੋਦ ਕ੍ਰਿਸ਼ਨਮ ਨੇ ਭਾਰਤ ਜੋੜੋ ਨਿਆਏ ਯਾਤਰਾ ‘ਤੇ ਕਿਹਾ ਕਿ ‘ਜੋ ਪਾਰਟੀ ਨੇਤਾ ਰਾਮ ਮੰਦਿਰ ਦੇ ਸ਼ੁਭ ਮੌਕੇ ‘ਤੇ ਸਵਾਲ ਉਠਾ ਰਹੇ ਸਨ, ਉਨ੍ਹਾਂ ਨੂੰ ਘੱਟੋ-ਘੱਟ ਪਤਾ ਹੋਣਾ ਚਾਹੀਦਾ ਹੈ ਕਿ ਪੰਚਕ ਸ਼ੁਰੂ ਹੋ ਗਿਆ ਹੈ ਅਤੇ ਇਹ 18 ਜਨਵਰੀ ਤੱਕ ਜਾਰੀ ਰਹੇਗਾ। ਇਸ ਦੌਰਾਨ ਕੋਈ ਵੀ ਸ਼ੁਭ ਕਾਰਜ ਨਹੀਂ ਕੀਤਾ ਜਾਂਦਾ, ਪਰ ਪੰਚਕ ਵਿੱਚ ਹੀ ਇਹ ਯਾਤਰਾ ਸ਼ੁਰੂ ਹੋ ਰਹੀ ਹੈ। ਮੈਂ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਾਂਗਾ ਕਿ ਉਹ ਰਾਹੁਲ ਗਾਂਧੀ ਅਤੇ ਇਸ ਯਾਤਰਾ ਨੂੰ ਅਸੀਸ ਦੇਣ।

ਭਾਜਪਾ ਨੇਤਾ ਨਲਿਨ ਕੋਹਲੀ ਨੇ ਕਾਂਗਰਸ ਦੀ ਭਾਰਤ ਜੋੜੋ ਨਿਆਏ ਯਾਤਰਾ ਨੂੰ ਨਿਸ਼ਾਨੇ ‘ਤੇ ਲੈਂਦਿਆ ਕਿਹਾ ਕਿ ਰਾਹੁਲ ਗਾਂਧੀ ਆਪਣੀ ਯਾਤਰਾ ਦੀ ਸ਼ੁਰੂਆਤ ਮਨੀਪੁਰ ਤੋਂ ਕਰ ਰਹੇ ਹਨ, ਪਰ ਜੇਕਰ ਪਿਛਲੇ 60 ਸਾਲਾਂ ਦੀ ਤੁਲਨਾ ਪੀਐੱਮ ਮੋਦੀ ਦੇ 9-10 ਸਾਲਾਂ ਨਾਲ ਕਰੀਏ ਤਾਂ ਕਿੰਨੇ ਪ੍ਰਧਾਨ ਮੰਤਰੀ ਹਨ। ਕਾਂਗਰਸ ਕੀ ਤੁਸੀਂ ਉੱਤਰ ਪੂਰਬ ਦਾ ਦੋਰਾ ਕੀਤਾ ਹੈ? ਪੀਐਮ ਮੋਦੀ ਪਿਛਲੇ ਨੌਂ ਸਾਲਾਂ ਵਿੱਚ 60 ਵਾਰ ਉੱਥੇ ਜਾ ਚੁੱਕੇ ਹਨ। ਮੋਦੀ ਸਰਕਾਰ ਦੇ ਮੰਤਰੀਆਂ ਨੇ 400 ਤੋਂ ਵੱਧ ਦੌਰੇ ਕੀਤੇ ਹਨ। ਇੰਟਰਨੈੱਟ, ਹਾਈਵੇਅ, ਏਅਰਪੋਰਟ, ਰੇਲਵੇ ਦਾ ਨਿਰਮਾਣ ਤੇਜ਼ੀ ਨਾਲ ਹੋ ਰਿਹਾ ਹੈ। ਉੱਤਰ ਪੂਰਬ ਵਿੱਚ ਹਵਾਈ ਅੱਡਿਆਂ ਦੀ ਗਿਣਤੀ 9 ਤੋਂ ਵਧ ਕੇ 17 ਹੋ ਗਈ ਹੈ। ਨਾਗਾਲੈਂਡ ‘ਚ 100 ਸਾਲ ਬਾਅਦ ਦੂਜਾ ਰੇਲਵੇ ਸਟੇਸ਼ਨ ਖੁੱਲ੍ਹਿਆ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

Share this Article
Leave a comment