ਬਾਲੀਵੁੱਡ ਅਦਾਕਾਰਾ ਨੇ ਕਿਸਾਨਾਂ ਨੂੰ ਕਿਹਾ ਅੱਤਵਾਦੀ, ਵੱਡੇ ਬ੍ਰਾਂਡਸ ਨੇ ਜਤਾਈ ਨਾਰਾਜ਼ਗੀ

TeamGlobalPunjab
1 Min Read

ਨਿਊਜ਼ ਡੈਸਕ – ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਲਗਾਤਾਰ ਕਿਸਾਨਾਂ ਦੇ ਪ੍ਰਦਰਸ਼ਨ ਸੰਬੰਧੀ ਟਵੀਟ ਕਰਦੀ ਰਹਿੰਦੀ ਹੈ। ਦੇਸ਼ ਭਰ ‘ਚ ਕਿਸਾਨਾਂ ਨੇ ਇੱਕ ਟਰੈਕਟਰ ਰੈਲੀ ਕੱਢੀ ਤੇ ਬਹੁਤ ਸਾਰੀਆਂ ਥਾਵਾਂ ਤੇ ਹਿੰਸਾ ਦੀਆਂ ਖਬਰਾਂ ਮਿਲੀਆਂ। ਕੰਗਨਾ ਨੇ ਇਸ ਸੰਬੰਧੀ ਟਵੀਟ ਕੀਤਾ ਤੇ ਜ਼ੋਰਾਂ-ਸ਼ੋਰਾਂ ਨਾਲ ਖਰੀਆਂ ਖੋਟੀਆਂ ਸੁਣਾਈਆਂ। ਪਰ ਹੁਣ ਕੰਗਨਾ ਨੂੰ ਇਸ ਕਰਕੇ ਬਹੁਤ ਪ੍ਰੇਸ਼ਾਨੀ ਝੱਲਣੀ ਪਈ ਹੈ।

ਕੰਗਨਾ ਰਣੌਤ ਨੇ ਦੱਸਿਆ ਹੈ ਕਿ ਇਹਨਾਂ ਟਵੀਟ ਕਰਕੇ 6 ਵੱਡੇ ਬ੍ਰਾਂਡਸ ਨੇ ਆਪਣਾ ਕਾਂਟਰੈਕਟ ਰੱਦ ਕਰ ਦਿੱਤਾ ਹੈ। ਇਸ ਤੋਂ ਬਾਅਦ ਕੰਗਨਾ ਨੇ ਗੁੱਸੇ ਨਾਲ ਲਿਖਿਆ, “6 ਬ੍ਰਾਂਡਾਂ ਨੇ ਮੇਰੇ ਨਾਲ ਆਪਣਾ ਸਮਝੌਤਾ ਰੱਦ ਕਰ ਦਿੱਤਾ। ਕੁਝ ਮੈਂ ਦਸਖਤ ਕੀਤੇ ਸੀ ਤੇ ਕੁਝ ਹੋਣ ਵਾਲੇ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਕਿਸਾਨਾਂ ਨੂੰ ਅੱਤਵਾਦੀ ਕਿਹਾ, ਇਸ ਲਈ ਉਹ ਮੈਨੂੰ ਅੰਬੇਸੈਡਰ ਨਹੀਂ ਬਣਾ ਸਕਦੇ।”

ਅਦਾਕਾਰਾ ਕੰਗਨਾ ਨੇ ਅੱਗੇ ਲਿਖਿਆ, “ਅੱਜ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਹਰ ਭਾਰਤੀ ਜੋ ਇਸ ਤਰ੍ਹਾਂ ਦੇ ਦੰਗਿਆਂ ਦਾ ਸਮਰਥਨ ਕਰ ਰਿਹਾ ਹੈ, ਉਹ ਵੀ ਇੱਕ ਅੱਤਵਾਦੀ ਹੈ, ਇਸ ‘ਚ ਉਹ ਲੋਕ ਵੀ ਸ਼ਾਮਲ ਹਨ ਜੋ ਦੇਸ਼ ਵਿਰੋਧੀ ਬ੍ਰਾਂਡ ਨਾਲ ਸਬੰਧਤ ਹਨ।”

Share this Article
Leave a comment