ਮਸ਼ਹੂਰ ਟੀ.ਵੀ. ਸੀਰੀਅਲ ਅਦਾਕਾਰ ਦਾ ਦੇਹਾਂਤ, ਘਰ ‘ਚ ਪੱਖੇ ਨਾਲ ਲਟਕਦੀ ਮਿਲੀ ਮ੍ਰਿਤਕ ਦੇਹ

TeamGlobalPunjab
2 Min Read

ਨਵੀਂ ਦਿੱਲੀ: ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਦਾ ਮਾਮਲਾ ਹਾਲੇ ਸ਼ਾਂਤ ਵੀ ਨਹੀਂ ਹੋਇਆ ਕਿ ਮਨੋਰੰਜਨ ਇੰਡਸਟਰੀ ਤੋਂ ਇੱਕ ਹੋਰ ਬੁਰੀ ਖਬਰ ਆ ਰਹੀ ਹੈ, ਟੀਵੀ ਅਦਾਕਾਰ ਸਮੀਰ ਸ਼ਰਮਾ ਦਾ ਦੇਹਾਂਤ ਹੋ ਗਿਆ ਹੈ।  44 ਸਾਲਾ ਸਮੀਰ ਸ਼ਰਮਾ ਦਾ ਮ੍ਰਿਤਕ ਸਰੀਰ ਉਨ੍ਹਾਂ ਦੇ ਘਰ ਦੇ ਕਿਚਨ ਵਿੱਚ ਪੱਖੇ ਨਾਲ ਲਟਕਦਾ ਹੋਇਆ ਮਿਲਿਆ।

ਸਮੀਰ ਸ਼ਰਮਾ ਘਰ ਵਿੱਚ ਇਕੱਲੇ ਰਹਿੰਦੇ ਸਨ, ਦੱਸਿਆ ਗਿਆ ਹੈ ਕਿ ਘਰ ਕਿਰਾਏ ਦਾ ਸੀ। ਇਸ ਸਬੰਧੀ ਪੁਲਿਸ ਨੂੰ ਉਸ ਵੇਲੇ ਜਾਣਕਾਰੀ ਮਿਲੀ ਜਦੋਂ ਬਿਲਡਿੰਗ ਦੇ ਚੌਂਕੀਦਾਰ ਨੇ ਰਾਤ ਨੂੰ ਬਾਹਰ ਤੋਂ ਖਿੜਕੀ ‘ਚ ਸਮੀਰ ਦੀ ਲਾਸ਼ ਲਟਕਦੀ ਦੇਖੀ। ਪੁਲਿਸ ਦੇ ਮੁਤਾਬਕ ਹਾਲੇ ਤੱਕ ਕਿਸੇ ਵੀ ਤਰ੍ਹਾਂ ਦੀ ਸਾਜਿਸ਼ ਦਾ ਸੁਰਾਗ ਜਾ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ।

ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਸਮੀਰ ਸ਼ਰਮਾ ਬੀਤੀ ਰਾਤ ਮ੍ਰਿਤਕ ਪਾਏ ਗਏ ਸਨ ਤੇ ਮਾਮਲੇ ‘ਚ ਐਕਸਿੰਡੈਂਟਲ ਡੈਥ ਰਿਪੋਰਟ ਦਰਜ ਕੀਤੀ ਗਈ ਹੈ ਅਤੇ ਮ੍ਰਿਤਕ ਦੇਹ ਨੂੰ ਆਟੋਪਸੀ ਲਈ ਭੇਜ ਦਿੱਤਾ ਹੈ। ਮ੍ਰਿਤਕ ਦੇਹ ਦੀ ਹਾਲਤ ਵੇਖਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਦਿਹਾਂਤ ਦੋ ਦਿਨ ਪਹਿਲਾਂ ਹੋਇਆ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਖੁਦਕੁਸ਼ੀ ਦਾ ਲਗ ਰਿਹਾ ਹੈ।

ਸਮੀਰ ‘ਕਹਾਣੀ ਘਰ ਘਰ ਕੀ’ ਅਤੇ ‘ਕਿਉਂਕਿ ਸਾਸ ਵੀ ਕਭੀ ਬਹੂ ਥੀ’ ਵਰਗੇ ਸੀਰਿਅਲ ਵਿੱਚ ਕੰਮ ਕਰ ਚੁੱਕੇ ਸਨ। ਸਮੀਰ ਨੂੰ ਸਟਾਰ ਪਲੱਸ ਦੇ ਮਸ਼ਹੂਰ ਸ਼ੋਅ ‘ਯੇ ਰਿਸ਼ਤੇ ਹੈ ਪਿਆਰ ਕੇ’ ਵਿੱਚ ਕੁਹੂ ਦੇ ਪਿਤਾ ਦੇ ਰੋਲ ਲਈ ਵੀ ਜਾਣਿਆ ਜਾਂਦਾ ਹੈ।

- Advertisement -

Share this Article
Leave a comment