ਸੜਕ ਹਾਦਸੇ ‘ਚ ਮਾਰੇ ਗਏ 5 ਵਿਦਿਆਰਥੀਆਂ ਦੀਆਂ ਮ੍ਰਿਤਕ ਦੇਹਾਂ ਕੈਨੇਡਾ ਤੋਂ ਜਲਦ ਪੁੱਜਣਗੀਆਂ ਭਾਰਤ

TeamGlobalPunjab
2 Min Read

ਟੋਰਾਂਟੋ: ਕੈਨੇਡਾ ਦੇ ਓਨਟਾਰੀਓ ’ਚ ਵਾਪਰੇ ਦਰਦਨਾਕ ਹਾਦਸੇ ਵਿੱਚ 4 ਪੰਜਾਬੀਆਂ ਸਣੇ 5 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ। ਇਹ ਹਾਦਸਾ 12 ਮਾਰਚ ਨੂੰ ਓਨਟਾਰੀਓ ਹਾਈਵੇਅ ‘ਤੇ ਉਸ ਵੇਲੇ ਵਾਪਰਿਆ ਜਦੋਂ ਵਿਦਿਆਰਥੀ ਵੈਨ ਰਾਹੀਂ ਜਾ ਰਹੇ ਸਨ ਤੇ ਰਸਤੇ ਵਿੱਚ ਉਨ੍ਹਾਂ ਦੀ ਇੱਕ ਟਰੈਕਟਰ ਟਰਾਲੇ ਨਾਲ ਟੱਕਰ ਹੋ ਗਈ। ਹੁਣ ਸੋਮਵਾਰ ਨੂੰ ਇਨ੍ਹਾਂ ਵਿਦਿਆਰਥੀਆਂ ਦੀਆਂ ਮ੍ਰਿਤਕ ਦੇਹਾਂ ਕੈਨੇਡਾ ਤੋਂ ਭਾਰਤ ਭੇਜੀਆਂ ਜਾ ਰਹੀਆਂ ਹਨ ਤੇ ਉਮੀਦ ਹੈ ਕਿ ਮੰਗਲਵਾਰ ਨੂੰ ਇਹ ਮ੍ਰਿਤਕ ਦੇਹਾਂ ਦਿੱਲੀ ਪਹੁੰਚ ਜਾਣਗੀਆਂ।

ਦੱਸਣਯੋਗ ਹੈ ਕਿ ਓਨਟਾਰੀਓ ਦੇ ਬੈਲਵਿਲ ਅਤੇ ਟ੍ਰੈਂਟਨ ਸ਼ਹਿਰਾਂ ਵਿਚਾਲੇ ਹਾਈਵੇਅ 401 ’ਤੇ ਇਕ ਵੈਨ ਅਤੇ ਟਰੱਕ ਦੀ ਟੱਕਰ ਦੌਰਾਨ ਜਸਪਿੰਦਰ ਸਿੰਘ, ਕਰਨਪਾਲ ਸਿੰਘ, ਹਰਪ੍ਰੀਤ ਸਿੰਘ, ਮੋਹਿਤ ਚੌਹਾਨ ਅਤੇ ਪਵਨ ਕੁਮਾਰ ਦਮ ਤੋੜ ਗਏ ਸਨ। ਜਦਕਿ ਦੋ ਹੋਰ ਵਿਦਿਆਰਥੀਆਂ ਨੂੰ ਗੰਭੀਰ ਜ਼ਖ਼ਮੀ ਹਾਲਤ ‘ਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਜ਼ਖਮੀ ਹੋਏ ਵਿਦਿਆਰਥੀ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

- Advertisement -

ਵੈਨ ‘ਚ ਸਵਾਰ ਭਾਰਤੀ ਵਿਦਿਆਰਥੀ ਮੌਂਟਰੀਅਲ ਸ਼ਹਿਰ ‘ਚ ਪ੍ਰੀਖਿਆ ਦੇਣ ਤੋਂ ਬਾਅਦ ਬਰੈਂਪਟਨ ਵਾਪਸ ਆ ਰਹੇ ਸਨ। ਓਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੀ ਕਾਂਸਟੇਬਲ ਮੈਗੀ ਪਿਕਟ ਨੇ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਕਿਹਾ ਕਿ ਇਸ ਘਟੲ ਬਾਰੇ ਜਾਣਕਾਰੀ ਮਿਲਦਿਆਂ ਹੀ ਪੁਲਿਸ ਅਫ਼ਸਰ ਅਤੇ ਐਮਰਜੰਸੀ ਦਸਤਾ ਮੌਕੇ ‘ਤੇ ਪਹੁੰਚ ਗਿਆਂ ਪਰ ਨੌਜਵਾਨ ਦਮ ਤੋੜ ਚੁੱਕੇ ਸਨ। ਹਾਦਸੇ ਦੇ ਕਾਰਨਾਂ ਬਾਰੇ ਫ਼ਿਲਹਾਲ ਪਤਾ ਨਹੀਂ ਚੱਲ ਸਕਿਆ ਅਤੇ ਓਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਫ਼ਿਲਹਾਲ ਟਰੱਕ ਡਰਾਈਵਰ ਵਿਰੁੱਧ ਕੋਈ ਦੋਸ਼ ਆਇਦ ਨਹੀਂ ਕੀਤੇ ਗਏ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment