ਜਾਣੋ ਸ਼ੂਗਰ ਦੇ ਮਰੀਜ਼ਾਂ ਲਈ ਕਿੰਝ ਵਰਦਾਨ ਹੈ ਕਾਲੇ ਛੋਲਿਆਂ ਦਾ ਪਾਣੀ

TeamGlobalPunjab
2 Min Read

ਨਿਊਜ਼ ਡੈਸਕ: ਸ਼ੂਗਰ ਨਾਲ ਪੀੜਤ ਲੋਕ ਕਈ ਪਰਹੇਜ਼ ਕਰਦੇ ਹਨ ਤਾਂ ਕਈ ਲੋਕ ਇਸਦੇ ਲਈ ਘਰੇਲੂ ਨੁਸਖੇ ਅਪਣਾਉਦੇ ਹਨ। ਅਸੀ ਤੁਹਾਨੂੰ ਅਜਿਹੀ ਡਰਿੰਕ ਬਾਰੇ ਦੱਸਣ ਜਾ ਰਹੇ ਹਾਂ ਜੋ ਵਧੇ ਹੋਏ ਬਲੱਡ ਸ਼ੁਗਰ ਨੂੰ ਕੰਟਰੋਲ ਕਰ ਸਕਦਾ ਹੈ।

ਕਾਲੇ, ਛੋਲੇ ਛੋਲਿਆਂ ਦੀ ਸੱਬਜੀ ਜਾਂ ਫਿਰ ਉੱਬਲ਼ੇ ਹੋਏ ਛੌਲੇ ਤਾਂ ਤੁਸੀਂ ਕਈ ਵਾਰ ਖਾਧੇ ਹੋਣਗੇ। ਪਰ ਕੀ ਤੁਹਾਨੂੰ ਪਤਾ ਹੈ ਛੋਲਿਆਂ ਦੇ ਪਾਣੀ ਦਾ ਸੇਵਨ ਬਲੱਡ ਸ਼ੁਗਰ ਲੈਵਲ ਨੂੰ ਕੰਟਰੋਲ ਵੀ ਕਰਦਾ ਹੈ। ਛੋਲਿਆਂ ਵਿੱਚ ਕਾਰਬੋਹਾਈਡਰੇਟ, ਪ੍ਰੋਟੀਨ, ਕੈਲਸ਼ਿਅਮ, ਆਇਰਨ ਅਤੇ ਵਿਟਾਮਿਨਸ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਇਸ ਦੇ ਨਾਲ ਹੀ ਇਨਾਂ ‘ਚ ਐਂਟੀਆਕਸੀਡੇਂਟਸ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਛੋਲੇ ਸਰੀਰ ਵਿੱਚ ਮੌਜੂਦ ਵਾਧੂ ਗਲੂਕੋਜ਼ ਦੀ ਮਾਤਰਾ ਨੂੰ ਘੱਟ ਕਰਦੇ ਹਨ।

ਕਿੰਝ ਅਤੇ ਕਦੋਂ ਕਰੀਏ ਇਸ ਦਾ ਸੇਵਨ ?

ਸ਼ੂਗਰ ਦੇ ਮਰੀਜ਼ ਹਰ ਰੋਜ਼ ਦੋ ਮੁੱਠੀ ਛੋਲਿਆਂ ਨੂੰ ਚੰਗੀ ਤਰ੍ਹਾਂ ਧੋਕੇ ਭਿਓ ਦੇਣ। ਸਵੇਰੇ ਇਨਾਂ ਛੋਲਿਆਂ ਦੇ ਪਾਣੀ ਨੂੰ ਖਾਲੀ ਪੇਟ ਪੀਣ ਨਾਲ ਸ਼ੂਗਰ ਲੈਵਲ ਕੰਟਰੋਲ ਵਿੱਚ ਰਹਿਣ ਲੱਗੇਗਾ।

- Advertisement -

ਇਸ ਤੋਂ ਇਲਾਵਾ ਛੋਲਿਆਂ ਦਾ ਪਾਣੀ ਇਮੀਊਨਿਟੀ ਵਧਾਉਣ ‘ਚ ਖੂਬ ਮਦਦ ਕਰ ਸਕਦਾ ਹੈ। ਛੋਲੇ ਵਿਟਾਮਿਨ ਨਾਲ ਭਰਪੂਰ ਹੁੰਦੇ ਹਨ। ਇਸ ਤੋਂ ਇਲਾਵਾ ਇਸ ਵਿੱਚ ਕਲੋਰੋਫਿਲ ਅਤੇ ਫਾਸਫੋਰਸ ਵੀ ਭਰਭੂਰ ਮਾਤਰਾ ਵਿੱਚ ਮੌਜੂਦ ਹੁੰਦਾ ਹੈ। ਹੁਣ ਕਦੇ ਵੀ ਤੁਸੀ ਛੋਲੇ ਭਿੱਜਣੇ ਰੱਖੇ ਹੋਣ ਜਾਂ ਉਬਾਲੇ ਹੋਣ ਤਾਂ ਉਸਦਾ ਪਾਣੀ ਸੁੱਟਣ ਦੀ ਬਜਾਏ ਪੀ ਲਵੋ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment