ਸਰਦੀਆਂ ‘ਚ ਸਰੀਰ ਨੂੰ ਬੀਮਾਰੀਆਂ ਤੋਂ ਚਾਹੁੰਦੇ ਹੋ ਬਚਾਉਣਾ; ਤਾਂ ਇਸ ਕੁਦਰਤੀ ਡਰਿੰਕ ਨੂੰ ਕਰੋ ਖੁਰਾਕ ‘ਚ ਸ਼ਾਮਲ

Global Team
2 Min Read

ਨਿਊਜ਼ ਡੈਸਕ : ਗਰਮੀਆਂ ਦੀ ਤਰਾਂ ਸਰਦੀਆਂ ‘ਚ ਵੀ ਸਰੀਰ ਨੂੰ ਅੰਦਰੋਂ ਹਾਈਡ੍ਰੇਟਿਡ ਰੱਖਣਾ ਬਹੁਤ ਜ਼ਰੂਰੀ ਹੈ। ਇਸ ਦੇ ਲਈ ਨਾਰੀਅਲ ਪਾਣੀ ਇੱਕ ਕੁਦਰਤੀ ਅਤੇ ਪੌਸ਼ਟਿਕ ਵਿਕਲਪ ਹੈ ਜੋ ਨਾ ਸਿਰਫ਼ ਪਿਆਸ ਬੁਝਾਉਂਦਾ ਹੈ ਬਲਕਿ ਸਰੀਰ ਨੂੰ ਜ਼ਰੂਰੀ ਖਣਿਜ ਅਤੇ ਇਲੈਕਟ੍ਰੋਲਾਈਟਸ ਵੀ ਪ੍ਰਦਾਨ ਕਰਦਾ ਹੈ। ਤਾਜ਼ੇ ਹਰੇ ਨਾਰੀਅਲ ਤੋਂ ਪ੍ਰਾਪਤ ਕੀਤਾ ਜਾਣ ਵਾਲਾ ਇਹ ਡਰਿੰਕ ਸਰੀਰ ਦੀਆਂ ਬਹੁਤ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ਇਸ ਲਈ ਦੇ ਸੇਵਨ ਕਰਨ ਨਾਲ ਸਿਹਤ ਨੂੰ ਕਈ ਲਾਭ ਮਿਲਦੇ ਹਨ।

ਸਰੀਰ ਨੂੰ ਹਾਈਡ੍ਰੇਟ ਰੱਖੇ
ਨਾਰੀਅਲ ਪਾਣੀ ‘ਚ ਪੋਟਾਸ਼ੀਅਮ, ਸੋਡੀਅਮ ਅਤੇ ਮੈਗਨੀਸ਼ੀਅਮ ਵਰਗੇ ਕੁਦਰਤੀ ਇਲੈਕਟ੍ਰੋਲਾਈਟਸ ਹੁੰਦੇ ਹਨ, ਜੋ ਡੀਹਾਈਡਰੇਸ਼ਨ ਨਹੀਂ ਹੋਣ ਦਿੰਦੇ। ਇਸ ਦਾ ਸੇਵਨ ਤੁਸੀਂ ਕਸਰਤ ਤੋਂ ਬਾਅਦ ਕਰ ਸਕਦੇ ਹੋ।

ਪਾਚਨ ਪ੍ਰਣਾਲੀ ਨੂੰ ਸੁਧਰੇ
ਨਾਰੀਅਲ ਪਾਣੀ ਵਿੱਚ ਪਾਏ ਜਾਣ ਵਾਲੇ ਬਾਇਓਐਕਟਿਵ ਐਂਜ਼ਾਈਮ ਪੇਟ ਦੀਆਂ ਸਮੱਸਿਆਵਾਂ ਜਿਵੇਂ ਕਿ ਗੈਸ, ਬਦਹਜ਼ਮੀ ਅਤੇ ਐਸਿਡਿਟੀ ਤੋਂ ਰਾਹਤ ਦਿੰਦੇ ਹਨ । ਸਵੇਰੇ ਖਾਲੀ ਪੇਟ ਨਾਰੀਅਲ ਪਾਣੀ ਪੀਣ ਨਾਲ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ ਅਤੇ ਪਾਚਨ ਕਿਰਿਆ ਵਿੱਚ ਸੁਧਾਰ ਹੁੰਦਾ ਹੈ।

ਬਲੱਡ ਪ੍ਰੈਸ਼ਰ ਨੂੰ ਕੰਟਰੋਲ
ਨਾਰੀਅਲ ਪਾਣੀ ਪੋਟਾਸ਼ੀਅਮ ਨਾਲ ਭਰਪੂਰ ਹੁੰਦਾ ਹੈ, ਜੋ ਖੂਨ ਦੇ ਗੇੜ ਨੂੰ ਬਿਹਤਰ ਬਣਾਉਂਦਾ ਹੈ ਅਤੇ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ।

ਭਾਰ ਘਟਾਉਣ ‘ਚ ਮਦਦਗਾਰ
ਕੈਲੋਰੀ ਘੱਟ ਹੋਣ ਕਰਕੇ, ਇਹ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ। ਇਹ ਤੁਹਾਨੂੰ ਪੇਟ ਭਰਿਆ ਮਹਿਸੂਸ ਕਰਵਾਉਣ ਵਿੱਚ ਵੀ ਮਦਦ ਕਰਦਾ ਹੈ, ਜਿਸ ਨਾਲ ਵਾਰ-ਵਾਰ ਭੁੱਖ ਲੱਗਣੀ ਬੰਦ ਹੋ ਜਾਂਦੀ ਹੈ।

ਚਮੜੀ ਅਤੇ ਵਾਲਾਂ ਲਈ ਸਿਹਤਮੰਦ
ਇਸ ਦੇ ਐਂਟੀਆਕਸੀਡੈਂਟ ਗੁਣ ਚਮੜੀ ਨੂੰ ਡੀਟੌਕਸੀਫਾਈ ਕਰਦੇ ਹਨ ਅਤੇ ਕੁਦਰਤੀ ਚਮਕ ਲਿਆਉਂਦੇ ਹਨ। ਇਹ ਵਾਲਾਂ ਦੇ ਵਾਧੇ ਨੂੰ ਵੀ ਸੁਧਾਰਦਾ ਹੈ ਅਤੇ ਡੈਂਡਰਫ ਤੋਂ ਰਾਹਤ ਦਿਵਾਉਂਦਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment