ਹਿਚਕੀ ਨੂੰ ਦੇਸੀ ਉਪਾਅ ਨਾਲ ਇੰਝ ਕਰ ਸਕਦੇ ਹੋ ਠੀਕ

TeamGlobalPunjab
3 Min Read

ਨਿਊਜ਼ ਡੈਸਕ: ਹਿਚਕੀ ਕਿਸੇ ਵੀ ਵਿਅਕਤੀ ਲਈ ਆਮ ਗੱਲ ਹੈ। ਬਜ਼ੁਰਗ ਕਹਿੰਦੇ ਹਨ ਕਿ ਜਦੋਂ ਕੋਈ ਸਾਨੂੰ ਯਾਦ ਕਰਦਾ ਹੈ ਤਾਂ ਹਿਚਕੀ ਆ ਜਾਂਦੀ ਹੈ। ਇਹ ਕਹਾਵਤ ਸੱਚ ਹੋ ਸਕਦੀ ਹੈ। ਹਾਲਾਂਕਿ ਇਸਦੇ ਪਿੱਛੇ ਇੱਕ ਵੱਡਾ ਵਿਗਿਆਨਕ ਕਾਰਨ ਵੀ ਹੈ।

ਮੈਡੀਕਲ ਮਾਹਿਰਾਂ ਅਨੁਸਾਰ ਜਦੋਂ ਅਸੀਂ ਸਾਹ ਲੈਂਦੇ ਹਾਂ ਤਾਂ ਸਾਡੇ ਫੇਫੜੇ ਹਵਾ ਨਾਲ ਭਰ ਜਾਂਦੇ ਹਨ। ਇਸ ਕਾਰਨ ਛਾਤੀ ਅਤੇ ਪੇਟ ਦੇ ਵਿਚਕਾਰ ਦਾ ਹਿੱਸਾ (ਡਾਇਆਫ੍ਰਾਮ) ਕੰਬਦਾ ਹੈ ਅਤੇ ਇਹ ਸੁੰਗੜ ਜਾਂਦਾ ਹੈ। ਕਈ ਵਾਰ ਇਸ ਕੰਬਣੀ ਨਾਲ ਸਾਹ ਦਾ ਪ੍ਰਵਾਹ ਟੁੱਟ ਜਾਂਦਾ ਹੈ ਅਤੇ ਹਿਚਕੀ ਆ ਜਾਂਦੀ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਕਈ ਵਾਰ ਜ਼ਿਆਦਾ ਮਸਾਲੇਦਾਰ ਭੋਜਨ ਖਾਣ ਤੋਂ ਬਾਅਦ ਵੀ ਲੋਕਾਂ ਨੂੰ ਹਿਚਕੀ ਆਉਂਦੀ ਹੈ। ਇਸ ਦੇ ਨਾਲ ਹੀ, ਕਦੇ-ਕਦਾਈਂ ਭੋਜਨ ਨੂੰ ਚਬਾਏ ਬਿਨਾਂ ਨਿਗਲਣ ਦੀ ਕੋਸ਼ਿਸ਼ ਕਰਨ ਨਾਲ ਵੀ ਹਿਚਕੀ ਆ ਜਾਂਦੀ ਹੈ।ਕਈ ਵਾਰ ਭੋਜਨ ਜਾਂ ਗੈਸ ਕਾਰਨ ਪੇਟ ਬਹੁਤ ਭਰ ਜਾਂਦਾ ਹੈ ਤਾਂ ਵੀ ਹਿਚਕੀ ਆਉਣੀ ਸ਼ੁਰੂ ਹੋ ਜਾਂਦੀ ਹੈ।

ਜਦੋਂ ਵੀ ਹਿਚਕੀ ਆਉਣ ਲੱਗਦੀ ਹੈ ਤਾਂ ਗਲੇ ‘ਚੋਂ ਅਜੀਬ ਜਿਹੀਆਂ ਆਵਾਜ਼ਾਂ ਆਉਣ ਲੱਗਦੀਆਂ ਹਨ। ਇਹ ਆਵਾਜ਼ਾਂ ਸਾਡੀ ਵੋਕਲ ਕੋਰਡ ਨਾਲ ਜੁੜੀਆਂ ਹੋਈਆਂ ਹਨ। ਦਰਅਸਲ, ਡਾਇਆਫ੍ਰਾਮ ਦੇ ਸੁੰਗੜਨ ਕਾਰਨ ਵੋਕਲ ਕੋਰਡਜ਼ ਕੁਝ ਪਲਾਂ ਲਈ ਬੰਦ ਹੋ ਜਾਂਦੀਆਂ ਹਨ, ਜਿਸ ਕਾਰਨ ਮੂੰਹ ਵਿੱਚੋਂ ਹਿਚਕੀ ਦੀ ਆਵਾਜ਼ ਆਉਣ ਲੱਗਦੀ ਹੈ। ਜਿਸ ਕਾਰਨ ਵਿਅਕਤੀ ਨੂੰ ਤਕਲੀਫ ਹੋਣੀ ਸ਼ੁਰੂ ਹੋ ਜਾਂਦੀ ਹੈ। ਅਜਿਹੇ ‘ਚ ਕੁਝ ਉਪਾਅ ਕਰਕੇ ਤੁਸੀਂ ਹਿਚਕੀ ਨੂੰ ਰੋਕ ਸਕਦੇ ਹੋ।

- Advertisement -

ਹਿਚਕੀ ਨੂੰ ਰੋਕਣ ਲਈ, ਇੱਕ ਗਲਾਸ ਬਰਫੀਲੇ ਠੰਡੇ ਪਾਣੀ ਦੇ 9-10 ਚੁਸਕੀ ਲਗਾਤਾਰ ਪੀਓ।

ਹਿਚਕੀ ਆਉਣ ‘ਤੇ ਕਾਗਜ਼ ਦੇ ਛੋਟੇ ਜਿਹੇ ਬੈਗ ਵਿਚ ਹੌਲੀ-ਹੌਲੀ ਸਾਹ ਲਓ। ਫਿਰ ਹੌਲੀ-ਹੌਲੀ ਸਾਹ ਰਾਹੀਂ ਬੈਗ ਨੂੰ ਫੁਲਾਓ।ਜੇਕਰ ਤੁਹਾਡੇ ਕੋਲ ਪੇਪਰ ਬੈਗ ਨਹੀਂ ਹੈ, ਤਾਂ ਆਰਾਮਦਾਇਕ ਜਗ੍ਹਾ ‘ਤੇ ਬੈਠੋ, ਹੁਣ ਆਪਣੇ ਗੋਡਿਆਂ ਨੂੰ ਆਪਣੀ ਛਾਤੀ ਦੇ ਕੋਲ ਲਿਆਓ ਅਤੇ ਦੋ ਮਿੰਟ ਲਈ ਉੱਥੇ ਰੱਖੋ।

ਜੇਕਰ ਹਿਚਕੀ ਵਾਰ-ਵਾਰ ਆਉਂਦੀ ਹੈ ਤਾਂ ਤੁਸੀਂ ਜੀਭ ਬਾਹਰ ਕੱਢ ਕੇ ਇਸ ਨੂੰ ਰੋਕ ਸਕਦੇ ਹੋ। ਸੁਣਨ ਨੂੰ ਥੋੜਾ ਅਜੀਬ ਲੱਗ ਸਕਦਾ ਹੈ ਪਰ ਇਹ ਟ੍ਰਿਕ ਫਾਇਦੇਮੰਦ ਸਾਬਤ ਹੋਵੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment