BJP ਸਾਂਸਦ ਸਾਧਵੀ ਪ੍ਰਗਿਆ ਠਾਕੁਰ ਸ਼ਰਾਬ ਪੀਣ ਦੇ ਅਜੀਬੋ-ਗਰੀਬ ਬਿਆਨ ਨੂੰ ਲੈ ਕੇ ਮੁੜ ਚਰਚਾ ‘ਚ

TeamGlobalPunjab
1 Min Read

ਭੋਪਾਲ ਦੀ ਸੰਸਦ ਸਾਧਵੀ ਪ੍ਰਗਿਆ ਸਿੰਘ ਠਾਕੁਰ ਇੱਕ ਵਾਰ ਫਿਰ ਆਪਣੇ ਬਿਆਨ ਨੂੰ ਲੈ ਕੇ ਚਰਚਾ ਵਿੱਚ ਹੈ। ਤਾਜ਼ਾ ਮਾਮਲਾ ਸ਼ਰਾਬ ਪੀਣ ਬਾਰੇ ਉਸ ਦੇ ਅਜੀਬੋ-ਗਰੀਬ ਬਿਆਨ ਦਾ ਹੈ। ਜਿਸ ਵਿੱਚ ਉਨ੍ਹਾਂ  ਸ਼ਰਾਬ  ਘੱਟ ਮਾਤਰਾ ਵਿੱਚ ਲੈਣ ‘ਤੇ ਦਵਾਈ ਵਾਂਗ ਕੰਮ ਕਰਨ ਦੀ ਗੱਲ ਕਹਿ ਰਹੀ ਹੈ। ਵਾਇਰਲ ਹੋਈ ਵੀਡੀਓ ਵਿੱਚ ਬੀਜੇਪੀ ਸਾਂਸਦ ਕਹਿ ਰਹੇ ਹਨ ਕਿ ਸ਼ਰਾਬ ਸਸਤੀ ਹੋਵੇ ਜਾਂ ਮਹਿੰਗੀ, ਸ਼ਰਾਬ ਦਵਾਈ ਦਾ ਕੰਮ ਕਰਦੀ ਹੈ।

ਵੀਰਵਾਰ ਨੂੰ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੇ ਕਿਹਾ, ‘ਸ਼ਰਾਬ ਚਾਹੇ ਸਸਤੀ ਹੋਵੇ ਜਾਂ ਮਹਿੰਗੀ, ਸ਼ਰਾਬ ਦਵਾਈ ਦਾ ਕੰਮ ਕਰਦੀ ਹੈ। ਆਯੁਰਵੇਦ ਵਿੱਚ ਜੋ ਅਲਕੋਹਲ ਹੈ, ਇਹ ਸੀਮਤ ਮਾਤਰਾ ਵਿੱਚ ਦਵਾਈ ਦਾ ਕੰਮ ਕਰਦੀ ਹੈ ਅਤੇ ਅਸੀਮਤ ਮਾਤਰਾ ਵਿੱਚ ਇਹ ਜ਼ਹਿਰ ਹੈ। ਇਸ ਨੂੰ ਹਰ ਕਿਸੇ ਨੂੰ ਸਮਝਣਾ ਚਾਹੀਦਾ ਹੈ ਅਤੇ ਇਸ ਨੂੰ ਵੱਧ ਲੈਣ ਨਾਲ ਜਿਹੜੇ ਨੁਕਸਾਨ ਹੁੰਦੇ ਹਨ, ਉਸ ਨੂੰ ਸਮਝ ਕੇ ਬੰਦ ਕਰ ਦੇਣਾ ਚਾਹੀਦਾ ਹੈ।’

ਇਸ ਤੋਂ ਇਲਾਵਾ ਉਨ੍ਹਾਂ ਨੇ ਸ਼ਰਾਬਬੰਦੀ ‘ਤੇ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ ਦਾ ਵੀ ਸਮਰਥਨ ਕੀਤਾ ਅਤੇ ਕਿਹਾ ਕਿ ਮੱਧ ਪ੍ਰਦੇਸ਼ ‘ਚ ਸ਼ਰਾਬਬੰਦੀ ਹੋਣੀ ਚਾਹੀਦੀ ਹੈ। ਇਸ ਨਾਲ ਜੁਰਮ ਵਧਦੇ ਹਨ ਅਤੇ ਘਰ ਵਿੱਚ ਕਲੇਸ਼ ਹੁੰਦਾ ਹੈ।

Share this Article
Leave a comment