ਕੀ ਬਾਇਡਨ ਦੇ ਇਸ ਫੈਸਲੇ ਨਾਲ ਅਮਰੀਕੀ ਆਰਥਿਕਤਾ ਨੂੰ ਮੁੜ ਲੀਹ ‘ਤੇ ਲਿਆਇਆ ਜਾ ਸਕਦੈ?

TeamGlobalPunjab
3 Min Read

ਵਾਸ਼ਿੰਗਟਨ:- ਦੁਨੀਆ ਦੀ ਸਭ ਤੋਂ ਮਹਿੰਗੀ ਗਵਾਂਤਾਨਾਮੋ ਬੇ ਜੇਲ੍ਹ ਇਕ ਵਾਰ ਫਿਰ ਸੁਰਖੀਆ ’ਚ ਹੈ। ਅਮਰੀਕੀ ਨਿਜਾਮ ’ਚ ਬਦਲਾਅ ਕਰਕੇ ਅਕਸਰ ਇਹ ਜੇਲ੍ਹ ਸੁਰਖੀਆਂ ’ਚ ਰਹਿੰਦੀ ਹੈ। ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਤੋਂ ਬਾਅਦ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਨੇ ਜੇਲ੍ਹ ਦੀ ਰਸਮੀ ਸਮੀਖਿਆ ਸ਼ੁਰੂ ਕਰ ਦਿੱਤੀ ਹੈ। ਵ੍ਹਾਈਟ ਹਾਊਸ ਨੇ ਬੀਤੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਹ ਜੇਲ੍ਹ ਬੰਦ ਕਰਨ ਨੂੰ ਲੈ ਕੇ ਬਾਇਡਨ ਪ੍ਰਸ਼ਾਸਨ ਕਾਫੀ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ। ਇਸ ’ਚ ਅੱਗੇ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਬਾਇਡਨ ਦਾ ਟੀਚਾ ਹੈ ਕਿ ਆਪਣਾ ਕਾਰਜਕਾਲ ਖ਼ਤਮ ਹੋਣ ਤੋਂ ਪਹਿਲਾਂ ਇਸ ਨੂੰ ਬੰਦ ਕਰਨਾ ਹੈ। ਰਾਸ਼ਟਰਪਤੀ ਅਗਲੇ ਕੁਝ ਹਫਤਿਆਂ ’ਚ ਇਸ ਸਬੰਧ ’ਚ ਇਕ ਕਾਰਜਕਾਰੀ ਆਦੇਸ਼ ’ਤੇ ਦਸਤਖ਼ਤ ਕਰ ਸਕਦੇ ਹਨ।

ਜ਼ਿਕਰਯੋਗ ਹੈ ਕਿ ਇਹ ਚਰਚਿਤ ਜੇਲ੍ਹ 20 ਸਾਲ ਪਹਿਲਾਂ ਉਦੋਂ ਹੋਂਦ ’ਚ ਆਈ ਸੀ, ਜਦੋਂ ਅਮਰੀਕਾ ’ਚ 11 ਸਤੰਬਰ 2001 ਦੇ ਅੱਤਵਾਦੀ ਹਮਲਿਆਂ ਤੋਂ ਬਾਅਦ ਤਤਕਾਲੀਨ ਬੁਸ਼ ਪ੍ਰਸ਼ਾਸਨ ਨੇ ਅਫਗਾਨਿਸਤਾਨ ਤੇ ਇਰਾਕ ਤੋਂ ਇਲਾਵਾ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਸੈਂਕੜੇ ਸ਼ੱਕੀ ਅੱਤਵਾਦੀਆਂ ਨੂੰ ਫੜ ਕੇ ਕਿਊਬਾ ਸਥਿਤ ਅਮਰੀਕੀ ਜੇਲ੍ਹ ਗਵਾਂਤਾਨਾਮੋ ਬੇ ’ਚ ਬੰਦ ਕਰ ਰੱਖਿਆ ਹੈ। ਸਾਲ 2002 ’ਚ ਕਿਊਬਾ ਸਥਿਤ ਅਮਰੀਕੀ ਫੌਜੀ ਅੱਡੇ ਜੇਲ੍ਹ ’ਚ ਬੰਦ ਕੈਦੀਆਂ ਦੀਆਂ ਤਸਵੀਰਾਂ ਪਹਿਲੀ ਵਾਰ ਉਜਾਗਰ ਹੋਈਆਂ ਸੀ। ਇਨ੍ਹਾਂ ’ਚੋਂ ਕੁਝ ਕੈਦੀਆਂ ਨੂੰ ਬੇੜੀਆਂ ’ਚ ਜਕੜਿਆ ਹੋਇਆ ਸੀ। ਇਸ ਜੇਲ੍ਹ ’ਚ ਜ਼ਿਆਦਾਤਰ ਉਹ ਕੈਦੀ ਹਨ ਜਿਨ੍ਹਾਂ ਨੂੰ ਅਮਰੀਕੀ ਸਰਕਾਰ ਅੱਤਵਾਦੀ ਆਗੂ ਐਲਾਨ ਕਰ ਚੁੱਕੀ ਹੈ। ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਦੁਨੀਆ ਭਰ ’ਚ ਇਸ ਦੀ ਸਖ਼ਤ ਨਿੰਦਾ ਹੋਈ ਸੀ। ਇੰਟਰਨੈਸ਼ਨਲ ਤੇ ਰੈੱਡ ¬ਕ੍ਰਾਸ ਨੇ ਇਨ੍ਹਾਂ ਕੈਦੀਆਂ ਨਾਲ ਮਨੁੱਖੀ ਵਿਵਹਾਰ ਕਰਨ ਦੀ ਮੰਗ ਕੀਤੀ ਸੀ।

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਗਵਾਂਤਾਨਾਮੋ ਬੇ ਜੇਲ੍ਹ ਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਜੇਲ੍ਹ ਕਿਹਾ ਹੈ। ਰਾਸ਼ਟਰਪਤੀ ਬਣਨ ਤੋਂ ਬਾਅਦ, ਓਬਾਮਾ ਨੇ ਜੇਲ੍ਹ ਨੂੰ ਬੰਦ ਕਰਨ ਦੀ ਇੱਛਾ ਪ੍ਰਗਟ ਕੀਤੀ ਸੀ। ਆਪਣੇ ਕਾਰਜਕਾਲ ਦੌਰਾਨ ਓਬਾਮਾ ਨੇ ਕਿਹਾ ਸੀ ਕਿ ਉਹ ਇਸ ਜੇਲ੍ਹ ਨੂੰ ਬੰਦ ਕਰਨ ਦਾ ਪ੍ਰਸਤਾਵ ਕਾਂਗਰਸ ’ਚ ਰੱਖਣਗੇ। ਸਾਬਕਾ ਰਾਸ਼ਟਰਪਤੀ ਕਾਂਗਰਸ ਨੇ ਕਿਹਾ ਸੀ ਕਿ ਜੇ ਕਾਂਗਰਸ ਇਸ ਨੂੰ ਮਨਜ਼ੂਰੀ ਨਹੀਂ ਦਿੰਦੀ ਤਾਂ ਉਹ ਆਪਣੀ ਵੀਟੋ ਸ਼ਕਤੀ ਦੀ ਵਰਤੋਂ ਕਰੇਗਾ, ਪਰ ਓਬਾਮਾ ਦੇ ਕਾਰਜਕਾਲ ਦੌਰਾਨ ਜੇਲ੍ਹ ਬੰਦ ਨਹੀਂ ਹੋ ਸਕੀ।

ਦੱਸ ਦਈਏ ਇੱਥੇ ਹਰੇਕ ਕੈਦੀ 9 ਮਿਲੀਅਨ ਡਾਲਰ ਜਾਂ 5.6 ਕਰੋੜ ਰੁਪਏ ਸਾਲਾਨਾ ਖਰਚ ਕਰਦਾ ਹੈ। ਇਸ ਤੋਂ ਇਲਾਵਾ, ਪੈਂਟਾਗਨ ਇਸ ਦੇ ਰੱਖ ਰਖਾਵ ‘ਤੇ ਸਾਲਾਨਾ 9 ਅਰਬ ਰੁਪਏ ਖਰਚ ਕਰਦਾ ਹੈ। ਅਜਿਹੀ ਸਥਿਤੀ ’ਚ, ਜੇਕਰ ਬਾਇਡਨ ਇਸ ਜੇਲ੍ਹ ਨੂੰ ਬੰਦ ਕਰਨ ਦਾ ਫੈਸਲਾ ਲੈਂਦਾ ਹੈ, ਤਾਂ ਇਹ ਅਮਰੀਕਾ ਲਈ ਲਾਭਦਾਇਕ ਸੌਦਾ ਹੋ ਸਕਦਾ ਹੈ। ਇਸਦਾ ਪਹਿਲਾ ਫਾਇਦਾ ਇਹ ਹੋਏਗਾ ਕਿ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ਾਂ ਤੋਂ ਛੁਟਕਾਰਾ ਪਾਏਗਾ। ਇੱਥੇ ਬਹੁਤ ਸਾਰੇ ਕੈਦੀਆਂ ਨੂੰ ਤਸੀਹੇ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ, ਕੋਰੋਨਾ ਮਹਾਂਮਾਰੀ ਕਰਕੇ, ਅਮਰੀਕੀ ਆਰਥਿਕਤਾ ਨੂੰ ਮੁੜ ਲੀਹ ‘ਤੇ ਲਿਆਇਆ ਜਾ ਸਕਦਾ ਹੈ।

- Advertisement -

TAGGED: , ,
Share this Article
Leave a comment