ਬਿੱਗ ਬੌਸ-14 : ਅਭਿਨਵ ਸ਼ੁਕਲਾ ਕਿਉਂ ਜਤਾ ਰਹੇ ਨੇ ਨਰਾਜ਼ਗੀ

TeamGlobalPunjab
2 Min Read

ਨਵੀਂ ਦਿੱਲੀ – ਬਿੱਗ ਬੌਸ-14 ਦੇ ਗਰੈਂਡ ਫਿਨਾਲੇ ’ਚ ਹੁਣ ਕੁਝ ਦਿਨ ਹੀ ਬਾਕੀ ਹਨ। ਇਸ ਤੋਂ ਪਹਿਲਾਂ ਹੀ ਹੈਰਾਨ ਕਰਨ ਵਾਲੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅਭਿਨਵ ਸ਼ੁਕਲਾ ਬਿੱਗ ਬੌਸ ਦੇ ਘਰ ’ਚੋਂ ਬੇਘਰ ਹੋ ਗਏ ਹਨ। ਫਿਨਾਲੇ ਦੀ ਦੌੜ ’ਚੋਂ ਸਿਰਫ਼ ਕੁਝ ਹੀ ਦੂਰ ਰਹਿ ਕੇ ਅਭਿਨਵ ਦਾ ਇਸ ਤਰ੍ਹਾਂ ਅਚਾਨਕ ਘਰੋਂ ’ਚੋਂ ਨਿਕਲ ਜਾਣਾ ਸਾਰਿਆਂ ਨੂੰ ਕਾਫ਼ੀ ਹੈਰਾਨ ਕਰਨ ਵਾਲਾ ਹੈ।

ਅਭਿਨਵ ਤੇ ਰੁਬੀਨਾ ਦੇ ਪ੍ਰਸ਼ੰਸਕ ਇਸ ਗੱਲ ’ਤੇ ਨਰਾਜ਼ਗੀ ਜ਼ਾਹਿਰ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਬਿੱਗ ਬੌਸ ਨੂੰ ਇਸ ਤਰ੍ਹਾਂ ਅਭਿਨਵ ਨੂੰ ਘਰ ਤੋਂ ਬੇਘਰ ਨਹੀਂ ਕਰਨਾ ਚਾਹੀਦਾ ਸੀ ਸਗੋਂ ਵੋਟਿੰਗ ਦੇ ਆਧਾਰ ’ਤੇ ਹੀ ਕੱਢਣਾ ਚਾਹੀਦਾ ਸੀ। ਫੈਨਜ਼ ਅਭਿਨਵ ਸ਼ੁਕਲਾ ਨੂੰ ਸਪੋਰਟ ਕਰ ਰਹੇ ਹਨ।

ਦੱਸ ਦਈਏ ਅਭਿਨਵ ਜਦੋਂ ਇਸ ਘਰ ’ਚ ਆਏ ਤਾਂ ਦੋ ਤਿੰਨ ਹਫ਼ਤੇ ਤਕ ਉਨ੍ਹਾਂ ਦਾ ਖ਼ੂਬ ਮਜ਼ਾਕ ਬਣਾਇਆ। ਕਿਸੇ ਨੇ ਉਸ ਨੂੰ ਬੋਰਿੰਗ ਕਿਹਾ ਤੇ ਕਿਸੇ ਨੇ ਕਿਹਾ ਕਿ ਅਭਿਨਵ ਘਰ ’ਚ ਹੈ ਵੀ, ਕਿਤੇ ਨਜ਼ਰ ਨਹੀਂ ਆਉਂਦਾ ਪਰ ਜਿਵੇਂ-ਜਿਵੇਂ ਦਿਨ ਲੰਘਦੇ ਗਏ ਅਭਿਨਵ ਦੀ ਸਾਦਗੀ ਤੇ ਸਮਝਦਾਰੀ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਲੋਕਾਂ ਨੂੰ ਲੱਗਿਆ ਸੀ ਕਿ ਅਭਿਨਵ ਇੱਥੇ ਸਿਰਫ਼ ਆਪਣੀ ਪਤਨੀ ਰੁਬੀਨਾ ਦੇ ਦਮ ’ਤੇ ਟਿਕੇ ਹੋਏ ਹਨ ਤੇ ਉਹ ਦੋ-ਤਿੰਨ ਹਫ਼ਤਿਆਂ ’ਚ ਘਰ ਤੋਂ ਬਾਹਰ ਹੋ ਜਾਣਗੇ ਪਰ ਅਜਿਹਾ ਨਹੀਂ ਹੋਇਆ। ਅਭਿਨਵ ਨੂੰ ਦਰਸ਼ਕਾਂ ਦਾ ਖ਼ੂਬ ਪਿਆਰ ਮਿਲਿਆ ਤੇ ਉਹ ਫਿਨਾਲੇ ਦੀ ਦੌੜ ’ਚ ਆ ਕੇ ਖੜ੍ਹੇ ਹੋ ਗਏ। ।

TAGGED: , ,
Share this Article
Leave a comment