ਸਤਿੰਦਰ ਸਰਤਾਜ ਦਾ ਨਵਾਂ ਗੀਤ ਇਸ਼ਕੀਆ ਪ੍ਰੇਸ਼ਾਨੀਆਂ ਰਿਲੀਜ਼, 13 ਮਾਰਚ ਨੂੰ ਆਵੇਗੀ ਫਿਲਮ ਇੱਕੋ ਮਿੱਕੇ

TeamGlobalPunjab
2 Min Read

ਨਿਊਜ਼ ਡੈਸਕ : ਪ੍ਰਸਿੱਧ ਪੰਜਾਬੀ ਸੂਫੀ ਕਲਾਕਾਰ ਤੋਂ ਅਦਾਕਾਰ ਬਣੇ ਸਤਿੰਦਰ ਸਰਤਾਜ ਹਰ ਦਿਨ ਕਿਸੇ ਨਾ ਕਿਸੇ ਨਵੇਂ ਗੀਤ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਇਸ ਦੇ ਚਲਦਿਆਂ ਹੁਣ ਉਨ੍ਹਾਂ ਦੇ ਫੈਨਜ਼ ਇੱਕ ਵਾਰ ਫਿਰ ਉਨ੍ਹਾਂ ਦੀ ਨਵੀਂ ਆ ਰਹੀ ਫਿਲਮ ਇੱਕੋ ਮਿੱਕੇ ਦਾ ਅੱਖਾਂ ਦੀਆਂ ਪਲਕਾਂ ਵਿਛਾ ਕੇ ਇੰਤਜਾਰ ਕਰ ਰਹੇ ਹਨ। ਹਾਲ ਦੀ ਘੜੀ ਇਸ ਫਿਲਮ ਦਾ ਇੱਕ ਨਵਾਂ ਗੀਤ ਇਸ਼ਕੀਆ ਪ੍ਰੇਸ਼ਾਨੀਆਂ ਰਿਲੀਜ਼ ਹੋ ਗਿਆ ਹੈ। ਇਸ ਗੀਤ ਵਿੱਚ ਦੋ ਪਿਆਰ ਕਰਨ ਵਾਲਿਆਂ ਦੀ ਸਥਿਤੀ ਨੂੰ ਬਿਆਨ ਕੀਤਾ ਗਿਆ ਹੈ।

ਉਂਝ ਭਾਵੇਂ ਸਰਤਾਜ ਦੇ ਸਾਰੇ ਹੀ ਗੀਤ ਦਿਲ ਨੂੰ ਛੂਹ ਲੈਣ ਵਾਲੇ ਹੁੰਦੇ ਹਨ ਪਰ ਇਹ ਗੀਤ ਦੋ ਪਿਆਰ ਕਰਨ ਵਾਲਿਆਂ ਲਈ ਬਹੁਤ ਹਰਟਟਚਿੰਗ ਗੀਤ ਹੈ। ਇਸ ਗੀਤ ਦੇ ਜੇਕਰ ਮਿਊਜ਼ਿਕ ਦੀ ਗੱਲ ਕਰੀਏ ਤਾਂ ਬੀਟ ਮਨਿਸਟਰ ਵੱਲੋਂ ਦਿੱਤਾ ਗਿਆ ਹੈ ਅਤੇ ਇਹ ਖੁਦ ਸਤਿੰਦਰ ਸਰਤਾਜ ਨੇ ਲਿਖਿਆ ਹੈ ਅਤੇ ਕੰਮਪੋਜ਼ ਕੀਤਾ ਹੈ।

ਦੇਖੋ ਫਿਲਮ ਦਾ ਟ੍ਰੇਲਰ: 

- Advertisement -

https://www.youtube.com/watch?v=4VpGTUnuwd4

ਇਹ ਗੀਤ ਇੰਨਾ ਦਿਲ ਨੂੰ ਛੂਹ ਲੈਣ ਵਾਲਾ ਹੈ ਕਿ ਗੀਤ ਸੁਣ ਕੇ ਹੀ ਤੁਸੀਂ ਫਿਲਮ ਨੂੰ ਦੇਖਣ ਲਈ ਬਹੁਤ ਉਤਸੁਕ ਹੋ ਜਾਵੋਗੇ। ਯਾਦ ਰਹੇ ਕਿ ਸਤਿੰਦਰ ਸਰਤਾਜ ਦੀ ਫਿਲਮ ਇੱਕੋ ਮਿੱਕੇ 13 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਸਰਤਾਜ ਦੀ ਪਹਿਲੀ ਪੰਜਾਬੀ ਫਿਲਮ ਹੈ। ਜੇਕਰ ਇਸ ਫਿਲਮ ਦੀ ਨਿਰਦੇਸ਼ਕ ਦੀ ਗੱਲ ਕਰੀਏ ਤਾਂ ਉਹ ਹਨ ਪੰਕਜ਼ ਵਰਮਾ । ਇਸ ਫਿਲਮ ਵਿੱਚ ਬਾਕੀ ਅਦਾਕਾਰਾਂ ਵਿੱਚ ਮੌਜੂਦ ਹਨ ਅਦਿੱਤੀ ਸ਼ਰਮਾ, ਸਰਦਾਰ ਸੋਹੀ, ਮਹਾਬੀਰ ਭੁੱਲਰ, ਸ਼ਿਵਾਨੀ ਸਾਇਨੀ, ਵੰਦਨਾ ਸ਼ਰਮਾ, ਬੇਗੋ ਬਲਵਿੰਦਰ, ਵਿਜੇ ਕੁਮਾਰ, ਨਵਦੀਮ ਕਲੇਰ, ਮਨਿੰਦਰ ਵੈਲੀ, ਰਾਜ ਧਾਲੀਵਾਲ, ਨੂਰ ਚਹਿਲ ਅਤੇ ਉਮੰਗ ਸ਼ਰਮੇ।

https://www.instagram.com/p/B9jNlvVnr1-/

Share this Article
Leave a comment