Home / News / ਕਾਮੇਡੀਅਨ ਅਦਾਕਾਰ ਪਰੇਸ਼ ਰਾਵਲ ‘ਨੈਸ਼ਨਲ ਸਕੂਲ ਆਫ ਡਰਾਮਾ’ ਦੇ ਚੇਅਰਮੈਨ ਨਿਯੁਕਤ

ਕਾਮੇਡੀਅਨ ਅਦਾਕਾਰ ਪਰੇਸ਼ ਰਾਵਲ ‘ਨੈਸ਼ਨਲ ਸਕੂਲ ਆਫ ਡਰਾਮਾ’ ਦੇ ਚੇਅਰਮੈਨ ਨਿਯੁਕਤ

ਮੁੰਬਈ : ਮਸ਼ਹੂਰ ਕਾਮੇਡੀਅਨ ਫ਼ਿਲਮ ਅਦਾਕਾਰ ਪਰੇਸ਼ ਰਾਵਲ ਨੂੰ ‘ਨੈਸ਼ਨਲ ਸਕੂਲ ਆਫ ਡਰਾਮਾ’ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਹ ਇਸ ਅਹੁਦੇ ‘ਤੇ 4 ਸਾਲ ਰਹਿਣਗੇ। ਐਨ. ਐਸ. ਜੀ. ਨੇ ਆਪਣੇ ਟਵਿੱਟਰ ਹੈਂਡਲ ਉੱਤੇ ਇਸ ਬਾਰੇ ਜਾਣਕਾਰੀ ਸ਼ਾਝੀ ਕੀਤੀ ਹੈ।

ਐਨ. ਐਸ. ਡੀ. ਨੇ ਟਵੀਟ ਕੀਤਾ, ”ਸਾਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਰਾਸ਼ਟਰਪਤੀ ਨੇ ਮਸ਼ਹੂਰ ਅਦਾਕਾਰ ਅਤੇ ਪਦਮਸ਼੍ਰੀ ਪਰੇਸ਼ ਰਾਵਲ ਨੂੰ ਐਨ. ਐਸ. ਡੀ. ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਐਨ. ਐਸ. ਡੀ. ਪਰਿਵਾਰ ਉਸ ਦਾ ਸਵਾਗਤ ਕਰਦਾ ਹੈ। ਉਸ ਦੀ ਅਗਵਾਈ ਹੇਠ, ਐਨ. ਐਸ. ਡੀ. ਨਵੀਆਂ ਉਚਾਈਆਂ ਨੂੰ ਛੂੰਹੇਗਾ।”

ਦੱਸ ਦਈਏ ਕਿ ਪਰੇਸ਼ ਰਾਵਲ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਐਨ. ਐਸ. ਡੀ. ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਐਨ. ਐਸ. ਡੀ. ਦੇ ਚੇਅਰਮੈਨ ਦਾ ਇਹ ਅਹੁਦਾ 2017 ਤੋਂ ਖਾਲੀ ਸੀ। ਪਦਮਸ਼੍ਰੀ ਨਾਲ ਸਨਮਾਨਤ ਪਰੇਸ਼ ਰਾਵਲ ਨੇ ਰਾਸ਼ਟਰੀ ਫ਼ਿਲਮ ਐਵਾਰਡ ਨਾਲ ਕਈ ਹੋਰ ਪੁਰਸਕਾਰ ਜਿੱਤੇ ਹਨ ਅਤੇ ਕਈ ਹਿੱਟ ਫ਼ਿਲਮਾਂ ਵੀ ਦਿੱਤੀਆਂ ਹਨ।

Check Also

ਹਰਪਾਲ ਸਿੰਘ ਚੀਮਾ ਨੇ ਬਾਦਲਾਂ ਵੱਲੋਂ ਕੱਢੀਆਂ ਜਾ ਰਹੀਆਂ ਟਰੈਕਟਰ ਰੈਲੀਆਂ ਨੂੰ ਦਿੱਤਾ ਡਰਾਮਾ ਕਰਾਰ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਨੇਤਾ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ …

Leave a Reply

Your email address will not be published. Required fields are marked *