ਲਾਲ ਕਿਲ੍ਹੇ ਦੀ ਘਟਨਾ ਤੋਂ ਬਾਅਦ ਸੰਨੀ ਦਿਓਲ ਦਾ ਬਿਆਨ ਆਇਆ ਸਾਹਮਣੇ, ਕਿਹਾ ਦੀਪ ਸਿੱਧੂ ਨਾਲ…

TeamGlobalPunjab
2 Min Read

ਗੁਰਦਾਸਪੁਰ: ਬੀਜੇਪੀ ਦੇ ਸੰਸਦ ਮੈਂਬਰ ਸਨੀ ਦਿਓਲ ਨੇ ਲਾਲ ਕਿਲ੍ਹੇ ‘ਚ ਹੋਈ ਘਟਨਾ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸੰਨੀ ਦਿਓਲ ਨੇ ਕਿਹਾ ਕਿ – “ਲਾਲ ਕਿਲ੍ਹੇ ‘ਤੇ ਜੋ ਹੋਇਆ ਉਸ ਨੂੰ ਦੇਖ ਕੇ ਮਨ ਬਹੁਤ ਦੁਖੀ ਹੋਇਆ ਹੈ, ਮੈਂ ਪਹਿਲਾਂ ਵੀ 6 ਦਸੰਬਰ ਨੂੰ ਫੇਸਬੁੱਕ ਰਾਹੀਂ ਇਹ ਸਾਫ਼ ਕਰ ਚੁੱਕਿਆ ਸੀ ਕਿ ਮੇਰਾ ਜਾਂ ਮੇਰੇ ਪਰਿਵਾਰ ਦਾ ਦੀਪ ਸਿੱਧੂ ਦੇ ਨਾਲ ਕੋਈ ਸਬੰਧ ਨਹੀਂ ਹੈ। ਜੈ ਹਿੰਦ।”

- Advertisement -

ਕਿਸਾਨ ਪਰੇਡ ਦੌਰਾਨ ਕੁਝ ਲੋਕ ਤੈਅ ਕੀਤੇ ਗਏ ਦੇ ਰੂਟ ਤੋੜ ਕੇ ਲਾਲ ਕਿਲ੍ਹੇ ਵੱਲ ਵਧੇ ਸਨ ਅਤੇ 17ਵੀਂ ਸਦੀ ਦੀ ਪ੍ਰਾਚੀਨ ਇਮਾਰਤ ਲਾਲ ਕਿਲੇ ‘ਤੇ ਕੇਸਰੀ ਝੰਡਾ ਫਹਿਰਾ ਦਿੱਤਾ ਸੀ। ਜਿੱਥੇ ਅਦਾਕਾਰ ਦੀਪ ਸਿੱਧੂ ਵੀ ਮੌਜੂਦ ਸੀ। ਦੀਪ ਸਿੱਧੂ ਨੇ ਇਸ ਬਾਬਤ ਇਕ ਫੇਸਬੁੱਕ ਲਾਈਵ ਵੀ ਕੀਤਾ ਸੀ ਅਤੇ ਆਪਣੇ ਹੱਕਾਂ ਤੇ ਅਧਿਕਾਰਾਂ ਦੀ ਗੱਲ ਕਹੀ ਸੀ।

ਇਸ ਤੋਂ ਪਹਿਲਾਂ ਸਨੀ ਦਿਓਲ ਨੇ ਕਿਹਾ ਸੀ ਕਿ ਦੀਪ ਸਿੱਧੂ ਨੇ ਮੇਰਾ ਚੋਣਾਂ ਦੇ ਸਮੇਂ ਸਾਥ ਦਿੱਤਾ ਸੀ। ਲੰਬੇ ਸਮੇਂ ਤੋਂ ਮੈਂ ਦੀਪ ਸਿੱਧੂ ਦੇ ਸੰਪਰਕ ਵਿੱਚ ਨਹੀਂ ਹਾਂ। ਉਹ ਜੋ ਵੀ ਕਰ ਰਿਹਾ ਹੈ ਆਪਣੀ ਇੱਛਾ ਮੁਤਾਬਕ ਕਰ ਰਿਹਾ ਹੈ। ਮੇਰਾ ਉਸ ਦੀਆਂ ਗਤੀਵਿਧੀਆਂ ‘ਚ ਕੋਈ ਵੀ ਸੰਬੰਧ ਨਹੀਂ ਹੈ। ਮੈਂ ਆਪਣੀ ਪਾਰਟੀ ਅਤੇ ਕਿਸਾਨਾਂ ਦੇ ਨਾਲ ਹਾਂ ਅਤੇ ਹਮੇਸ਼ਾ ਕਿਸਾਨਾਂ ਦੇ ਨਾਲ ਰਹਾਂਗਾ। ਸਾਡੀ ਸਰਕਾਰ ਨੇ ਹਮੇਸ਼ਾ ਕਿਸਾਨਾਂ ਦੇ ਭਲੇ ਦੇ ਲਈ ਹੀ ਸੋਚਿਆ ਹੈ। ਮੈਨੂੰ ਯਕੀਨ ਹੈ ਕਿ ਸਰਕਾਰ ਕਿਸਾਨਾਂ ਦੇ ਨਾਲ ਗੱਲਬਾਤ ਰਾਹੀਂ ਸਹੀ ਨਤੀਜੇ ‘ਤੇ ਪਹੁੰਚੇਗੀ।

Share this Article
Leave a comment