Home / ਮਨੋਰੰਜਨ / Bigg Boss 13 ਹੋ ਸਕਦੈ ਬੈਨ ! ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਮੰਗੀ ਰਿਪੋਰਟ

Bigg Boss 13 ਹੋ ਸਕਦੈ ਬੈਨ ! ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਮੰਗੀ ਰਿਪੋਰਟ

ਮਸ਼ਹੂਰ ਰਿਐਲਿਟੀ ਸ਼ੋਅ ਬਿੱਗ ਬੌਸ 13 ਇਸ ਵਾਰ ਆਪਣੇ ਮਸਾਲੇਦਾਰ ਕੰਟੈਂਟ ਨੂੰ ਲੈ ਕੇ ਵਿਵਾਦਾਂ ‘ਚ ਘਿਰ ਗਿਆ ਹੈ। ਇਸ ਸ਼ੋਅ ਨੂੰ ਬੈਨ ਕਰਨ ਲਈ ਜ਼ੋਰਦਾਰ ਮੰਗ ਕੀਤੀ ਰਹੀ ਹੈ। ਕਰਨੀ ਸੈਨਾ ਵੀ ਬਿੱਗ ਬਾਸ 13 ਨੂੰ ਤੁਰੰਤ ਬੰਦ ਕਰਨ ਦੀ ਮੰਗ ਕਰ ਰਿਹਾ ਹੈ ਉਨ੍ਹਾਂ ਦਾ ਕਹਿਣਾ ਹੈ ਇਹ ਸ਼ੋਅ ਕਲਚਰ ਦੇ ਖਿਲਾਫ ਹੈ। ਇਸ ਸਭ ਦੇ ਚਲਦਿਆਂ ਹੁਣ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਪ੍ਰਸਾਰ ਭਾਰਤੀ ਬਰੋਡਕਾਸਟ ਏਜੰਸੀ ਨੇ ਬਿੱਗ ਬਾਸ ਦੇ ਆਪਤੀਜਨਕ ਕੰਟੈਂਟ ਨੂੰ ਲੈ ਕੇ ਰਿਪੋਰਟ ਮੰਗੀ ਹੈ। ਬੈਨ ਦੀ ਹੋ ਰਹੀ ਹੈ ਮੰਗ ਕਰਨੀ ਸੈਨਾ ਨੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਬਿੱਗ ਬੌਸ ਹਿੰਦੂ ਸੰਸਕ੍ਰਿਤੀ ਦਾ ਨੈਸ਼ਨਲ ਟੀਵੀ ‘ਤੇ ਅਪਮਾਨ ਕਰ ਰਿਹਾ ਹੈ ਤੇ ਲਵ ਜਿਹਾਦ ਨੂੰ ਪ੍ਰਮੋਟ ਕਰ ਅੱਜ ਕੱਲ ਦੀ ਪੀੜ੍ਹੀ ਨੂੰ ਭਟਕਾ ਰਿਹਾ ਹੈ। ਸ਼ੋਅ ਵਿੱਚ ਬਹੁਤ ਜ਼ਿਆਦਾ ਅਸ਼ਲੀਲਤਾ ਹੈ ਇਸ ਨੂੰ ਪਰਿਵਾਰ ਦੇ ਨਾਲ ਨਹੀਂ ਵੇਖਿਆ ਜਾ ਸਕਦਾ। ਨਾਲ ਹੀ ਕਰਨੀ ਸੈਨਾ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਇੰਦਰ ਫਡਨਵੀਸ ਨੂੰ ਪੱਤਰ ਲਿਖ ਕੇ ਬਿੱਗ ਬੌਸ 13 ਦੇ ਖਿਲਾਫ ਤੁਰੰਤ ਕਾਰਵਾਈ ਦੀ ਮੰਗ ਵੀ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਨੈਸ਼ਨਲ ਟੇਲੀਵੀਜ਼ਨ ‘ਤੇ ਲਵ ਜਿਹਾਦ ਨੂੰ ਵਧਾਵਾ ਦੇਣ ਅਤੇ ਹਿੰਦੂ ਸੰਸਕ੍ਰਿਤੀ ਦਾ ਅਪਮਾਨ ਕਰਨ ਲਈ ਸਲਮਾਨ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਥੇ ਹੀ ਬੀਜੇਪੀ MLA ਨੰਦ ਕਿਸ਼ੋਰ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਪੱਤਰ ਲਿਖ ਕੇ ਬਿੱਗ ਬੌਸ ‘ਤੇ ਬੈਨ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਲਿਖਿਆ ਸੀ ਕਿ ਇਹ ਸ਼ੋਅ ਸਾਡੀ ਸੰਸਕ੍ਰਿਤੀ ਦੇ ਖਿਲਾਫ ਹੈ ਅਤੇ ਇੰਟੀਮੇਟ ਸੀਨ ਇਸ ਸ਼ੋਅ ਦਾ ਹਿੱਸਾ ਹਨ। ਸ਼ੋਅ ਵਿੱਚ ਵੱਖ-ਵੱਖ ਧਰਮ ਦੇ ਲੋਕਾਂ ਨੂੰ ਬੈੱਡ ਪਾਰਟਨਰਸ ਬਣਾਉਣ ਦੀ ਗੱਲ ‘ਤੇ ਉਨ੍ਹਾਂ ਨੇ ਨਰਾਜ਼ਗੀ ਜਤਾਈ। ਉਨ੍ਹਾਂ ਨੇ ਇਹ ਵੀ ਲਿਖਿਆ ਕਿ ਇੱਕ ਪਾਸੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਭਾਰਤ ਨੂੰ ਉਸ ਦੀ ਖੋਈ ਹੋਈ ਸ਼ਾਨ ਵਾਪਸ ਦਵਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਦੂਜੇ ਪਾਸੇ ਇਸ ਤਰ੍ਹਾਂ ਦੇ ਸ਼ੋਅ ਦੇਸ਼ ਦੀ ਸੰਸਕ੍ਰਿਤੀ ਨੂੰ ਖਤਮ ਕਰਨ ‘ਚ ਲੱਗੇ ਹਨ। ਕੀ ਹੈ ਇਹ ਵਿਵਾਦ ? ਦੱਸ ਦੇਈਏ ਕਿ ਬੁੱਧਵਾਰ ਨੂੰ ਟਵਿੱਟਰ ‘ਤੇ # BanBigBoss ਟ੍ਰੈਂਡ ਕਰ ਰਿਹਾ ਸੀ। ਲੋਕ ਬਿੱਗ ਬੌਸ ‘ਤੇ ਅਸ਼ਲੀਲਤਾ ਫੈਲਾਉਣ ਦਾ ਦੋਸ਼ ਲਗਾ ਰਹੇ ਸਨ ਤੇ ਇਹ ਕੋਈ ਪਹਿਲੀ ਵਾਰ ਨਹੀਂ ਸੀ ਜਦੋਂ ਸਲਮਾਨ ਖਾਨ ਵੱਲੋਂ ਹੋਸਟ ਕੀਤੇ ਜਾਣ ਵਾਲੇ ਸ਼ੋਅ ਬਿੱਗ ਬਾਸ ਦਾ ਵਿਰੋਧ ਹੋ ਰਿਹਾ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ #ਜਿਹਾਦੀ_ਬਿਗਬੌਸ ਤੇ #BoycottBigBoss ਵੀ ਟ੍ਰੇਂਡ ਕਰ ਰਿਹਾ ਸੀ।

Check Also

ਮਸ਼ਹੂਰ ਅਦਾਕਾਰ ਨੀਰੂ ਬਾਜਵਾ ਨੇ ਦਿੱਤਾ ਜੁੜਵਾ ਬੱਚੀਆਂ ਨੂੰ ਜਨਮ, ਖੁਦ ਸੋਸ਼ਲ ਮੀਡੀਆ ‘ਤੇ ਖਬਰ ਕੀਤੀ ਸਾਂਝੀ

ਨਿਊਜ਼ ਡੈਸਕ : ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰ ਨੀਰੂ ਬਾਜਵਾ ਨੇ ਜੁੜਵਾ ਬੱਚੀਆਂ ਨੂੰ ਜਨਮ …

Leave a Reply

Your email address will not be published. Required fields are marked *