ਮੁੰਬਈ ‘ਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਬੱਸਾਂ ਰਾਹੀਂ ਘਰ ਭੇਜ ਰਹੇ ਨੇ ਅਮਿਤਾਭ ਬੱਚਨ

TeamGlobalPunjab
2 Min Read

ਮੁੰਬਈ: ਲਾਕਡਾਉਨ ਕਾਰਨ ਕਈ ਪ੍ਰਵਾਸੀ ਮਜ਼ਦੂਰ ਆਪਣੇ ਘਰਾਂ ਤੋਂ ਦੂਰ ਫਸੇ ਹੋਏ ਹਨ। ਇਨ੍ਹਾਂ ਮਜ਼ਦੂਰਾਂ ਦੀ ਸਹਾਇਤਾ ਲਈ ਸੋਨੂ ਸੂਦ, ਸਵਰਾ ਭਾਸਕਰ ਤੋਂ ਬਾਅਦ ਹੁਣ ਅਮਿਤਾਭ ਬੱਚਨ ਅੱਗੇ ਆਏ ਹਨ। ਪ੍ਰਵਾਸੀਆਂ ਲਈ ਅਮਿਤਾਭ ਬੱਚਨ ਅਤੇ ਉਨ੍ਹਾਂ ਦੇ ਦਫਤਰ ਏਬੀ ਕਾਰਪੋਰੇਸ਼ਨ ਲਿਮਿਟੇਡ ਵੱਲੋਂ ਮੁੰਬਈ ਤੋਂ 10 ਬੱਸਾਂ ਨੂੰ ਯੂਪੀ ਲਈ ਰਵਾਨਾ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਮੁੰਬਈ ਦੇ ਹਾਜੀ ਅਲੀ ਜੂਸ ਸੈਂਟਰ ਤੋਂਉੱਤਰ ਪ੍ਰਦੇਸ਼ ਲਈ 10 ਬੱਸਾਂ ਨੂੰ ਹਰੀ ਝੰਡੀ ਵਿਖਾਈ ਗਈ।

ਇਨ੍ਹਾਂ ਸਾਰੇ ਪ੍ਰਵਾਸੀਆਂ ਨੂੰ ਉੱਤਰ ਪ੍ਰਦੇਸ਼ ਦੀ ਵੱਖ-ਵੱਖ ਥਾਵਾਂ ‘ਤੇ ਛੱਡਿਆ ਜਾਵੇਗਾ। ਬੱਸਾਂ ਵਿੱਚ ਸੋਸ਼ਲ ਡਿਸਟੈਂਸਿੰਗ ਨੂੰ ਫਾਲੋਅ ਕੀਤਾ ਗਿਆ ਹੈ। ਇੱਕ ਸੀਟ ‘ਤੇ ਇੱਕ ਹੀ ਵਿਅਕਤੀ ਬੈਠਾ ਸੀ। ਅਮਿਤਾਭ ਬੱਚਨ ਕਾਰਪੋਰੇਸ਼ਨ ਲਿਮਿਟੇਡ ਦੇ ਮੈਨੇਜਿੰਗ ਡਾਇਰੈਕਟਰ ਰਾਜੇਸ਼ ਯਾਦਵ ਨੇ ਪੱਤਰਕਾਰ ਨਾਲ ਗੱਲ ਕਰਦੇ ਹੋਏ ਕਿਹਾ , ਅਸੀਂ ਅੱਜ ਤੋਂ ਬੱਸਾਂ ਦੇ ਜ਼ਰੀਏ ਪ੍ਰਵਾਸੀ ਮਜ਼ਦੂਰਾਂ ਨੂੰ ਮੁੰਬਈ ਤੋਂ ਵੱਖ-ਵੱਖ ਥਾਵਾਂ ‘ਤੇ ਭੇਜਣ‌ ਦੀ ਸ਼ੁਰੁਆਤ ਕਰ‌ ਦਿੱਤੀ ਹੈ ਅਤੇ ਜਿਵੇਂ – ਜਿਵੇਂ ਸਾਨੂੰ ਪੁਲਿਸ ਦੀ ਆਗਿਆ‌ ਮਿਲੇਗੀ ਅਸੀ ਅੱਗੇ ਵੀ ਮਜ਼ਦੂਰਾਂ ਨੂੰ ਇੱਥੋਂ ਉਨ੍ਹਾਂ ਦੇ ਘਰ ਰਵਾਨਾ ਕਰਦੇ ਰਹਾਂਗੇ।

- Advertisement -

ਦੱਸ ਦਈਏ ਕਿ ਅਮਿਤਾਭ ਬੱਚਨ ਕਾਰਪੋਰੇਸ਼ਨ ਲਿਮਿਟਡ 28 ਮਾਰਚ ਤੋਂ ਹੁਣ ਤੱਕ ਮੁੰਬਈ ਦੇ ਵੱਖ-ਵੱਖ ਇਲਾਕਿਆਂ ਹਾਜੀ ਅਲੀ ਦਰਗਾਹ, ਧਾਰਾਵੀ, ਜੂਹੂ ਅਤੇ ਬਾਕੀ ਦੂਜੀ ਥਾਵਾਂ ‘ਤੇ ਖਾਣੇ ਦੇ ਰੋਜ਼ਾਨਾ 4500 ਪੈਕੇਟ ਵੰਡ ਰਹੇ ਹਨ। ਇਸ ਤੋਂ ਇਲਾਵਾ 10 ਹਜ਼ਾਰ ਪਿਰਵਾਰਾਂ ਨੂੰ ਰਾਸ਼ਨ ਵੰਡਿਆ ਜਾ ਚੁੱਕਿਆ ਹੈ। ਇਸ ਪੈਕੇਟ ਵਿੱਚ ਇੰਨਾ ਅਨਾਜ ਹੈ ਜਿਸ ਵਿੱਚ ਇੱਕ ਪਰਿਵਾਰ ਦਾ ਮਹੀਨੇਭਰ ਦਾ ਕੰਮ ਆਸਾਨੀ ਨਾਲ ਚੱਲ ਸਕਦਾ ਹੈ ।

Share this Article
Leave a comment