ਕੀ ਹੈ ਫੈਟੀ ਲਿਵਰ ਦੀ ਸਮੱਸਿਆ, ਅਜਿਹੇ ‘ਚ ਕੀ ਕਰੀਏ?

TeamGlobalPunjab
5 Min Read

ਨਿਊਜ਼ ਡੈਸਕ : ਅੱਜਕਲ ਦੀ ਭੱਜ-ਦੌੜ ਵਾਲੀ ਜ਼ਿੰਦਗੀ ‘ਚ ਜ਼ਿਆਦਾਤਰ ਲੋਕ ਆਪਣੇ ਕੰਮਾਂ ‘ਚ ਇੰਨੇ ਰੁੱਝੇ ਹੋਏ ਹਨ ਕਿ ਉਹ ਆਪਣੀ ਸਿਹਤ ਤੇ ਸਹੀ ਖਾਣ-ਪੀਣ (ਖੁਰਾਕ) ਵੱਲ ਬਿਲਕੁਲ ਧਿਆਨ ਨਹੀਂ ਦਿੰਦੇ। ਇਸ ਦੇ ਨਾਲ ਹੀ ਫਾਸਟ ਫੂਡ, ਜ਼ਿਆਦਾ ਤਲੀਆਂ ਚੀਜ਼ਾਂ ਖਾਣਾ ਤੇ ਸਿਹਤਮੰਦ ਭੋਜਨ ਨਾ ਲੈਣਾ ਆਦਿ ਨਾਲ ਅਸੀਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਾਂ ਜਿਨ੍ਹਾਂ ‘ਚੋਂ ਫੈਟੀ ਲਿਵਰ ਇੱਕ ਹੈ। ਇਹ ਇਕ ਬਹੁਤ ਹੀ ਆਮ ਸਮੱਸਿਆ ਹੈ, ਪਰ ਜੇਕਰ ਸਮੇਂ ਸਿਰ ਇਸਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਬਿਮਾਰੀ ਗੰਭੀਰ ਰੂਪ ਲੈ ਸਕਦੀ ਹੈ।

ਫੈਟੀ ਲਿਵਰ ਦੀ ਸਮੱਸਿਆ ਦੋ ਤਰ੍ਹਾਂ ਦੀ ਹੁੰਦੀ ਹੈ – ਅਲਕੋਹਲ ਫੈਟੀ ਜਿਗਰ ਅਤੇ ਗੈਰ-ਅਲਕੋਹਲ ਫੈਟੀ ਲਿਵਰ। ਇਨ੍ਹਾਂ ਦੋਨਾਂ ‘ਚੋਂ ਗੈਰ-ਅਲਕੋਹਲ ਫੈਟੀ ਲਿਵਰ ਦੀ ਬਿਮਾਰੀ ਜ਼ਿਆਦਾ ਫੈਲ ਰਹੀ ਹੈ ਜਿਸ ਦਾ ਮੁੱਖ ਕਾਰਨ ਸਾਡਾ ਗਲਤ ਖਾਣ-ਪੀਣ (ਖੁਰਾਕ) ਹੈ। ਇਸ ਬਿਮਾਰੀ ਦੇ ਲੱਛਣ ਤੇ ਅਜਿਹੀ ਸਥਿਤੀ ‘ਚ ਸਾਨੂੰ ਕੀ ਕਰਨਾ ਚਾਹੀਦਾ ਹੈ ਆਓ ਜਾਣਦੇ ਹਾਂ:

ਫੈਟੀ ਲਿਵਰ ਦੇ ਲੱਛਣ

ਬੀਐਲਕੇ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਲਿਵਰ ਟ੍ਰਾਂਸਪਲਾਂਟ ਦੇ ਮਾਹਰ ਡਾਕਟਰ ਅਭੀਦੀਪ ਚੌਧਰੀ ਦਾ ਦੇ ਅਨੁਸਾਰ ਜ਼ਿਆਦਾ ਥਕਾਵਟ, ਭੁੱਖ ਘੱਟ ਲੱਗਣਾ, ਕਮਜ਼ੋਰੀ ਆਉਣਾ, ਉਲਟੀ ਆਉਣਾ, ਕਿਸੇ ਵੀ ਕੰਮ ‘ਚ ਧਿਆਨ ਨਾ ਲੱਗਣਾ, ਲਿਵਰ (ਜਿਗਰ) ਦਾ ਆਕਾਰ ਵਧਣਾ ਅਤੇ ਪੇਟ ‘ਚ ਦਰਦ ਆਦਿ ਫੈਟੀ ਲਿਵਰ ਦੇ ਮੁੱਢਲੇ ਲੱਛਣ ਹਨ। ਫੈਟੀ ਲਿਵਰ ਦੀ ਸਮੱਸਿਆ ਆਉਣ ‘ਤੇ ਆਪਣੀ ਖੁਰਾਕ ‘ਚ ਇਹ ਚੀਜ਼ਾਂ ਸ਼ਾਮਲ ਕਰੋ।

- Advertisement -

ਮੱਛੀ ਤੇ ਮੱਛੀ ਦਾ ਤੇਲ

ਮੱਛੀ ਦੇ ਤੇਲ ‘ਚ ਪਾਇਆ ਜਾਣ ਵਾਲਾ ਐਨ -3 ਪੋਲੀਅਨਸੈਚੂਰੇਟਿਡ ਫੈਟੀ ਐਸਿਡ ਫੈਟੀ ਲਿਵਰ ਦੀ ਸਮੱਸਿਆ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਇਹ ਐਸਿਡ ਸੋਜ ਤੇ ਜਲਣ ਦੀ ਸਮੱਸਿਆ ਨੂੰ ਘਟ ਕਰਕੇ ਲਿਵਰ ਫੈਟ ਦੇ ਪੱਧਰ ਨੂੰ ਨਿਯਮਿਤ ਕਰਨ ‘ਚ ਮਦਦ ਕਰਦਾ ਹੈ।

ਕੌਫੀ

ਫੈਟੀ ਲਿਵਰ ਦੀ ਸਮੱਸਿਆ ‘ਚ ਅਸੀਂ ਕੌਫੀ ਪੀ ਸਕਦੇ ਹਾਂ। ਕੌਫੀ ਵਿਚ ਕਲੋਰੋਜੈਨਿਕ ਐਸਿਡ, ਪੌਲੀਫੇਨੋਲ, ਕੈਫੀਨ, ਕਾਰਬੋਹਾਈਡਰੇਟ, ਲਿਪਿਡ, ਨਾਈਟ੍ਰੋਜਨ ਮਿਸ਼ਰਣ, ਨਿਕੋਟਿਨਿਕ ਐਸਿਡ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਭਰਪੂਰ ਮਾਤਰਾ ‘ਚ ਹੁੰਦਾ ਹੈ। ਕੌਫੀ ‘ਚ ਮੌਜੂਦ ਕੈਫੀਨ ਅਸਧਾਰਨ ਲਿਵਰ ਪਾਚਕਾਂ ਦੀ ਗਿਣਤੀ ਨੂੰ ਘਟਾਉਣ ‘ਚ ਮਦਦ ਕਰਦਾ ਹੈ।

- Advertisement -

 ਬਰੌਕਲੀ

ਹਰੇ ਰੰਗ ਦੀ ਗੋਭੀ (ਬਰੌਕਲੀ) ‘ਚ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਸਰੀਰ ‘ਚ ਟ੍ਰਾਈਗਲਿਸਰਾਈਡਸ ਦੀ ਮਾਤਰਾ ਨੂੰ ਘਟਾਉਣ ਅਤੇ ਲਿਵਰ ‘ਚ ਬਣਨ ਵਾਲੀ ਵਾਧੂ ਚਰਬੀ ਨੂੰ ਘਟਾਉਣ ‘ਚ ਵੀ ਮਦਦ ਕਰਦੇ ਹਨ। ਇਸ ਤੋਂ ਇਲਾਵਾ ਪਾਲਕ  ਅਤੇ ਹਰੀਆਂ ਸਬਜ਼ੀਆਂ ਨੂੰ ਵੀ ਖੁਰਾਕ ‘ਚ ਸ਼ਾਮਲ ਕੀਤਾ ਜਾ ਸਕਦਾ ਹੈ।

ਅਖਰੋਟ

ਫੈਟੀ ਲਿਵਰ ਦੀ ਸਮੱਸਿਆ ਆਉਣ ‘ਤੇ ਖੁਰਾਕ ‘ਚ ਅਖਰੋਟ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਅਖਰੋਟ ‘ਚ ਓਮੇਗਾ-3 ਫੈਟੀ ਐਸਿਡ, ਓਮੇਗਾ-6 ਫੈਟੀ ਐਸਿਡ ਅਤੇ ਐਂਟੀ ਆਕਸੀਡੈਂਟ ਹੁੰਦੇ ਹਨ  ਜੋ ਕਿ ਫੈਟੀ ਲਿਵਰ ਵਾਲੇ ਲੋਕਾਂ ਲਈ ਫਾਇਦੇਮੰਦ ਹੁੰਦੇ ਹਨ। ਅਖਰੋਟ ਖਾਣ ਨਾਲ ਲਿਵਰ ਸਿਹਤਮੰਦ ਬਣਦਾ ਹੈ। ਇਸ ਤੋਂ ਇਲਾਵਾ ਦੁੱਧ ਤੇ ਡੇਅਰੀ ਉਤਪਾਦਾਂ (ਘੱਟ ਫੈਟ ਵਾਲੇ) ਵਿੱਚ ਵੇ-ਪ੍ਰੋਟੀਨ ਪਾਇਆ ਜਾਂਦਾ ਹੈ ਜੋ ਲਿਵਰ ਦੀ ਰੱਖਿਆ ਕਰਨ ‘ਚ ਮਦਦ ਕਰਦਾ ਹੈ।

ਫੈਟੀ ਲਿਵਰ ‘ਚ ਇਨ੍ਹਾਂ ਚੀਜ਼ਾਂ ਤੋਂ ਕਰੋ ਪ੍ਰਹੇਜ਼

ਅਲਕੋਹਲ, ਤਲੀਆਂ ਚੀਜ਼ਾਂ (ਫਾਸਟ ਫੂਡਜ਼)

ਫ਼ੈਟ ਲਿਵਰ ਦੀ ਬਿਮਾਰੀ ਤੇ ਲਿਵਰ ਨਾਲ ਜੁੜੀਆਂ ਹੋਰ ਬਿਮਾਰੀਆਂ ‘ਚ ਅਲਕੋਹਲ ਦਾ ਸੇਵਨ ਨਾ ਕਰੋ। ਇਸ ਤੋਂ ਇਲਾਵਾ ਫਾਸਟ ਫੂਡ ਤੋਂ ਵੀ ਪ੍ਰਹੇਜ਼ ਕਰਨਾ ਚਾਹੀਦਾ ਹੈ। ਫਾਸਟ ਫੂਡ ‘ਚ ਫੈਟ ਤੇ ਕੈਲੋਰੀ ਦੀ ਮਾਤਰਾ ਬਹੁਤ ਅਧਿਕ ਹੁੰਦੀ ਹੈ। ਇਸ ਲਈ ਫੈਟੀ ਲਿਵਰ ਵਾਲੇ ਲੋਕ ਫਾਸਟ ਫੂਡਜ਼ ਤੋਂ ਪਰਹੇਜ਼ ਕਰੋ।

ਜ਼ਿਆਦਾ ਮਿੱਠੇ ਵਾਲੀਆਂ ਚੀਜ਼ਾਂ

ਫੈਟੀ ਲਿਵਰ ਵਾਲੇ ਲੋਕਾਂ ਨੂੰ ਕੈਂਡੀ, ਕੂਕੀਜ਼, ਸੋਡਾ ਅਤੇ ਜੂਸ ਵਰਗੇ ਜ਼ਿਆਦਾ ਮਿੱਠੇ ਵਾਲੀਆਂ ਚੀਜ਼ਾਂ ਦੇ ਉਤਪਾਦਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਬਲੱਡ ਸ਼ੂਗਰ ਦਾ ਪੱਧਰ ਵਧਣ ਨਾਲ ਲਿਵਰ ਵਿੱਚ ਚਰਬੀ (ਫੈਟ) ਦੀ ਮਾਤਰਾ ਵੱਧਦੀ ਹੈ।

ਨਮਕ, ਚਿੱਟੇ ਚੌਲ, ਪਾਸਤਾ

ਜ਼ਿਆਦਾ ਨਮਕ ਖਾਣਾ ਵੀ ਫੈਟੀ ਲਿਵਰ ਦੇ ਲੋਕਾਂ ਲਈ ਹਾਨੀਕਾਰਕ ਹੈ। ਜ਼ਿਆਦਾ ਨਮਕ ਖਾਣ ਨਾਲ ਸਰੀਰ ਵਿਚ ਪਾਣੀ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਦਾ ਲਿਵਰ ‘ਤੇ ਮਾੜਾ ਪ੍ਰਭਾਵ ਪੈਂਦਾ ਹੈ। ਚਿੱਟੇ ਚੌਲ  ਤੇ ਪਾਸਤਾ ਖਾਣ ਨਾਲ ਬਲੱਡ ਸ਼ੂਗਰ  ਦਾ ਪੱਧਰ ਵਧਦਾ ਹੈ ਤੇ ਇਸ ‘ਚ ਫਾਈਬਰ ਦੀ ਮਾਤਰਾ ਵੀ ਘੱਟ ਹੁੰਦੀ ਹੈ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment