ਮੁੰਬਈ: ਬਿੱਗ ਬਾਸ 13 ਸ਼ੋਅ ਦੇ ਮੈਬਰਾਂ ‘ਚ ਲੜ੍ਹਾਈ ਹੋਣਾ ਦਰਸ਼ਕਾਂ ਲਈ ਕੋਈ ਨਵੀਂ ਗੱਲ ਨਹੀਂ ਹੈ ਪਰ ਜੇਕਰ ਲੜਾਈ ਲੜਕੀਆਂ ਵਿੱਚ ਹੋਵੇ ਤਾਂ ਲੋਕ ਇਸ ਨੂੰ ਦੇਖਣਾ ਪਸੰਦ ਕਰਦੇ ਹਨ। ਜੀ ਹਾਂ ਦਰਸ਼ਕਾਂ ਨੂੰ ਹੁਣ ਸ਼ੇਫਾਲੀ ਜਰੀਵਾਲਾ ਤੇ ਸ਼ਹਿਨਾਜ਼ ਗਿੱਲ ਦੇ ਵਿੱਚ ਜ਼ਬਰਦਸਤ ਲੜਾਈ ਦੇਖਣ ਨੂੰ ਮਿਲਣ ਵਾਲੀ ਹੈ।
ਬਿੱਗ ਬਾਸ ਵਿੱਚ ਇੱਕ ਵਾਰ ਫਿਰ ਕਪਤਾਨੀ ਟਾਸਕ ਰੱਦ ਕਰ ਦਿੱਤਾ ਗਿਆ ਹੈ ਤੇ ਟੀਮ ਦੇ ਕੈਪਟਨ ਪਾਰਸ ਛਾਬੜਾ ਸਨ ਜੋ ਆਪਣੀ ਉਂਗਲੀ ਦੀ ਸਰਜਰੀ ਕਰਵਾਉਣ ਬਾਹਰ ਗਏ ਹਨ । ਬਿੱਗ ਬਾਸ ਨੇ ਐਲਾਨ ਕੀਤਾ ਹੈ ਕਿ ਇਸ ਹਫਤੇ ਘਰ ਵਿੱਚ ਕੋਈ ਕੈਪਟਨ ਨਹੀਂ ਹੋਵੇਗਾ। ਇਸ ਤੋਂ ਬਾਅਦ ਬਿੱਗ ਬਾਸ ਨੇ ਲਗਜ਼ਰੀ ਟਾਸਕ ਦਾ ਐਲਾਨ ਕੀਤਾ ਅਤੇ ਘਰ ਦੇ ਮੈਂਬਰਾਂ ਨੂੰ ਅਰਹਾਨ ਅਤੇ ਸ਼ਹਿਨਾਜ ਦੀ ਦੋ ਟੀਮਾਂ ਵਿੱਚ ਵੰਡ ਦਿੱਤਾ।
ਇਸ ਵਿੱਚ ਸਭ ਤੋਂ ਦਿਲਚਸਪ ਗੱਲ ਹੈ ਕਿ ਅਸਿਮ ਰਿਆਜ਼ ਤੇ ਸ਼ਹਿਨਾਜ਼ ਇੱਕ ਹੀ ਟੀਮ ਵਿੱਚ ਹਨ ਅਤੇ ਇੱਕ – ਦੂੱਜੇ ਦੀ ਸਹਾਇਤਾ ਲਈ ਕਿਚਨ ਵਿੱਚ ਸਿਧਾਰਥ ਸ਼ੁਕਲਾ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ। ਲਗਜਰੀ ਬਜਟ ਟਾਸਕ ਦੌਰਾਨ ਸਭ ਨੂੰ ਖੂਹ ਤੋਂ ਪਾਣੀ ਲੈ ਕੇ ਇੱਕ ਵਿਸ਼ਾਲ ਆਂਡੇ ਵਿੱਚ ਭਰਨਾ ਹੈ ।
ਇਸ ਟਾਸਕ ਦੌਰਾਨ ਸ਼ੇਫਾਲੀ ਜਰੀਵਾਲਾ ਸ਼ਹਿਨਾਜ਼ ਗਿੱਲ ਨੂੰ ਥੱਪੜ ਜੜ੍ਹ ਦਿੰਦੀ ਹੈ। ਸ਼ਿਫਾਲੀ ਨੇ ਦੱਸਿਆ ਕਿ ਉਨ੍ਹਾਂ ਨੇ ਜਾਣਬੁੱਝ ਕੇ ਅਜਿਹਾ ਨਹੀਂ ਕੀਤਾ, ਸ਼ਹਿਨਾਜ਼ ਬਹੁਤ ਅਗਰੈਸਿਵ ਹੋ ਰਹੀ ਸੀ ਇਸ ਲਈ ਉਨ੍ਹਾਂ ਨੂੰ ਪ੍ਰਤੀਕਿਰਿਆ ਦੇਣੀ ਪਈ ।