ਬਿੱਗ ਬਾਸ-13 ਦੇ ਇਸ ਪ੍ਰਤੀਯੋਗੀ ਨੂੰ ਲੋਕਾਂ ਨੇ ਕਿਹਾ ਕੁਝ ਅਜਿਹਾ ਕਿ ਸਾਇਬਰ ਸੈੱਲ ਕੋਲ ਹੋਈ ਸ਼ਿਕਾਇਤ ਦਰਜ਼!

TeamGlobalPunjab
2 Min Read

ਮੁੰਬਈ : ਕਲਰਜ਼ ਟੀਵੀ ‘ਤੇ ਚੱਲਣ ਵਾਲਾ ਸ਼ੋਅ ਬਿਗ ਬਾਸ 13 ਹਰ ਦਿਨ ਚਰਚਾ ‘ਚ ਰਹਿੰਦਾ ਹੈ। ਇਹ ਸ਼ੋਅ ਜਿਸ ਦਿਨ ਤੋਂ ਸ਼ੁਰੂ ਹੋਇਆ ਹੈ ਉਸ ਸਮੇਂ ਤੋਂ ਲੈ ਕੇ ਘਰ ‘ਚ ਕੋਈ ਨਾ ਕੋਈ ਨਵਾਂ ਵਿਵਾਦ ਦੇਖਣ ਨੂੰ ਮਿਲਦਾ ਹੀ ਰਿਹਾ ਹੈ। ਵਿਵਾਦਾਂ ਦੇ ਇਸੇ ਸਿਲਸਿਲੇ ‘ਚ ਕਈ ਪ੍ਰਤੀਯੋਗੀ ਵੀ ਸ਼ੋਅ ਦੇਖਣ ਵਾਲਿਆਂ ਦੇ ਮਨਪਸੰਦ ਬਣ ਗਏ ਹਨ। ਇੱਥੇ ਹੀ ਬੱਸ ਨਹੀਂ ਆਪਣੇ ਮਨਪਸੰਦ ਪ੍ਰਤੀਯੋਗੀ ਦੀ ਹਿਮਾਇਤ  ਵਿੱਚ ਆਉਂਦੇ ਦਰਸ਼ਕ ਕਦੀ ਕਦੀ ਦੂਜੇ ਪ੍ਰਤੀਯੋਗੀ ਦੀ ਬੁਰਾਈ ਤੱਕ ਵੀ ਕਰ ਜਾਂਦੇ ਹਨ। ਕੁਝ ਅਜਿਹਾ ਹੀ ਇਸ ਸੀਜ਼ਨ ਦੌਰਾਨ ਵੀ ਦੇਖਣ ਨੂੰ ਮਿਲਿਆ। ਇਸ ਸ਼ੋਅ ਦੌਰਾਨ ਹੱਦ ਉਸ ਸਮੇਂ ਪਾਰ ਹੋ ਗਈ ਜਦੋਂ ਬਿਗ ਬਾਸ ਦੇ ਘਰ ਅੰਦਰ ਇੱਕ ਪ੍ਰਤੀਯੋਗੀ ਨੂੰ ਲੋਕਾਂ ਨੇ ਅੱਤਵਾਦੀ ਕਹਿ ਦਿੱਤਾ।

- Advertisement -

ਜਾਣਕਾਰੀ ਮੁਤਾਬਿਕ ਇਹ ਪ੍ਰਤੀਯੋਗੀ ਹੈ ਅਸੀਮ ਰਿਆਜ਼। ਦਰਅਸਲ ਰਿਆਜ਼ ਨੇ ਵੀ ਬਿਗ ਬਾਸ ਅੰਦਰ ਰਹਿਣ ਲਈ ਆਪਣੀ ਰਣਨੀਤੀ ਅਪਣਾਈ ਹੋਈ ਹੈ। ਪਰ ਇੰਝ ਲਗਦਾ ਹੈ ਕਿ ਇਹ ਰਣਨੀਤੀ ਲੋਕਾਂ ਨੂੰ ਪਸੰਦ ਨਹੀਂ ਆਈ।ਹਾਲਾਂਕਿ ਕੁਝ ਉਨ੍ਹਾਂ ਨੂੰ ਵੀ ਪਸੰਦ ਕਰਨ ਵਾਲੇ ਹਨ। ਇਸ ਦੌਰਾਨ ਜਦੋਂ ਅਸੀਮ ਦੇ ਭਰਾ ਉਮਰ ਰਿਆਜ਼ ਨੇ ਟਵੀਟਰ ਪੋਸਟ ‘ਤੇ ਟਿੱਪਣੀਆਂ ਨੂੰ ਦੇਖਿਆ ਤਾਂ ਉਹ ਹੈਰਾਨ ਰਹਿ ਗਏ। ਇਸ ਦੇ ਜਵਾਬ ਵਿੱਚ ਉਮਰ ਨੇ ਲਿਖਿਆ ਕਿ ਜਿਹੜੇ ਲੋਕ ਟਵੀਟਰ ‘ਤੇ ਅਸੀਮ ਨੂੰ ਅੱਤਵਾਦੀ ਕਹਿ ਰਹੇ ਹਨ ਉਹ ਸਾਵਧਾਨ ਹੋ ਜਾਣ ਕਿਉਂਕਿ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਸਾਇਬਰ ਪੁਲਿਸ ਨੂੰ ਦੇ ਦਿੱਤੀ ਹੈ ਅਤੇ ਆਪਣੀ ਜਿੰਦਗੀ ਜੇਲ੍ਹ ਵਿੱਚ ਬਿਤਾਉਣ ਤੋਂ ਪਹਿਲਾਂ ਸਾਰੇ ਟਵੀਟਜ਼ ਨੂੰ ਡਿਲੀਟ ਕਰ ਦੇਵੋ।

https://www.instagram.com/p/B5MiUHjAz1X/?utm_source=ig_embed

Share this Article
Leave a comment